ਆਪਣੇ ਮਾਤਾ ਜੀ ਵੱਲ ਚਿੱਠੀ ਲਿਖੋ ਜਿਸ ਵਿਚ ਕਸ਼ਮੀਰ ਦੀ ਯਾਤਰਾ ਦਾ ਹਾਲ ਸੰਖੇਪ ਰੂਪ ਵਿਚ ਬਿਆਨ ਹੋਵੇ ।

ਐਸ. ਡੀ. ਹਾਈ ਸਕੂਲ,

ਅਲਾਵਲਪੁਰ (ਜਲੰਧਰ) ।

17 ਅਪ੍ਰੈਲ, 19…

ਪਿਆਰੇ ਮਾਤਾ ਜੀਓ,

ਜੋ ਹਿੰਦ !

ਇਹ ਤਾਂ ਆਪ ਨੂੰ ਪਤਾ ਹੀ ਹੈ ਕਿ ਮੈਂ ਆਪਣੇ ਦੋਸਤ ਹਰਿੰਦਰ ਨਾਥ ਕਸ਼ਮੀਰ ਯਾਤਰਾਂ ਲਈ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਗਿਆ ਸੀ, ਹੁਣ ਮੈਂ ਇਸ ਚਿੱਠੀ ਵਿਚ ਆਪਣੀ ਕਸ਼ਮੀਰ ਯਾਤਰਾ ਦਾ ਹੀ ਸੰਖੇਪ ਹਾਲ ਲਿਖ ਰਿਹਾ ਹਾਂ ।

ਅਸੀਂ ਰਾਤ ਨੂੰ ਜਲੰਧਰ ਤੋਂ ਤੁਰ ਕੇ ਸਿੱਧੇ ਸ੍ਰੀਨਗਰ ਪੁੱਜੇ । ਉਥੇ ਇਕ ਰਾਤ ਰਹਿ ਕੇ ਅਸੀਂ ਪਹਿਲਗਾਮ ਪਹੁੰਚ ਗਏ, ਉਥੇ ਸਾਡਾ ਪੰਜ ਦਿਨ ਰਹਿਣ ਦਾ ਪ੍ਰੋਗਰਾਮ ਸੀ । ਇਹਨਾਂ ਵਹਾਂ ਦਿਨਾਂ ਵਿਚ ਅਸੀਂ ਪਹਾੜਾਂ ਦੀਆਂ ਸੈਰਾਂ ਕੀਤੀਆਂ । ਉੱਚੇ ਪਹਾੜਾਂ ਤੇ ਚੜੇ ਤੇ ਕਾਦਰ ਦੀ ਕੁਦਰਤ ਲਾ ਰਿਓਂ ਹੋ ਕੇ ਡਿੱਠੀ । ਇਹਨਾਂ ਦਿਨਾਂ ਵਿਚ ਫੁੱਲਾਂ ਦੀ ਖ਼ੁਸ਼ਬੋ, ਨਿਰਮਲ ਜਲ ਤੇ ਪਹਾੜਾਂ ਦੀ ਸੁੰਦਰ ਹਵਾ ਨੇ ਮੇਰੀ ਸਿਹਤ ਤੇ ਬੜਾ ਚੰਗਾ ਅਸਰ ਪਾਇਆ। ਮਾਤਾ ਜੀ ਜੇ ਤੁਸੀਂ ਮੈਨੂੰ ਹੁਣ ਦੇਖੋ ਤਾਂ ਪਛਾਣ ਨਾ ਸਕੋ। ਆਉਂਦੇ ਸਮੇਂ ਅਸੀਂ ‘ਇਛਾਬਲ’ ਵੀ ਠਹਿਰੇ । ਇਸ ਚਸ਼ਮੇਂਦਾ ਪਾਣੀ ਅਰੋਗਤਾ ਲਈ ਬਹੁਤ ਲਾਭਦਾਇਕ ਹੈ। ਇਸ ਤਰਾਂ ਦਾ ਹਾਜ਼ਮੇਦਾਰ ਪਾਣੀ ਹੈ ਕਿ ਜੋ ਵੀ ਖਾਓ ਉਹ ਹੀ ਹਜ਼ਮ ਹੋ ਜਾਂਦਾ ਹੈ।

ਸ੍ਰੀ ਨਗਰ ਵੀ ਕੁਦਰਤ ਦੀ ਕਾਰੀਗਰੀ ਦਾ ਨਮੂਨਾ ਹੈ। ਇਥੇ ਚਸ਼ਮਾਂ, ਸ਼ਾਹੀ, ਇਛਾਬਲ, ਨਿਸ਼ਾਤ ਬਾਗ ਤੇ ਸ਼ਾਲਾਮਾਰ ਬਾਗ, ਕੇਸਰ ਦੀਆਂ ਕਿਆਰੀਆਂ ਤੇ ਫੁਹਾਰੇ ਆਦਿ ਵਖੇ ਜੋ ਦਿਲ ਤੇ ਅਮਿਟ ਅਸਰ ਕਰਦੇ ਹਨ। ਜਦ ਅਸੀਂ ਇਥੇ ‘ ਆਏ ਤਾਂ ਅਸੀਂ ਆfਖਿਆਂ ਪਈ ਹੁਣ ਆਏ ਤਾਂ ਹੋਏ ਹੀ ਹਾਂ ਜਾਂਦੇ ਹੋਏ ‘ਗੁਲਮਰਗ ਦੇ ਦਰਸ਼ਨ ਵੀ ਕਰ ਹੀ ਚਲੀਏ । ਇਹ ਥਾਂ ਸਮੁੰਦਰ ਦੀ ਤਹ ਤੋਂ ਸਾਢੇ ਸੱਤ ਹਜ਼ਾਰ ਫੁੱਟ ਉੱਚੀ ਹੈ। ਉਥੇ ਖੇਡਣ ਦਾ ਮੈਦਾਨ ਦੇਖਿਆ ਜੋ ਕਾਫੀ ਸੁਹਣਾ ਸੀ । ਮੁੜਦੇ ਹੋਏ ਅਸੀਂ ਪੁਰਾਣੇ ਇਤਿਹਾਸਕ ਸ਼ਹਿਰ ਜੰਮੂ ਅਤੇ ਪਠਾਨਕੋਟ ਦੇ ਦਰਸ਼ਨ ਵੀ ਕੀਤੇ।

ਆਸ ਹੈ ਕਿ ਮੈਂ ਛੇਤੀ ਹੀ ਆਪ ਦੇ ਦਰਸ਼ਨ ਕਰਾਂਗਾ । ਦੀਪੀ ਤੇ ਗੋਗੀ ਨੂੰ ਪਿਆਰ ।

ਤੁਹਾਡਾ ਸਪੁੱਤਰ,

ਜਨਕ ਰਾਜ ਸ਼ੁਰੂਮਾਂ ।

Leave a Comment

Your email address will not be published. Required fields are marked *

Scroll to Top