ਤੁਹਾਡਾ ਮਿੱਤਰ ਦਸਵੀਂ ਦੇ ਇਮਤਿਹਾਨ ਵਿਚ ਪਹਿਲੇ ਦਰਜੇ ਵਿਚ ਪਾਸ ਹੋਇਆ ਹੈ। ਉਸ ਨੂੰ ਵਧਾਈ ਦਾ ਪੱਤਰ ਲਿਖੋ।

ਸਾਈਂ ਦਾਸ ਏ. ਐਸ. ਐਸ. ਐਸ. ਸਕੂਲ,

ਜਲੰਧਰ ।

ਮਿਤੀ……

ਮੇਰੇ ਪਿਆਰੇ ਮਿੱਤਰ ਜੋਗਿੰਦਰ ਸਿੰਘ ।

ਸਤਿ ਸ੍ਰੀ ਅਕਾਲ ! ਤੁਹਾਡੀ ਚਿੱਠੀ ਪੁੱਜੀ । ਪੜ ਕੇ ਬਹੁਤ ਖੁਸ਼ੀ ਹੋਈ ਹੈ। ਕਿ ਤੁਸੀਂ ਦੱਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕੀਤੀ ਹੈ। ਤੁਹਾਨੂੰ ਅਤੇ ਤੁਹਾਡੇ ਮਾਤਾ-ਪਿਤਾ ਨੂੰ ਮੇਰੇ ਵਲੋਂ ਬਹੁਤ ਵਧਾਈ ਹੋਵੇ ! ਵਾਹਿਗੁਰੂ ਨੇ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਦਿਤਾ ਹੈ। ਮੈਨੂੰ ਪਤਾ ਹੈ ਕਿ ਤੁਸੀਂ ਚੰਗੇ ਅੰਕ ਪ੍ਰਾਪਤ ਕਰਨ ਲਈ ਆਪਣਾ ਦਿਨ – ਰਾਤ ਇਕ ਕਰ ਦਿੱਤਾ ਹੈ। ਹਾਂ ਜੀ ! ਹੁਣ ਚਾਹ ਪਾਰਟੀ ਤੇ ਮਠਿਆਈ ਦਾ ਕੀ ਪ੍ਰੋਗਰਾਮ ਹੈ। ਵੇਖਣਾ ਕਿਤੇ ਆਪਣੇ ਵਚਨ ਤੋਂ ਪਿਛੇ ਨਾ ਹਟ ਜਾਣਾ । ਮੈਨੂੰ 15 ਤਾਰੀਖ ਤੋਂ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਹਨ। ਮੈਂ ਪਿਤਾ ਜੀ ਕੋਲੋਂ ਤੁਹਾਡੇ ਕੋਲ ਆਣ ਦੀ ਆਗਿਆ ਲੈ ਲਈ ਹੈ ! ਮੇਰਾ ਖਿਆਲ ਹੈ ਕਿ ਮੈਂ 18 ਤਾਰੀਖ਼ ਨੂੰ ਤੁਹਾਡੇ ਕੋਲ ਪਹੁੰਚ ਜਾਵਾਂਗਾ । ਮੈਂ ਤੁਹਾਨੂੰ ਆਣ ਤੋਂ ਪਹਿਲਾਂ ਇਕ ਪੱਤਰ ਵੀ ਲਿਖਾਂਗਾ । ਆਸ ਹੈ ਕਿ ਤੇਜਿੰਦਰ ਤੇ ਮੋਹਣੀ ਵੀ ਪਾਸ ਹੋ ਗਈਆਂ ਹੋਣਗੀਆਂ । ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਲਿਖ ਦੇਣਾ । ਬੱਬੂ ਤੇ ਕੁਕੂ ਨੂੰ ਪਿਆਰ ।

ਤੁਹਾਡਾ ਪਿਆਰਾ ਮਿੱਤਰ,

ਮੋਹਨ ਸਿੰਘ ॥

Leave a Comment

Your email address will not be published. Required fields are marked *

Scroll to Top