26 ਜਨਵਰੀ ਗਣਤੰਤਰ ਦਿਵਸ

ਸਾਡੇ ਦੇਸ਼ ਇਤਿਹਾਸ ਵਿਚ ਛੱਬੀ ਜਨਵਰੀ ਦਾ ਮਹੱਤਵਪੂਰਨ ਸਥਾਨ ਹੈ । ਇਸ ਦਿਨ 1929 ਵਿਚ ਲਾਹੌਰ ਵਿਖੇ ਰਾਵੀ ਦਰਿਆ ਦੇ ਕੰਢੇ ਭਾਰਤ ਨੂੰ ਆਜ਼ਾਦ ਕਰਾਉਣ ਦਾ ਐਲਾਨ ਕੀਤਾ ਗਿਆ । ਇਥੇ ਇਕ ਸਮਾਗਮ ਵਿਚ ਬਲ ਦਵਾ ਲਾਲ ਨਹਿਰੂ ਨੇ ਕਿਹਾ ਕਿ ਅਸੀਂ ਭਾਰਤ ਵਾਸੀ ਅੱਜ ਤੋਂ ਆਜ਼ਾਦ ਹਾਂ । ਅਗਰੇਜ਼ ਸਰਕਾਰ ਨੂੰ ਅਸੀਂ ਆਪਣੀ ਸਰਕਾਰ ਨਹ” ਮਨਦੇ । ਅਸੀਂ ਅਖਰੀ ਦਮ ਤੱਕ ਭਾਰਤ ਦੀ ਆਜ਼ਾਦੀ ਲਈ ਲੜਦੇ ਰਹਾਗ ਅਤੇ ਅੰਗਰੇਜ਼ਾਂ ਨੂੰ ਚੈਨ ਨਾਲ ਬੈਠਣ ਨਹੀ ਦਿਆਂਗੇ । ਛੱਬੀ ਜਨਵਰੀ ਦੇ ਇਸ ਐਲਾਨ ਤੋਂ ਪਿਛੋਂ ਆਜਾਦੀ ਲਈ ਲਈ ਹੋਰ ਤੇਜ਼ ਹੋਈ ਅਣਗਿਣਤ ਦੇਸ਼ ਭਗਤਾਂ ਨੇ ਇਸ ਲੜਾਈ ਵਿਚ ਆਪਣੀਆਂ ਕੁਰਬਾਨੀਆਂ ਦੇ ਕੇ ਹਿੱਸਾ ਪਾਇਆ| ਦੇਸ਼ ਵਾਸੀਆਂ ਦੀ ਇਸ ਲੰਮੀ ਜਦੋਜਹਿਦ ਤੋਂ ਪਿਛੋਂ ਆਖਰ 15 ਅਗਸਤ, 1947 ਨੂੰ ਦੇਸ਼ ਸੁਤੰਤਰ ਹੋ ਗਿਆ, ਪਰ ਜਿਹੜੀਆਂ ਆਸਾਂ, ਉਮੰਗਾਂ ਅਤੇ ਸੁਪਨੇ ਲੈ ਕੇ ਆਜ਼ਾਦੀ ਦੀ ਲੜਾਈ ਲੜੀ ਗਈ ਉਹਨਾਂ ਨੂੰ ਅੰਗਰੇਜ਼ਾਂ ਵਲੋਂ ਚਲਾਏ ਗਏ ਪ੍ਰਬੰਧਕੀ ਢਾਂਚੇ ਵਿਚ ਪੂਰਾ ਕਰਨਾ ਸੰਭਵ ਨਹੀਂ ਸੀ। ਇਸ ਲਈ ਨਵੇਂ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ। 26 ਜਨਵਰੀ, 1950 ਨੂੰ ਦੇਸ਼ ਦੀ ਕਾਇਆ ਕਲਪ ਕਰ ਦੇਣ ਵਾਲਾ ਇਹ ਸੰਵਿਧਾਨ ਲਾਗੂ ਕਰ ਦਿੱਤਾ ਗਿਆ । ਇਸ ਦਿਨ ਤੋਂ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਬਣ ਗਿਆ।

ਪੰਦਰਾਂ ਅਗਸ਼ਤ ਵਾਂਗ ਛੱਬ ਚੁਨਵਰੀ ਦਾ ਦਿਨ ਸਾਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ । ਸਰਕਾਰੀ ਸੰਸਥਾਵਾਂ ਦੇ ਇਮਾਰਤਾਂ ਉਤੋਂ ਝੰਡਾ ਬੁਲਾਇਆ ਜਾਂਦਾ ਹੈ। ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਜ਼ਿਲਾ ਪੱਧਰ ਉਤੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਦਿੱਲੀ ਵਿਖੇ ਰਾਸ਼ਟਰੀ ਪੱਧਰ ਦਾ ਵੱਡਾ ਸਮਾਗਮ ਹੁੰਦਾ ਹੈ । ਇਸ ਦਿਨ ਸਰਕਾਰੀ ਦਫਤਰਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਇਹ ਦਿਨ ਮਨਾਉਣ ਲਈ ਛੁੱਟੀ ਹੁੰਦੀ ਹੈ ।

ਛੱਬੀ ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਅਖ਼ਬਾਰਾਂ ਅਤੇ ਰਿਸਾਲਿਆਂ ਵੱਲੋਂ ਵਿਸ਼ੇਸ਼ ਅੰਕ ਕੱਢੇ ਜਾਂਦੇ ਹਨ । ਰੇਡੀਓ ਅਤੇ ਟੈਲੀਵੀਜ਼ਨ ਤੋਂ ਖਾਸ ਪ੍ਰੋਗਰਾਮ ਦਿੱਤੇ ਜਾਂਦੇ ਹਨ । ਇਹਨਾਂ ਵਿਚ ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਆਜ਼ਾਦੀ ਲੈਣ ਪਿੱਛੋਂ ਸਾਡੀਆਂ ਪ੍ਰਾਪਤੀਆਂ ਬਾਰੇ ਭਾਸ਼ਣ ਆਦਿ ਹੁੰਦੇ ਹਨ | ਬਹੁਤ ਸਾਰੇ ਲੱਕ ਇਸ ਦਿਨ ਦਿੱਲੀ ਵਿਖੇ ਗਣਤੰਤਰ, ਸਮਾਰੋਹ ਵੇਖਣ ਜਾਂਦੇ ਹਨ । ਛੱਬੀ ਜਨਵਰੀ ਦਾ ਗਣਤੰਤਰ ਸਮਾਰੋਹ ਇਕ ਵਿਸ਼ੇਸ਼ ਖਿੱਚ ਰੱਖਦਾ ਹੈ । ਸਮਾਰੋਹ ਮੌਵਚ ਦੇਸ਼ ਦੇ ਰਾਸ਼ਟਰਪਤੀ ਇਕ ਸ਼ਾਨਦਾਰ ਬੱਘੀ ਰਾਹੀਂ ਪਹੁੰਚਦੇ ਹਨ | ਪ੍ਰਧਾਨ ਸੰਤਗੇ, ਉਹਨਾਂ ਦੇ ਸਹਿਯੋਗ ਮੰਤਰੀ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਉਹਨਾਂ ਦਾ ਸਵਾਗਤ ਕਰਦੇ ਹਨ । ਤਦ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਹੁੰਦੀ ਹੈ ਅਤੇ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ । ਇਹ ਸਾਰਾ ਦਿਸ਼ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ । ਇਸ ਮੌਕੇ ਤੇ ਦੇਸ਼ ਦੇ ਵੱਖ-ਵੱਖ ਪਾਤਾਂ ਤੋਂ ਕਲਾਕਾਰ-ਮੰਡਲੀਆਂ ਆਪਣੇ-ਆਪਣੇ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕਰਕੇ ਅਨੇਕਤਾ ਵਿਚ ਏਕਤਾ ਦੇ ਭਾਵ ਨੂੰ ਪ੍ਰਗਟਾਉਂਦੀਆਂ ਹਨ । ਦੇਸ਼ ਦੀ ਫੌਜ ਦੇ ਤਿੰਨੇ ਅੰਗਾਂਜਲ ਸੈਨਾ, ਬਲ ਨਾਂ ਅਤੇ ਹਵਾਈ ਸੈਨਾ ਦੀ ਪਰੇਡ ਹੁੰਦੀ ਹੈ । ਇਸ ਦੇ ਵੱਸ ਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਨਾਗਰਿਕਾਂ ਨੂੰ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤਾ ਜਾਂਦਾ ਹੈ। ਫੌਜ ਅਤੇ ਪੁਲਿਸ ਦੇ ਚੋਣਵੇਂ ਕਰਮਚਾਰੀਆਂ ਨੂੰ ਉਹਨਾਂ ਦੀ ਸ਼ਾਨਦਾਰ ਸਵਾ ਬਦਲੇ ਸਨਮਾਨ ਦਿੱਤਾ ਜਾਂਦਾ ਹੈ । ਇਸ ਮੌਕੇ ਤੇ ਵਿਸ਼ੇਸ਼ ਕਵੀ ਦਰਬਾਰ ਹੁੰਦੇ ਹਨ ।

ਛੱਬੀ ਜਨਵਰੀ ਦਾ ਦਿਨ ਮਨਾਉਣ ਦੇ ਖਾਸ ਮਨੋਰਥ ਹਨ । ਇਸ ਮੌਕੇ ਤੇ ਤੋਂ ਉਹਨਾਂ ਸਾਰੇ ਸਤੰਤਰਤਾ ਸੰਗਰਾਮੀਆਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਅਣਗਿਣਤ ਕਸ਼ਟ ਝੱਲ ਕੇ ਦੇਸ਼ ਨੂੰ ਅਜ਼ਾਦ ਕਰਾਇਆ| ਇਸ ਦੇ ਨਾਲ ਨ ਹੀ ਆਜ਼ਾਦ ਭਾਰਤ ਵਿਚ ਪੈਦਾ ਹੋਏ ਨਾਗਰਿਕਾਂ ਨੂੰ ਦਿੜ ਕਰਇਆ ਜਾਂਦਾ ਹੈ । ਨੂੰ ਕਿ ਜਿਹੜੀ ਅਜ਼ਾਦੀ ਨੂੰ ਉਹ ਮਾਣ ਰਹੇ ਹਨ ਉਹ ਸੋਖੀ ਪ੍ਰਾਪਤ ਨਹੀਂ ਹੋਈ | ਇਸ ਅਜ਼ਾਦੀ ਲਈ ਦੇਸ਼ ਦੇ ਹਰ ਕੋਨੇ ਦੇ ਭਾਰਤੀਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਦਾ ਸਾਡੇ ਸਿਰ ਰਿਣ ਤਦ ਹੀ ਚਕਾਇਆ ਜਾ ਸਕਦਾ ਹੈ | ਜੇ ਇਸ ਆਜ਼ਾਦੀ ਨੂੰ ਕਾਇਮ ਰੱਖਦੇ ਹੋਏ ਦੇਸ਼ ਨੂੰ ਸਮੱਰਥਾ ਅਤੇ ਖੁਸ਼ਹਾਲ ਬਣਾਇਆ ਜਾਵੇ ।

ਪੰਦਰਾਂ ਅਗਸਤ ਅਤੇ ਛੱਬੀ ਜਨਵਰੀ ਦੇ ਦਿਨ ਆਪਣੀਆਂ ਪ੍ਰਾਪਤੀਆਂ ਦਾ ਲਖਾ-ਜਗਾ ਕਰਨ ਦੇ ਮੌਕੇ ਹੁੰਦੇ ਹਨ। ਆਗੂਆਂ ਵਲੋਂ ਦੇਸ਼ ਦੇ ਹਰ ਨਾਗਰਿਕ ਦੀ ਭਲਾਈ ਅਤੇ ਚੰਗੇਰੇ ਜੀਵਨ ਲਈ ਆਪਣੀ ਜ਼ਿੰਮੇਵਾਰੀ ਮਹਿਸੂਸ ਕੀਤੀ ਜਾਂਦੀ ਹੈ । ਇਸ ਦੇ ਨਾਲ ਹੀ ਹਰੇਕ ਨਾਗਰਿਕ ਵਲੋਂ ਭਵਿੱਖ ਵਿਚ ਆਪਣੇ ਉਦੇਸ਼ਾਂ ਦੀ – ਪਾਪਤੀ ਲਈ ਵਧੇਰੇ ਸਰਮ ਹੋਣ ਦਾ ਪ੍ਰਣ ਲਿਆ ਜਾਂਦਾ ਹੈ । ਖਾਸ ਕਰਕੇ ਦੋਸ਼ ਦੇ ਕਣਾਧਾਰ-ਨੌਜਵਾਨਾਂ ਨੂੰ ਉਹਨਾਂ ਦੇ ਫ਼ਰਜ਼ਾਂ ਬਾਰੇ ਚਤ ਕਰਕੇ ਦੇਸ਼ ਦੇ ਨਵਨਿਰਮਾਣ ਲਈ ਪ੍ਰਰਿਤ ਕੀਤਾ ਜਾਂਦਾ ਹੈ ।

ਇਹ ਗੋਰਵਮਈ ਦਿਨ ਸਾਡੇ ਹੋਰਨਾਂ ਤਿਉਹਾਰਾਂ ਵਾਂਗ ਸਾਡੇ ਸਭਿਆਚਾਰ ਦਾ ਅੰਗ ਬਣ ਰਹੇ ਹਨ ।—-

Leave a Comment

Your email address will not be published. Required fields are marked *

Scroll to Top