ਮਨੋਰੰਜਨ ਦੇ ਆਧੁਨਿਕ ਸਾਧਨ

ਮਨੁੱਖ ਦਾ ਜੀਵਨ ਸੱਚਮੁੱਚ ਉਲਝਣਾਂ ਦਾ ਢੇਰ ਹੈ। ਦੁੱਖ ਅਤੇ ਕਲੇਸ਼ ਦੀ ਚੱਕੀ ਵਿਚ fuਦੇ ਹੋਏ ਮਨੁੱਖ ਦਾ ਜੀਣਾ ਮੁਸ਼ਕਲ ਹੋ ਜਾਂਦਾ ਹੈ। ਮਨੁੱਖ ਰੋਜ਼ਾਨਾ ਇਕ ਮਸ਼ੀਨ ਵਾਂਗ ਕੰਮ ਕਰਦਾ ਹੈ। ਇਸ ਕਾਰਨ ਹੀ ਉਹ ਉਸ ਤੋਂ ਉਕਤਾਉਣ ਲੱਗਦਾ ਹੈ। ਉਸਨੂੰ ਆਪਣੇ ਜੀਵਨ ਤੋਂ ਨਫ਼ਰਤ ਹੋਣ ਲੱਗਦੀ ਹੈ। ਉਸ ਵਿਚ ਕੰਮ ਕਰਨ ਦੀ ਤਾਕਤ ਘੱਟ ਜਾਂਦੀ ਹੈ। ਇਸ ਲਈ ਮਨੋਰੰਜਨ ਦੀ ਲੋੜ ਹੁੰਦੀ ਹੈ !

ਸਿਨਮਾ ਹੀ ਇਕ-ਇਕ ਮਨੋਰੰਜਨ ਦਾ ਅਜਿਹਾ ਸਾਧਨ ਹੈ ਜੋ ਸਾਰਿਆਂ ਨੂੰ , ਆਸਾਨੀ ਨਾਲ ਮਿਲਣ ਵਾਲਾ ਕੁਦਰਤੀ ਅਤੇ ਸਸਤਾ ਸਾਧਨ ਹੈ। ਜੀਵਨ ਦੀਆਂ ਸਾਰੀਆਂ ਚਿੰਤਾਵਾਂ ਤਿੰਨ ਘੰਟੇ ਲਈ ਛੁਟ ਜਾਂਦੀਆਂ ਹਨ। ਇਸ ਕਾਰਨ ਸਾਰੇ ਲੋਕ ਸਿਨੇਮਾ ਦੇ ਅੰਨੇ ਸ਼ੁਰੂਧਾਲ ਹਨ। ਖਾਸ ਤੌਰ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਇਸਦੇ ਵਧੇਰੇ ਹੀ ਭਗਤ ਹਨ ਸਿਨੇਮਾ ਹਾਲ ਭਰਨ ਵਾਲੇ ਇਹੀ ਹੁੰਦੇ ਹਨ। ਸਿਨੇਮਾ ਵਿਚ ਸਾਰਿਆਂ ਤੋਂ ਮੁੱਖ ਦੋਸ਼ ਇਹ ਹੈ ਕਿ ਉਹ ਸ਼ਹਿਰਾਂ ਤੱਕ ਹੀ ਸੀਮਤ ਹੁੰਦਾ ਹੈ।

ਰੇਡੀਓ ਅਤੇ ਟੈਲੀਵਿਜ਼ਨ, ਮਨੋਰੰਜਨ ਦੇ ਘਰੇਲ ਸਾਧਨ ਹਨ। ਰੇਡੀਓ ਸੁਣਨ ਨਾਲ ਆਨੰਦ ਹਾਸਲ ਹੁੰਦਾ ਤਾਂ ਟੈਲੀਵਿਜ਼ਨ ਵੇਖਣ ਨਾਲ । ਰੇਡੀਓ ਰਾਹੀਂ ਅਸੀਂ ਘਰ ਬੈਠੇ ਸੰਗੀਤ, ਨਾਟਕ, ਭਾਸ਼ਣ, ਕਵਿਤਾ, ਖ਼ਬਰਾਂ ਅਤੇ ਹਾਸ-ਵਿਅੰਗ ਆਦਿ ਨਾਲ ਦਿਲ-ਪ੍ਰਚਾਵਾ ਕਰ ਸਕਦੇ ਹਾਂ । ਟੈਲੀਵਿਜ਼ਨ ਤੇ ਚਿੱਤਰ ਵੇਖ ਕੇ ਵਧੇਰੇ ਮਨੋਰੰਜਨ ਹੋ ਸਕਦਾ ਹੈ। ਸਾਹਿਤ ਦੁਆਰਾ ਵੀ ਮਨਰ ਜਨ ਕੀਤਾ ਜਾ ਸਕਦਾ ਹੈ। ਸਾਹਿਤਕ ਮਨੋਰੰਜਨ ਦੇ ਮੁੱਖ ਸਾਧਨ ਨਾਟਕ, ਕਾਵਿ ਸੰਮੇਲਨ, ਨਾਵਲ, ਕਹਾਣੀ ਅਤੇ ਰਸਾਲੇ ਆਦਿ ਹਨ। ਇਹ ਪੜੇ-ਲਿਖੇ ਲਕਾਂ ਦੇ ਦਿਲ ਨੂੰ ਰਮਾਉਣ ਵਾਲੇ ਮਨੋਰੰਜਨ ਦਾ ਮੁੱਖ ਸਾਧਨ ਹੈ। ‘ ਲੋਕ ਰੁਚੀ ਸਾਧਨਾਂ ਵਿਚ ਲੋਕ ਨਾਚ, ਸਵਾਂਗ, ਲੋਕ-ਗੀਤ, ਕਠਪੁਤਲੀਆਂ ਦਾ ਨਾਚ ਤੇ ਕਬੂਤਰ ਪਾਲਣਾ ਆਦਿ ਪ੍ਰਮੁੱਖ ਹਨ। ਇਨ੍ਹਾਂ ਰਾਹੀਂ ਵੀ ਮਨੁੱਖ ਆਪਣਾ ਮਨ ਹੈ ਜਨ ਕਰ ਸਕਦਾ ਹੈ। ਇਸ ਤੋਂ ਬਿਨਾਂ ਨਮਾਇਸ਼, ਲਾਇਬਰੇਰੀ, ਚਿੜੀਆਘਰ, ਕਲੱਬ, ਸਟੇਡੀਅਮ ਤੇ ਬਾਗਬਾਨੀ ਦਾ ਵੀ ਮੁਨਰੋਜਨ ਵਿਚ ਬਰਾਬਰ ਹੱਥ ਹੈ। ਕੁਦਰਤੀ ਸੁੰਦਰਤਾ ਦਾ ਆਨੰਦ ਮਾਨਣਾ ਵੀ ਮਨੋਰੋਜਨ ਦਾ ਇਕ ਸਾਧਨ ਹੈ। ਕੁਦਰਤ ਵਿਚ ਮਨੁੱਖ ਨੂੰ ਪ੍ਰਭੂ ਦੀ ਝਲਕ ਵਿਖਾਈ ਦਿੰਦੀ ਹੈ ਤੇ ਉਸ ਨੂੰ ਸੁੱਖ ਤੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਭਾਈ ਵੀਰ ਸਿੰਘ ਨੇ ਆਪਣੀਆਂ ਕਵਿ ਤਾਵਾਂ ਵਿਚ ਕੁਦਰਤ ਦੇ ਪਿਆਰ ਨੂੰ ਬਹੁਤ ਹੁਣਾ ਬਿਆਨਿਆ ਹੈ, ਜੇ ਭਾਈ ਵੀਰ ਸਿੰਘ ਜੀ ਨੂੰ ਕੁਦਰਤ ਦਾ ਕਵੀ ਮੰਨ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੈ। ਭਾਈ ਸਾਹਿਬ ਨੇ ਕੁਦਰਤ ਦਾ ਬਿਆਨ ਇੰਝ ਕੀਤਾ ਹੈ-

ਰੁੱਤ ਉਦਾਸੀ ਦੇ ਵਿਚ, ਖਿੜ ਕੇ ਪਦਮ ਕੁਕ ਪਏ ਕਹਿੰਦੇ ।

ਸਦਾ ਬਹਾਰ ਉਨ੍ਹਾਂ ਤੇ ਜਿਹੜੇ ਹੋ ਦਿਲਗੀਰ ਨਾ ਬਹਿੰਦੇ ।

ਪਰ ਮਨੋਰੰਜਨ ਨੂੰ ਹੀ ਜੀਵਨ ਦਾ ਟੀਚਾ ਨਹੀਂ ਬਣਾ ਲੈਣਾ ਚਾਹੀਦਾ ਕਿਉਂਕਿ ਸਾਰਾ ਸਮਾਂ ਮਨੋਰੰਜਨ ਵਿਚ ਗੁਜ਼ਾਰਨ ਨਾਲ ਸਮਾਂ ਤੇ ਧਨ ਦੋਵੇਂ ਹੀ ਤਬਾਹ ਹੁੰਦੇ ਹਨ। ਇਸ ਦੇ ਨਾਲ-ਨਾਲ ਭਾਵਨਾਵਾਂ ਨੂੰ ਗੰਦਾ ਕਰਨ ਵਾਲੇ ਮਨੋਰੰਜਨ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਮਨੋਰੰਜਨ ਸਭਿਅ ਅਤੇ ਸ਼ਿਸ਼ਟ ਹੋਣਾ ਚਾਹੀਦਾ ਹੈ।

Leave a Comment

Your email address will not be published. Required fields are marked *

Scroll to Top