ਮਨ ਜੀਤੇ ਜਗੁ ਜੀਤ

ਗੁਰਬਾਣੀ ਦਾ ਉਪਰੋਕਤ ਮਹਾਂਵਾਕ ਸਿੱਖਾਂ ਦੀ ਪਹਿਲੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਮਣੀ ਰਚਨਾ ‘ਜਪੁਜੀ ਸਾਹਿਬ ਵਿਚੋਂ ਹੈ। ਇਸ ਦਾ ਭਾਵ ਹੈ ਕਿ ਮਨੁੱਖ ਆਪਣੇ ਮਨ ਉਤੇ ਕਾਬੂ ਪਾ ਕੇ ਸਮੁੱਚੇ ਸੰਸਾਰ ਨੂੰ ਜਿੱਤ ਲੈਣ .. ਦੇ ਸਮਰਥ ਹੋ ਸਕਦਾ ਹੈ। ਜੀਵਨ ਦਾ ਸੱਚਾ ਆਨੰਦ ਪ੍ਰਾਪਤ ਕਰ ਸਕਦਾ ਹੈ।

ਮਨ ਜੀਵ ਆਤਮਾ ਦੀ ਅਦਿਖ ਤੇ ਅਛੋਹ ਵਸਤੁ ਹੈ। ਇਹ ਸਾਡੀਆਂ . ਇੱਛਾਵਾਂ ਤੇ ਉਮੰਗਾਂ ਦਾ ਸਮੂਹ ਹੈ। ਇਹਨਾਂ ਦੀ ਪੂਰਤੀ ਲਈ ਮਨ ਮਨੁੱਖ ਨੂੰ . ਚੰਗੇ ਬੁਰੇ ਕੰਮ ਲਈ ਉਕਸਾਉਂਦਾ ਹੈ, ਪਰ ਜਦੋਂ ਇਹ ਪੂਰੀਆਂ ਨਹੀਂ ਹੁੰਦੀਆਂ . ਤਾਂ ਦਖਾਵੀਆਂ ਸੋਚਾਂ ਦੇ ਵਹਿਣ ਵਲ ਲੈ ਤੁਰਦਾ ਹੈ। ਮਨ ਪਾਰੇ ਵਾਂਗ ਚੰ ਚਲੇ ਹੁੰਦਾ ਹੈ। ਇਹ ਕਦੇ ਵੀ ਵਿਹਲਾ ਨਹੀਂ ਰਹਿੰਦਾ । ਕਈਆਂ ਵਿਦਵਾਨਾਂ ਨੇ ਇਸ ਨੂੰ ਬਾਂਦਰ ਨਾਲ ਉਪਮਾ ਦਿੱਤੀ ਹੈ, ਪਰ ਇਹ ਇਸ ਦਾ ਵੀ ਪਿਉ ਹੈ। ਮਨ ਤਾਂ ਮਨੁੱਖ ਤੋਂ ਇਸ ਤਰਾਂ ਸਵਾਰ ਹੋਇਆ ਹੈ ਕਿ ਉਹ ਜਿਵੇਂ ਚਾਹੁੰਦਾ ਹੈ ਉਸੇ ਤੀਰਾਂ ਕਰਵਾਉਂਦਾ ਹੈ। ਇਸ ਮੰਨ ਦੇ ਅਧੀਨ ਬੜੇ-ਬੜੇ ਸਾਧੂ, ਬਹਾਦਰ ਅਤੇ ਦੁਨੀਆਂ ਦੇ ਜੋਤੂ ਵੀ ਆ ਜਾਂਦੇ ਹਨ। ਉਹ ਜੋ ਵੀ ਲੜਾਈ ਕਰਦੇ ਹਨ, ਆਪਣੇ ਮਨ ਦੇ ਅਧੀਨ ਹੋ ਕੇ ਕਰਦੇ ਹਨ। ਇਕ ਵਾਰੀ ਸਿਕੰਦਰ ਆਪਣੀ ਫੌਜ ਨਾਲ ਬੜੇ ਠਾਠ-ਬਾਠ ਨਾਲ ਜਾ ਰਿਹਾ ਸੀ । ਉਹ ਪਹਾੜੀ ਦੀ ਚੋਟੀ ਤੇ ਬੈਠੇ ਸਾਧੂਆਂ ਪਾਸੋਂ ਦੀ ਲੰਆਂ ਤਾਂ ਉਹਨਾਂ ਸਿਕੰਦਰ ਨੂੰ ਸਲਾਮ ਤੱਕ ਨਾ ਕੀਤਾ । ਸਿਕੰਦਰ ਨੂੰ ਬਹੁਤ ਗੁੱਸਾ ਆਇਆ। ਉਸ ਨੇ ਇਹਨਾਂ ਦੇ ਇਸ ਤਰਾਂ ਕਰਨ ਵਿਚ ਆਪਣੀ ਬੇਇੱਜ਼ਤੀ ਸਮਝਾਂ । ਉਸ ਨੇ ਸਾਧੂਆਂ ਨੂੰ ਬੁਰਾ ਭਲਾ ਆਖਿਆਂ ਤੇ ਉਹਨਾਂ ਤੇ ਕਾਫੀ ਰੋਅਬ ਵੀ ਪਾਇਆ। ਉਹਨਾਂ ਅਗੇ ਆਖਿਆ ਕਿ ਅਸੀਂ ਇਸ ਲਈ ਤੈਨੂੰ ਸਲਾਮ ਨਹੀਂ ਕੀਤਾ ਕਿ ਤੂੰ ਸਾਡੇ ਗੁਲਾਮਾਂ ਦਾ ਗੁਲਾਮ ਹੈ। ਅਸੀਂ ਆਪਣੇ ਮਨ ਨੂੰ ਵਸ ਵਿਚ ਕਰ ਕੇ ਬੈਠੇ ਹਾਂ, ਤਾਂ ਆਪਣੇ ਇਸ ਮਨ ਪਿਛੇ ਲੱਗ ਕੇ ਦੁਨੀਆਂ ਦੀ ਤਬਾਹੀ ਕਰ ਰਿਹਾ ਹੈ। ਇਸ ਲਈ ਅਸੀਂ ਆਪਣੇ ਤੋਂ ਛੋਟੇ ਨੂੰ ਕਿਸ ਤਰ੍ਹਾਂ ਸਲਾਮ ਕਰ ਸਕਦੇ ਹਾਂ, ਇਹ ਸੁਣ ਕੇ ਸਿਕੰਦਰ ਬਹੁਤ ਸ਼ੁਰੂਮਿੰਦਾ ਹੋਇਆ । ਇਹਨਾਂ ਸਾਧੂਆਂ ਨੇ ਆਪਣੇ ਮਨ ਨੂੰ ਅਧੀਨ ਕੀਤਾ ਹੋਇਆ ਸੀ ਤਦੇ ਉਹਨਾਂ ਨੂੰ ਦੁਨੀਆਂ ਦੇ ਮਹਾਂ ਜੇ ਦੀ ਕੋਈ ਪਰਵਾਹ ਤੱਕ ਨਹੀਂ ਸੀ ।

ਜਿਸ ਆਦਮੀ ਨੇ ਇਸ ਮਨ ਦੇ ਫੁਰਨਿਆਂ ਤੇ ਸੰਕਲਪ ਉਪਰ ਕਾਬੂ ਪਾ ਲਿਆ, ਉਸ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਇਹ ਵੀ ਆਖਿਆ ਜਾ ਸਕਦਾ ਹੈ ਕਿ ਮਨ ਚੰਗੀਆਂ ਇੱਛਾਵਾਂ ਹੀ ਪ੍ਰਗਟ ਕਰੇ ਤਾਂ ਵੀ ਮਨ ਕਾਬੂ ਵਿਚ ਆਖਿਆ ਜਾ ਸਕਦਾ ਹੈ। ਜਦੋਂ ਮਨ ਜਿੱਤਿਆਂ ਜਾਂਦਾ ਹੈ, ਦੁਖ ਸੁਖ ਇਕ — ਬਰਾਬਰ ਹੈ ਜਾਂਦੇ ਹਨ ਕਿਉਂਕਿ ਦੁਖ-ਸੁਖ ਕੋਈ ਚੀਜ਼ ਨਹੀਂ। ਮਨ ਦੀ ਇੱਛਿਆ ਪੂਰੀ ਹੋ ਜਾਵੇ ਤਾਂ ਉਸ ਦਾ ਸੁਖ ਹੈ, ਇੱਛਿਆ ਪੂਰੀ ਨਾ ਹੋਣ ਨੂੰ ਦੁਖ ਸਮਝਿਆ ਜਾਂਦਾ ਹੈ। ਜਿਸ ਸਮੇਂ ਮਨ ਤੇ ਕਾਬੂ ਪਾ ਲਿਆ ਜਾਵੇ ਤਾਂ ਸਾਡੀ ਭਟਕਣੀ ਅਤੇ ਦੁਖ ਆਪੇ ਹੀ ਦੂਰ ਹੋ ਜਾਂਦੇ ਹਨ। ਮਨ ਦੇ ਵਸ ਹੋ ਕੇ ਮਨੁੱਖ ਦਰ-ਦਰ ਧੱਕੇ ਖਾਂਦਾ ਹੈ, ਝੂਠ ਬੋਲਦਾ ਹੈ ਅਤੇ ਆਪਣੀ ਬੇਇੱਜ਼ਤੀ ਕਰਵਾਉਂਦਾ ਹੈ। ਮਨ ਦੇ ਗੁਲਾਮਾਂ ਨਾਲ ਲੱਕੀ ਕੁੱਤਿਆਂ ਜਿਹਾ ਵਤੀਰਾ ਕਰਦੇ ਹਨ। ਗੁਰਬਾਣੀ ਵਿਚ ਇਹ ਕਥਨ ਠੀਕ ਹੀ ਉਚਾਰਿਆ ਗਿਆ ਹੈ-ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵਾ ਕਰਤ , ਜਨ ਜਨਕੀ । ਜਿਹੜਾ ਮਨ ਨੂੰ ਜਿੱਤ ਲੈਂਦਾ ਹੈ ‘ਲੱਕੀ ਉਸ ਨੂੰ ਪੂਜਦੇ ਹਨ, ਉਸ ਦੀ ਇੱਜ਼ਤ ਕਰਦੇ ਹਨ ਤੇ ਉਸ ਦੇ ਪੈਂਰੀ ਪੈਂਦੇ ਹਨ। ਉਸ ਦੇ ਪਿੱਛੇ ਲਗਣਾ ਆਪਣਾ ਮਾਣ ਸਮਝਦੇ ਹਨ। ਇਸ ਤਰ੍ਹਾਂ ਉਹ ਆਪਣੇ ਆਪਨੂੰ ਜਿੱਤ ਕੇ ਸਾਰੇ ਜਗ ਨੂੰ ਜਿੱਤ ਲੈਂਦੇ ਹਨ।

ਉਹ ਲੋਕ ਜੋ ਆਪਣੇ ਮਨ ਨੂੰ ਆਪਣੇ ਵਸ ਵਿਚ ਨਹੀਂ ਕਰ ਸਕਦੇ, ਉਸ ਤੋਂ ਬਾਕੀਆਂ ਨੂੰ ਕੀ ਉਮੀਦ ਰੱਖਣੀ ਚਾਹੀਦਾ ਹੈ ? ਦੁਨੀਆ ਉਹਨਾਂ ਤੋਂ ਕੋਈ ਲਾਭ ਨਹੀਂ ਉਠਾ ਸਕਦੀ, ਉਹਨਾਂ ਦਾ ਦੁਨੀਆ ਵਿਚ ਆਉਣਾ ਜਾਂ ਨਾ ਆਉਣਾ ਇਕ ਬਰਾਬਰ ਹੈ। ਕਿਸੇ ਠੀਕ ਹੀ ਆਖਿਆ ਹੈ-ਮਨ ਰਿਪੁ ਜੀਤਾ, ਸਭ ਰਿਪੂ ਜੀਤੇ-ਭਾਵ ਇਕ ਮਨ ਰੂਪ ਸ਼ਤਰੂ ਜਿੱਤਿਆ ਤਾਂ ਦੁਨੀਆਂ ਦੇ ਸਾਰੇ ਸ਼ਤਰੂ ਜਿੱਤ ਲਏ । ਜੰਗਲਾਂ ਵਿਚ ਮਨ ਵਿਹਲਾ ਰਹਿੰਦਾ ਹੈ ਤੇ ਵਿਹਲੇ ਆਦਮੀ ਦਾ • ਮਨ ਸ਼ੈਤਾਨ ਦਾ ਚਰਖਾ ਹੁੰਦਾ ਹੈ। ਕਬੀਰ ਜੀ ਫਰਮਾਉਂਦੇ ਹਨ :-

ਗ੍ਰਹਿ ਤਜਿ ਬਨ ਖੰਡੂ ਜਾਈਐ ਚੁਣ ਖਾਈਐ ਕਦਾ।

ਅਜਹੁ ਬਿਕਾਰ ਨਾ ਛੋਡਈ, ਪਾਪੀ ਮਨ ਗੰਦਾ।

ਮਨ ਨੂੰ ਕਾਬੂ ਰੱਖਣ ਲਈ ਚੰਗੇ-ਚੰਗੇ ਆਦਮੀਆਂ ਦੀ ਸੰਗਤ ਦੀ ਲੋੜ ਹੈ। ਇਹ ਸੰਗਤ ਉਹਨਾਂ ਨੂੰ ਚੰਗੇ ਸ਼ਬਦ ਸਿਖਾਏਗੀ ਤੇ ਉਸ ਸੰਗਤ ਵਿਚ ਅਜਿਹੇ ਗੁਣ ਹੋਣੇ ਚਾਹੀਦੇ ਹਨ ਕਿ ਆਦਮੀ ਦਾ ਮਨ ਸ਼ਾਂਤ ਰਹੇ, ਐਵੇਂ ਭਟਕਦਾ ਨਾ ਰਹੇ। ਇਸ ਤਰ੍ਹਾਂ ਮਨ ਨੂੰ ਕਾਬੂ ਵਿਚ ਰੱਖਣ ਲਈ ਵਿਸ਼ਿਆਂ ਤੇ ਖਾਹਿਸ਼ਾਂ ਨੂੰ ਛੱਡ ਦੇਣਾ ਚਾਹੀਦਾ ਹੈ। ਸੋ ਇਸ ਲਈ ਆਖਿਆ ਹੈ ਕਿ ਮਨ ਨੂੰ ਵਸ ਵਿਚ ਕਰਨ ਵਾਲੇ ਦੁਨੀਆ ਨੂੰ ਵਸ ਵਿਚ ਕਰ ਲੈਂਦੇ ਹਨ।

Leave a Comment

Your email address will not be published. Required fields are marked *

Scroll to Top