ਪਹਾੜੀ ਸਥਾਨ ਦੀ ਯਾਤਰਾ

ਮਨੁੱਖੀ ਜੀਵਨ ਵਿਚ ਸੈਰ-ਸਪਾਟੇ ਦੀ ਇਕ ਅਲੱਗ ਹੀ ਮਹਾਨਤਾ ਹੈ । ਮਨੁੱਖ ਮਨਪਰਚਾਵੇ ਲਈ ਕਈ ਤਰਾਂ ਦੀਆਂ ਵਿਉਂਤਾ ਬਣਾਉਂਦਾ ਹੈ ਇਹਨਾਂ ਵਿਚ ਘੁੰਮਣਾ ਫਿਰਨਾ ਵੀ ਇਕ ਅਜਿਹੀ ਵਿਉਂਤ ਹੈ ਤੇ ਜੇ ਇਹ ਘੁੰਮਣਾ ਪਹਾੜਾਂ ਦੇ ਹੋਵੇ ਤਾਂ ਸੋਨੇ ਤੇ ਸੁਹਾਗਾ ਵਾਲੀ ਕਹਾਵਤ ਹੁੰਦੀ ਹੈ । ਸਾਡਾ ਸਕੂਲ ਗਰਮੀ ਦੀਆਂ ਛੁੱਟੀਆਂ ਲਈ 14 ਜੂਨ ਨੂੰ ਬੰਦ ਹੋਣਾ ਸੀ । ਅਸੀਂ ਕੁੱਝ ਵਿਦਿਆਰਥੀਆਂ ਨੇ ਆਪਣੇ ਪੰਜਾਬੀ ਦੇ ਅਧਿਆਪਕ ਨਾਲ ਮਿਲ ਕਿ ਗਰਮੀ ਦੀਆਂ ਛੁੱਟੀਆਂ ਵਿਚ , ਪਹਾੜੀ ਸਥਾਨ ਦੀ ਸੈਰ ਦਾ ਪ੍ਰੋਗਰਾਮ ਬਣਾਇਆ । ਸੈਰ ਤੇ ਜਾਣ ਵਾਲੇ ਪੰਦਰਾਂ ਵਿਦਿਆਰਥੀਆਂ ਨੇ ਦੋ ਦੋ ਸੌ ਰੁਪਏ ਆਪਣੇ ਅਧਿਆਪਕ ਕੋਲ ਜਮਾਂ ਕਰਾ ਦਿੱਤੇ | ਜਾਣ ਦਾ ਸਮਾਂ 14 ਜੂਨ ਨੂੰ ਹੀ ਤੈਅ ਹੋਇਆ ਅਸੀ ਸਾਰੇ ਵਿਦਿਆਰਥੀ ਆਪਣਾ ਸਮਾਨ ਲੈ ਕੇ ਨਿਯਮਤ ਸਮੇਂ ਬੱਸ ਸਟੈਂਡ ਤੇ ਪਹੁੰਚ ਗਏ ਤੇ ਠੀਕ ਛੇ ਵਜੇ ਜੰਮੂ ਜਾਣ ਦੀ ਬੱਸ ਵਿਚ ਸਵਾਰ ਹੋ ਗਏ । ਜੰਮੂ ਪਹੁੰਚ ਕੇ ਅਸੀਂ ਸ੍ਰੀਨਗਰ ਜਾਣ ਵਾਲੀ ਬੱਸ ਵਿਚ ਸਵਾਰ ਹੋ ਗਏ | ਪਹਾੜੀ ਇਲਾਕਾ ਹੋਣ ਕਰਕੇ ਬਸ ਸੱਪ ਵਾਂਗ ਵੱਲ ਖਾਂਦੀ ਸ਼ਾਮ ਦੇ ਸੱਤ ਵਜੇ ਸੀਂ ਨਗਰ ਪੁੱਜੀ ।

ਇਕ ਦਿਨ ਅਸੀਂ ਹੋਟਲ ਵਿੱਚ ਹੀ ਯਾਤਰਾ ਦਾ ਥਕੇਵੇਂ ਕਾਰਨ ਅਰਾਮ ਕੀਤਾ| ਦੂਜੇ ਦਿਨ ਅਸੀਂ ਪਹਾੜ ਦੀ ਸੈਰ ਲਈ ਚੱਲ ਪਏ । ਟਾਂਗ ਮਰਗ ਵੀ ਅਸੀਂ ਬਸ ਦੁਆਰਾ ਪੁੱਜੇ | ਇਕ ਪਾਸੇ ਪਹਾੜਾਂ ਦੀਆਂ ਉੱਚਾਈਆਂ ਤੇ ਉੱਗੇ ਚੀੜਾਂ ਅਤੇ ਦਿਉਦਾਰ ਦੇ ਰੁੱਖ ਆਕਾਸ਼ ਨਾਲ ਗੱਲਾਂ ਕਰ ਰਹੇ ਸਨ ਤੇ ਦੂਜੇ ਪਾਸੇ ਪਾਤਾਲ ਤੀਕ ਡੂੰਘੀਆਂ ਖੱਡਾਂ ਭਿਆਨਕ ਅਤੇ ਡਰਾਉਣਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ ਅੰਤ ਅਸੀ ਟਾਂਗ ਮਰਗ ਪੁੱਜ ਗਏ । ਟਾਂਗ ਮਰਗ ਤੋਂ 7 ਮੀਲ ਦੀ ਦੂਰੀ ਤੇ ਖਿਲਨ ਮਰਗ ਹੈ ਜਿਥੇ ਅਸੀਂ ਪੈਦਲ ਜਾਣ ਦਾ ਫੈਸਲਾ ਕੀਤਾ | ਸਾਰੇ ਰਸਤੇ ਅਸੀ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਅਤੇ ਉਹਨਾਂ ਨੂੰ ਆਪਣੇ ਕੈਮਰੇ ਵਿਚ ਕੈਦ ਕਰਦੇ ਹੋਏ ਅਸੀਂ ਖਿਲਨ ਮਰਗ ਪੁੱਜ ਗਏ ।ਖਿਲਨ ਮਰਗ ਤੋਂ ਅਸੀ ਗੁਲਮਰਗ ਦੇ ਦ੍ਰਿਸ਼ ਵੇਖਣ ਗਏ | ਜਿਥੇ । ਬਰਫ਼ ਲੱਦੀਆਂ ਚੋਟੀਆਂ ਨੇ ਸਾਡਾ ਮਨ ਮੋਹ ਲਿਆ । ਉੱਥੇ ਪੁੱਜ ਕੇ ‘ ਅਸੀਂ ਥੋੜੀ ਦੇਰ ਅਰਾਮ ਕੀਤਾ ਅਤੇ ਖਿਲਨ ਮਰਗ ਦੀ ਵਾਪਸੀ ਅਸੀਂ ਘੋੜਿਆਂ ਉੱਪਰ ਕੀਤੀ । ਸਾਰੇ ਰਸਤੇ ਅਸੀਂ ਕੁਦਰਤ ਦੇ ਅਨੋਖੇ ਰੂਪ ਦਾ ਨਜ਼ਾਰਾ ਕਰਦੇ ਰਹੇ |

ਇਕ ਦਿਨ ਅਸੀਂ ਸ਼ਿਕਾਰਿਆਂ ਵਿਚ ਬੈਠ ਕੇ ਡੱਲ ਝੀਲ ਦੀ ਸੈਰ ਕੀਤੀ । ਹਰ ਪਾਸੇ ਯਾਤਰੀਆਂ ਨੂੰ ਬਿਠਾਈ ਸਿਕਾਰੇ ਇਧਰ-ਉਧਰ ਘੁੰਮਦੇ ਸਵਰਗੀ ਨਜ਼ਾਰੇ ਦਾ ਰੰਗ ਬੰਨ ਰਹੇ ਸਨ ।ਡੱਲ ਝੀਲ ਤੋਂ ਅਲਾਵਾ ਅਸੀਂ ਵੈਰੀਨਾਗ, ਅਨੰਤਨਾਗ, ਨਿਸ਼ਾਤਬਾਗ, ਸ਼ਾਲੀਮਾਰ ਆਦਿ ਸਵਰਗੀ ਸਥਾਨਾਂ ਦੀ ਵੀ ਸੈਰ ਕੀਤੀ ।ਇੰਜ ਪਹਾੜੀ ਸਥਾਨਾਂ ਦਾ ਅਨੰਦ ਮਾਣਦੇ ਹੋਏ ਅਸੀਂ ਕੁੱਝ ਦਿਨਾਂ ਪਿੱਛੋਂ ਵਾਪਸ ਪਰਤ ਆਏ । ਹੁਣ ਵੀ ਕਸ਼ਮੀਰ ਵਿਚਲੀ ਕਾਦਰ ਦੀ ਕਾਰੀਗਰੀ , ਦਿਲ ਨੂੰ ਆਨੰਦ ਨਾਲ ਭਰ ਦਿੰਦੀ ਹੈ ।

Leave a Comment

Your email address will not be published. Required fields are marked *

Scroll to Top