ਜਲਿਆਂ ਵਾਲਾ ਬਾਗ

ਹੋ ਜਲਿਆਂ ਵਾਲੇ ਬਾਗ!

ਲੱਖ-ਲੱਖ ਨਮਸਕਾਰ ਤੈਨੂੰ ?

ਦਰਗਾਹ ਏ ਸ਼ਹੀਦਾਂ ਦੀ ਹੈ,

ਤੇਰੇ ਜ਼ਰੇ ਜ਼ਰੇ `ਚ ਖੂਨ ਸ਼ਹੀਦਾਂ ਦਾ

ਸੀਨੇ ਤੇਰੇ ਤੇ ਲਿਖਿਆ ਕਰੂਰ,

ਡਾਇਰ ਦਾ ਇਤਿਹਾਸ ।

ਪਰਵਾਨੇ ਆਜ਼ਾਦੀ ਦੇ ਸ਼ਮਾ ਤੇ,

ਮਿੱਟੇ ਲੈ ਕੇ ਮਾਂ ਭਾਰਤ ਦਾ ਨਾਂ ?

ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਲੰਬਾ ਹੈ। ਇਸ ਆਜ਼ਾਦੀ ਦੇ ਇਤਿਹਾਸ ਵਿਚ ਜਲਿਆਂ ਵਾਲਾ ਬਾਗ ਦੇ ਖੂਨੀ ਸਾਕਾ ਇਕ ਅਮਿਟਵੀਂ ਥਾਂ ਹੈ। ਇਹ ਉਹੀ ਥਾਂ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਨਿਹੱਥੇ ਭਾਰਤੀ ਅੰਗਰੇਜ਼ੀ ਸ਼ਾਸਨ ਅਤੇ ਉਸਦੇ ਜ਼ਾਲਮ ਡਾਇਰ ਦੇ ਜ਼ੁਲਮ ਦਾ ਸ਼ਿਕਾਰ ਹੋਏ ਸਨ।

ਬਿਟਿਸ਼ ਸਰਕਾਰ ਭਾਰਤ ਨੂੰ ਹਰ ਹੀਲੇ ਆਪਣੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਰੱਖਣ ਲਈ ਕੋਸ਼ਿਸ਼ ਕਰ ਰਹੀ ਸੀ ਪਰ ਦੂਜੇ ਪਾਸੇ ਭਾਰਤ ਵਾਸੀਆਂ ਅੰਦਰ ਰਾਸ਼ਟਰ-ਪਿਤਾ ਮਹਾਤਮਾਂ ਗਾਂਧੀ ਤੇ ਗੋਖਲੇ ਵਰਗੇ ਨੇਤਾ ਆਜ਼ਾਦੀ ਦੀ ਚੇਤਨਤਾ ਜਗਾ ਰਹੇ ਸਨ । ਅੰਗਰੇਜ਼ਾਂ ਨੇ ਆਪਣੇ ਜਾਲ ਨੂੰ ਹੋਰ ਫੈਲਾਉਣ ਲਈ 1919 ਈ: ਵਿਚ ਰੋਲਟ ਐਕਟ ਪਾਸ ਕੀਤਾ ਜੋ ਕਿ ਭਾਰਤ ਲਈ ਕਾਲੇ ਕਾਨੂੰਨ ਦੇ ਸਮਾਨ ਸੀ । 13 ਅਪ੍ਰੈਲ, ਵਿਸਾਖੀ ਵਾਲੇ ਦਿਨ ਜਨਤਾ ਦੇ ਆਗੂਆਂ ਨੇ ਆਪਣਾ ਰੋਸ ਪਰਗਟ ਕਰਨ ਲਈ ਜਲਿਆਂਵਾਲਾ ਬਾਗ ਵਿਚ ਸ਼ਾਮ ਦੇ ਚਾਰ ਵਜੇ ਇਕ ਜਲਸਾ ਕਰਨ ਦਾ ਐਲਾਨ ਕਰ ਦਿੱਤਾ । ਲੋਕ ਜਲਿਆਂ ਵਾਲਾ ਬਾਗ ਪਹੁੰਚਣੇ ਆਰੰਭ ਹੋ ਗਏ । ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ । ਅਚਾਨਕ ਜਨਰਲ ਡਾਇਰ ਉਥੇ ਆਂ ਧਮਕਿਆ। ਉਸ ਨੇ ਇਸ ਦੇ ਤਿੰਨ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਬਾਜ਼ਾਰ ਵਾਲੇ ਪਾਸਿਓਂ ਇਕ ਤੰਗ ਰਾਹ ਰਾਹੀਂ ਉਸ ਫੌਜ ਅਤੇ ਮਸ਼ੀਨਗੰਨਾਂ ਨਾਲ ਧੜਾਧੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਲਿਆਂ ਵਾਲਾ ਬਾਗ ਵਿਚ ਇਕ ਖੂਹ ਹੈ। ਇਹ ਖੂਹ ਲਾਸ਼ਾਂ ਨਾਲ ਭਰ ਗਿਆ । ਦੀਵਾਰਾਂ ਤੇ ਅਨੇਕ ਗੋਲੀਆਂ ਲੱਗੀਆਂ ਜਿਨ੍ਹਾਂ ਦੇ ਨਿਸ਼ਾਨ ਅੱਜ ਵੀ ਸੁਰਖਿਅਤ ਹਨ।

ਇਸ ਦੁਰਘਟਨਾ ਵਿਚ ਹਜ਼ਾਰਾਂ ਆਦਮੀ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ। ਅਤਿਆਚਾਰ, ਦਾ ਡਰਾਮਾ ਇਥੇ ਹੀ ਖਤਮ ਨਾ ਹੋਇਆ, ਉਸ ਨੇ ਅੰਮ੍ਰਿਤਸਰ ਵਾਸੀਆਂ ਨੂੰ ਗੋਲੀਆਂ ਵਿਚ ਤਾਂ ਭਾਰ ਗੁਣ ਤੇ ਮਜ਼ਬੂਰ ਕੀਤਾ।

ਸਾਰੇ ਹਿਰ ਵਿਚ ਮਾਰਸ਼ਲ ਲਾਅ ਸਖਤੀ ਨਾਲ ਲਾਗੂ ਕਰ ਦਿੱਤਾ। ਇਹ ਬੜੀ ਹਦਨਾਕ ਅਤੇ ਮਾਰੂ ਘਟਨਾ ਸੀ ਜਿਸ ਨੇ ਸਾਰੇ ਭਾਰਤੀਆਂ ਤੇ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਦੇ ਦਿਲਾਂ ਵਿਚ ਨਫ਼ਰਤ ਦੀ ਅੱਗ ਲਾ ਦਿੱਤੀ । ਇਕ ਅਣਖੀਲੇ ਪੰਜਾਬੀਏ ਗਭਰੂ ਉਧਮ ਸਿੰਘ ਨੇ ਜਲਿਆਂ ਵਾਲੇ ਬਾਗ ਦਾ ਬਦਲਾ ਵਿਲਾਇਤ ਪਹੁੰਚ ਕੇ ਮਾਈਕਲ ਓਡਵਾਇਰ ਨੂੰ ਆਣੀ ਗੋਲੀ ਦਾ ਨਿਸ਼ਾਨਾ ਬਣਾ ਕੇ ਲਿਆ। ਅੰਗਰੇਜ਼ੀ ਹਕੂਮਤ ਨੇ ਇਸ ਖੂਨੀ ਸਾਕੇ ਦੀ ਖਬਰ ਇਸ ਤਰਾਂ ਦਬਾ ਕੇ ਰੱਖੀ ਕਿ ਪੰਜਾਬ ਬਾਹਰ ਰਹਿੰਦੇ ਭਾਰਤੀਆਂ ਨੂੰ ਅਵੇਂ ਸੋਅ ਜਿਹੀ ਪਈ । ਸਾਰੇ ਭਾਰਤ ਦੇ ਨੇਤਾਵਾਂ, ਜਿਨ੍ਹਾਂ ਵਿਚ ਪੰਡਤ ਨਹਿਰੂ ਤੇ ਮਹਾਤਮਾ ਗਾਂਧੀ ਵੀ ਸ਼ਾਮਿਲ ਸਨ, ਪੀੜਤ ਹੋ ਉਠੇ ਉੱਘੇ ਲੇਖਕ ਤੇ ਨੋਬਲ ਇਨਾਮ ਜੇਤੂ ਰਾਬਿੰਦਰ ਨਾਥ . ਠਾਕੁਰ ਨੇ ਆਪਣਾ ਸਰ’ ਦਾ ਖਿਤਾਬ ਅੰਗਰੇਜ਼ੀ, ਸਰਕਾਰ ਨੂੰ ਵਾਪਸ ਕਰ ਦਿੱਤਾ ।

ਆਜ਼ਾਦੀ ਪ੍ਰਾਪਤੀ’ ਪਿਛੋਂ ਜਲਿਆਂ ਵਾਲੇ ਬਾਗ ਵਿਚ ਸ਼ਹੀਦਾਂ ਦੀ ਅਮਰ . ਯਾਦਗਾਰ ਵਜੋਂ ਆਜ਼ਾਦੀ ਦੀ ਜਿੱਤ ਸੰਬੰਧੀ ਇਕ ਯਾਦਗਾਰ ਬਣਾਈ ਗਈ ਹੈ। ਇਸ ਯਾਦਗਰ ਨੂੰ ਸਦਾ ਜਿਉਂਦਾ ਰੱਖਣ ਲਈ ਇਕ ਸੁੰਦਰ ਸਮਾਰਕ ਉਸਾਰਆ ਗਿਆ । ਇਹ ਸਮਾਰਕ 1957 ਵਿਚ ਪੂਰਾ ਹੋਇਆ। ਇਸ ਦਾ ਉਦਘਾਟਨ ਉਸ ਸਮੇਂ ਦੇ ਸਵਰਗੀ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸ਼ਾਦ ਨੇ ਕੀਤਾ। ਇਹ ਚਹੇ ਪਾਸਿਆਂ ਤੋਂ ਆਜ਼ਾਦੀ ਦੀ ਜੱਤ ਵਾਂਗ ਨਜ਼ਰ ਆਉਂਦੀ ਹੈ। ਆਜ਼ਾਦੀ ਦੀ ਜੋਤ ਵਿਚ ਮੱਧਮ ਰੋਸ਼ਨੀ ਦੇ ਲੈਂਪ ਲਗਾਏ ਹਨ। ਕੰਧਾਂ ਤੇ ਲੈਂਗੇ ਗੋਲੀਆਂ ਦੇ ਨਿਸ਼ਾਨਾਂ ਨੂੰ ਸੁਰਖਿਅਤ ਰਖਿਆ ਗਿਆ ਹੈ। ਬਾਗ ਦੇ ਅੰਦਰ ਗੇਟ ਵੜਦਿਆਂ ਸਾਰ ਜਲਿਆਂ ਵਾਲੇ ਬਾਗ਼ ਦੇ ਸਾਕੇ ਸੰਬੰਧੀ ਘਟਨਾਵਾਂ ਦਾ ਵਰਨਣ ਕਰਨ ਵਾਲੇ ਵੱਡੇ-ਵੱਡੇ ਬੋਰਡ ਲੱਗੇ ਹੋਏ ਹਨ। ਇਸ ਦੇ ਸਾਹਮਣੇ ਇਕ ਹਾਲ ਕਮਰਾਂ ਉਸਾਰਿਆ ਗਿਆ ਹੈ , ਜਿਸ ਵਿਚ ਆਜ਼ਾਦੀ ਸੰਬੰਧੀ: ਚਿੱਤਰ : ਲਗਾਏ ਹਨ। ਜਲਿਆਂ ਵਾਲਾ ਬਾਗ ਸਾਡੇ ਆਜ਼ਾਦੀ ਦੇ ਸੰਗਰਾਮ ਦੇ ਇਤਿਹਾਸ ਦੀ ਇਕ ਅਮਰ ਕੜੀ ਹੈ ਜੋ ਪੰਜਾਬੀਆਂ ਦਾ ਸਿਰ ਸਦਾ ਗੌਰਵ ਨਾਲ ਉੱਚਾ ਰਖਦੀ ਹੈ।

Leave a Comment

Your email address will not be published. Required fields are marked *

Scroll to Top