10+2+3 ਸਿੱਖਿਆ ਪ੍ਰਣਾਲੀ

ਵਰਤਮਾਨ ਸਿੱਖਿਆ ਪ੍ਰਣਾਲੀ ਵਿਚ ਅਨੇਕ ਤਰੁਟੀਆਂ ਹੋਣ ਕਾਰਨ ਬੇਰੁਜ਼ਗਾਰੀ ਵਿਚ ਭਾਰੀ ਵਾਧਾ ਹੋਇਆ ਹੈ। ਇਹ ਰਾਸ਼ਟਰ ਸਾਹਮਣੇ ਇਕ ਵਿਸ਼ਾਲ ਸਮਸਿਆ ਦੇ ਰੂਪ ਵਿਚ ਉਭਰ ਰਹੀ ਹੈ ਕਿਉਂਕਿ ਸਿਖਿਆ ਤੇ ਹੀ ਨੌਜਵਾਨਾਂ ਦਾ ਭਵਿੱਖ ਨਿਰਭਰ ਕਰਦਾ ਹੈ। ਅੱਜ ਦੇ ਨੌਜਵਾਨ ਹੀ ਕੱਲ ਦੇ ਰਾਸ਼ਟਰ ਦੇ ਨਿਰਮਾਤਾ ਹੋਣਗੇ । ਇਸ ਲਈ ਨੌਜਵਾਨਾਂ ਦੀ ਬੇਚੈਨੀ ਦੂਰ ਕਰਨ ਲਈ ਇਹ ਜ਼ਰੂਰੀ ਹੈ ਕਿ ਸਿੱਖਿਆ ਵਿਚ ਫੈਲੇ ਦੋਸ਼ਾਂ ਨੂੰ ਦੂਰ ਕਰਕੇ ਦੋਸ਼ ਰਹਿਤ ਕੀਤਾ ਜਾਵੇ । 10-2-3 ਸਿਖਿਆ ਪ੍ਰਣਾਲੀ ਇਸ ਦਿਸ਼ਾ ਵਿਚ ਇਕ ਨਿਗਰ ਕਦਮ ਹੈ।

1975 ਵਿਚ ਇਸ ਪ੍ਰਣਾਲੀ ਦਾ ਸੀ ਗਣੇਸ਼ ਦਿੱਲੀ ਅਤੇ ਦੂਜੇ ਕੇਂਦਰੀ ਸਕੂਲਾਂ ਵਿਚ ਅਰੰਭ ਕੀਤਾ ਗਿਆ । ਇਸ ਸਿਖਿਆ ਪ੍ਰਣਾਲੀ ਦਾ ਮੁੱਖ ਉਦੇਸ਼ ਉਦਯੋਗਿਕ ਆਧਾਰ ਨਾਲ ਜੋੜਨਾ ਸੀ । ਇਸ ਪ੍ਰਣਾਲੀ ਵਿਚ, ਦਸਵੀਂ ਤੱਕ ਦੀ ਸਿਖਿਆ ਹਾਸਲ ਕਰਨ ਪਿਛੋਂ ਦੋ ਸਾਲ ਵਿਚ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ। ਬੀ. ਏ. ਦੀ ਡਿਗਰੀ ਪ੍ਰਾਪਤ ਕਰਨ ਲਈ ਤਿੰਨ ਸਾਲ ਦਾ ਸਮਾਂ ਮਿਥਿਆ ਗਿਆ ਹੈ। ਇਸ ਤਰ੍ਹਾਂ 15 ਸਾਲ ਤਕ ਦਾ ਪਾਠਕਮ ਪੂਰਾ ਕੀਤਾ ਜਾਂਦਾ ਹੈ। 15 ਸਾਲ ਦੀ ਉਮਰ ਤਕ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ।

ਅਸਲ ਵਿਚ ਦਸਵੀਂ ਤੱਕ ਸਿਖਿਆ ਪ੍ਰਾਪਤ ਕਰਨ ਦਾ ਉਦੇਸ਼ ਮੁੱਖ ਤੌਰ ਤੇ ਇਕ ਵਿਸ਼ਾਲ ਆਧਾਰ ਪੇਸ਼ ਕਰਨਾ ਹੈ ਤਾਂ ਕਿ ਵੱਖ-ਵੱਖ ਖੇਤਰਾਂ ਵਿਚ ਵੱਖਵੱਖ ਗਲਾਂ ਬਾਰੇ ਜਾਣਕਾਰੀ ਮਿਲ ਸਕੇ । ਇਸ ਦਾ ਸਾਧਾਰਣ ਗਿਆਨ ਸਾਰਿਆਂ ਨੂੰ ਮਿਲ ਸਕੇ! ਇਸ ਪ੍ਰਣਾਲੀ ਵਿੱਚ ਕਿਸੇ ਵੀ ਤਰਾਂ ਨਾਲ ‘ਫੇਲ’ ਅਤੇ ‘ਪਾਸ’ ਦੀ ਵਿਵਸਥਾ ਨਹੀਂ ਹੋਵੇਗੀ। ਸਗੋਂ ਵਿਦਿਆਰਥੀ ਜਿਹੜੇ ਵੀ ਵਿਸ਼ੇ ਵਿਚ ਜ਼ਿਆਦਾ ਤੋਂ ਜ਼ਿਆਦਾ ਅੰਕ ਹਾਸਲ ਕਰੇਗਾ ਉਸ ਵਿਸ਼ੇ ਬਾਰੇ ਉਸ ਦਾ ਗਿਆਨ ਵਧ ਜਾਵੇਗਾ । ਇਸ ਪ੍ਰਣਾਲੀ ਵਿਚ ਵੱਖ-ਵੱਖ ਕਿਸਮ ਦੀਆਂ ਸੁਣੀਆਂ ਦੀ ਵਿਵਸਥਾ ਕੀਤੀ ਜਾਵੇਗੀ। ਆਲ ਇੰਡੀਆ ਸੀਨੀਅਰ ਸਕੂਲ ਪ੍ਰੀਖਿਆ ਦੇ ਆਧਾਰ ਤੇ ਪੰਜ ਸ਼੍ਰੇਣੀਆਂ ਇਸ ਤਰ੍ਹਾਂ ਹੋਣਗੀਆਂ-(1) ਬਹੁਤ ਵਧੀਆ (2) ਬਹੁਤ ਚੰਗਾ (3) ਚੰਗਾ (4) ਸੁੰਦਰ ਅਤੇ (5) ‘ਕਮਜ਼ੋਰ’।

ਸਰਟੀਫਿਕੇਟ ਲੈਣ ਲਈ ਇਸ ਪ੍ਰਣਾਲੀ ਵਿਚੋਂ ਕਿਸੇ ਵੀ ਤਰ੍ਹਾਂ ਸਾਰੀਆਂ ਣੀਆਂ ਦਾ ਸਰਟੀਫਿਕੇਟ ਨਹੀਂ ਮਿਲੇਗਾ। ਇਸ ਤਰ੍ਹਾਂ ਦੀਆਂ ਣੀਆਂ ਦੀ ਪ੍ਰਣਾਲੀ , ਨਾਲ ਸਰਟੀਫਿਕੇਟ ਤੋਂ ਵਿਦਿਆਰਥੀ ਦੀ , ਰੂਚੀ ਬਾਰੇ ਪਤਾ ਲੱਗ ਜਾਵੇਗਾ। ਜਿਹੜੇ ਵਿਸ਼ੇ ਬਾਰੇ ਜਿਸ ਕਿਸਮ ਦੀ ਸ਼ੁਣੀ ਹੋਵੇਗੀ, ਉਸ ਤੋਂ ਉਸ ਵਿਸ਼ੇ ਬਾਰੇ ਉਸ ਦੀ , ਰੂਚੀ ਪਤਾ ਲਗ ਜਾਵੇਗੀ । ਜੇ ਕੋਈ ਵਿਦਿਆਰਥੀ ਕਿਸੇ ਵਿਸ਼ੇ ਬਾਰੇ ਆਪਣੀ ਸ਼ਣੀ ਨੂੰ ਵਧਾਉਣਾ ਚਾਹੁੰਦਾ ਹੋਵੇ ਤਾਂ ਉਸ ਨੂੰ ਫਿਰ ਪ੍ਰੀਖਿਆ ਵਿਚ ਬੈਠਣ ਦਾ ਮੌਕਾ ਦਿਤਾ ਜਾਵੇਗਾ । ਇਸ ਵਿਚ ਜੋ ਵਿਦਿਆਰਥੀ , ਸਭ ਤੋਂ ਵਧਿਆ ਸ਼ ਣੀ ਦੇ ਹੋਣਗੇ, ਉਨ੍ਹਾਂ ਨੂੰ ਉੱਚ ਅਧਿਕਾਰੀ ਦੀ ਇਜਾਜ਼ਤ ਨਾਲ ਇਕ ਸਾਲ ਪਹਿਲਾਂ ਵੀ ਕਿਸੇ ਪ੍ਰੀਖਿਆ ਵਿਚ ਬੈਠਣ ਦਾ ਮੌਕਾ ਵੀ ਦਿਤਾ ਜਾ ਸਕਦਾ ਹੈ।

ਅਜਿਹੀ ਸਿੱਖਿਆ ਪ੍ਰਣਾਲੀ ਵਿਚ ਕਰਾਫਟ ਜਿਹੇ ਵਿਸ਼ਿਆਂ ਉਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ । ਇਸ ਪ੍ਰਣਾਲੀ ਪ੍ਰਤੀ ਭਰੋਸਾ ਰੱਖਣ ਵਾਲੇ ਲੋਕਾਂ ਦਾ ਵਿਚਾਰ ਹੈ ਕਿ ਇਸ ਪ੍ਰਣਾਲੀ ਨਾਲ, ਵਰਤਮਾਨ ਸਿਖਿਆ ਪ੍ਰਣਾਲੀ ਦੇ ਸਾਰੇ ਦੋਸ਼ ਤੇ ਜਾ ਸਕਣਗੇ । ਭਿਆਨਕ ਰੂਪ ਵਿਚ ਫੈਲੀ ਬੇਰੁਜ਼ਗਾਰੀ ਉਤੇ ਕਾਬੂ ਪਾਇਆ ਜਾ ਸਕੇਗਾ । ਇਸ ਨਾਲ ਹੀ ਆਤਮ-ਨਿਰਭਰਤਾ ਵੀ ਵਧੇਗੀ। ਦਿਲਚਪਸੀ ਮੁਤਾਬਕ ਮਜ਼ਬਨ ਪੜਨੇ ਹੋਣਗੇ । ਉੱਚ ਸਿਖਿਆ ਵੀ ਉਸੇ ਵਿਸ਼ੇ ਦੀ ਦਿਤੀ ਜਾਵੇਗੀ ਜਿਸ ਵਿਚ ਉਸਨੇ ਪਹਿਲੀ ਸ਼੍ਰੇਣੀ ਹਾਸਲ ਕੀਤੀ ਹੋਵੇਗੀ ।

ਇਸ ਤਰਾਂ ਸਪਸ਼ਟ ਹੈ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੇ ਵਿਸ਼ਿਆਂ ਬਾਰੇ ਜੋ ਗੈਰ-ਜ਼ਰੂਰੀ ਪੜਾਈ ਕਰਨੀ ਪੈਂਦੀ ਸੀ ਅਤੇ ਉਸ ਬਾਰੇ ਫਜ਼ਲ ਹੀ ਮਿਹਨਤ ਕਰਨੀ ਪੈਂਦੀ ਸੀ, ਉਹ ਨਹੀਂ ਕਰਨੀ ਪਵੇਗੀ। ਉਨ੍ਹਾਂ ਦਾ ਕੀਮਤੀ ਸਮਾਂ ਵੀ ਜ਼ਾਇਆ ਹੋਣ ਤੋਂ ਬਚ ਜਾਵੇਗਾ। ਉਹ ਆਪਣੀ ਦਿਲਚਸਪੀ ਵਾਲੇ ਵਿਸ਼ੇ ਵਿਚ ਯੋਗਤਾ ਹਾਸਲ ਕਰ ਲਵੇਗਾ । ਇਸ ਗੱਲ ਦਾ ਅੰਦਾਜ਼ਾ ਗਾਇਆ ਚਾ ਰਿਹਾ ਹੈ ਕਿ ਇਸ ਸਿਖਿਆ ਪ੍ਰਣਾਲੀ ਰਾਹੀਂ ਦੇਸ਼ ਵਿਚ ਛੋਟੇ-ਉਦਯੋਗ ਧੰਦਿਆਂ ਦਾ ਵਿਕਾਸ ਕੀਤਾ ਜਾ ਸਕੇਗਾ। ਨੌਕਰੀ ਲਈ ਮਾਰੇ-ਮਾਰੇ ਫਿਰਨ ਵਾਲੇ ਲੋਕ ਆਪਣੇ ਪੈਰਾਂ ਉਤੇ ਖੜੇ ਹੋ ਸਕਣਗੇ । ਇਸ ਤਰਾਂ ਬੇਰੁਜ਼ਗਾਰੀ ਰੂਪੀ ਦੈਤ ਉਪਰ ਕਾਬੂ ਪਾਇਆ ਜਾ ਸਕੇਗਾ ਅਤੇ ਵਿਦਿਆਰਥੀ ਦੀ ਸਹੀ ਯੋਗਤਾ ਬਾਰੇ ਪਤਾ ਲਗ ਸਕੇਗਾ। ਇਸ ਪ੍ਰਣਾਲੀ ਦਾ ਸਾਰਿਆਂ ਤੋਂ ਮੁੱਖ ਲਾਭ ਇਹ ਹੋਵੇਗਾ ਕਿ ਕਿਸੇ ਕਿਸਮ ਦੀ ਵੀ ਅਨੁਸ਼ਾਸਨਹੀਣਤਾ ਮੁਕ ਜਾਵੇਗੀ ਅਤੇ ਵਿਦਿਆਰਥੀ ਨੂੰ ਵੱਖ-ਵੱਖ ਤਰਾਂ ਦੇ ਪ੍ਰਦਰਸ਼ਨਾਂ ਅਤੇ ਹੜਤਾਲਾ ਤੋਂ ਦੂਰ ਰਖਿਆ ਜਾ ਸਕੇਗਾ।

Leave a Comment

Your email address will not be published. Required fields are marked *

Scroll to Top