ਭਾਰਤ ਦੇ ਹਰੇਕ ਖੇਤਰ ਵਿਚ ਭ੍ਰਿਸ਼ਟਾਚਾਰ ਫੈਲੀ ਹੋਈ ਹੈ। ਸਮਾਜ, ਧਰਮ ਅਤੇ ਰਾਜਨੀਤੀ ਆਦਿ ਸਾਰੇ ਖੇਤਰ ਹੈ ਭਿਸ਼ਟ ਹਨ। ਇਸ ਭਿਸ਼ਟਾਚਾਰ ਦੇ ਮੁੱਖ ਕਾਰਨ ਹਨ-ਮਹਿੰਗਾਈ, ਬੇਕਾਰੀ, ਜ਼ਿਆਦਾ ਵਸੇ, ਘੱਟ ਉਤਪਾਦਨ ਅਤੇ ਵਧੇਰੇ ਲੋੜ । ਜਿਸ ਨੂੰ ਵੀ ਪਹਿਰੇ ਉੱਤੇ ਬਿਠਾਇਆ ਜਾਂਦਾ ਹੈ ਕਿ ਚੋਰ ਤੋਂ ਕਿਸੇ ਵਸਤੂ ਦੀ ਰਾਖੀ ਕਰੇ ਉਹੀ ਚੌਕੀਦਾਰ ਉਸ ਚੀਜ਼ ਨਾਲ ਨੌਂ ਦੋ ਗਿਆਰਾਂ ਹੋ ਜਾਂਦਾ ਹੈ।
ਆਧੁਨਿਕ ਸਮੇਂ ਸਮਾਜ ਭਿਸ਼ਟ ਹੋ ਰਿਹਾ ਹੈ। ਦਾਜ ਕਾਰਨ ਅਨੇਕਾਂ ਹੀ ਮੁਟਿਆਰਾਂ ਅੱਗ ਦੀ ਭੇਟਾ ਚੜ੍ਹ ਚੁੱਕੀਆਂ ਹਨ। ਸਮਾਜਿਕ ਸੁਧਾਰਕਾਂ ਦਾ ਨੈਤਿਕ ਪਤਨ ਹੋ ਰਿਹਾ ਹੈ। ਮਨੁੱਖ, ਮਨੁੱਖ ਦੇ ਖੂਨ ਦਾ ਪਿਆਸਾ ਹੋ ਰਿਹਾ ਹੈ।
ਧਰਮ ਦੇ ਨਾਂ ਤੇ ਢੋਂਗੀ ਅਤੇ ਨਿਕੰਮੇ ਸਾਧੂਆਂ ਦਾ ਤਾਂ ਹੜ ਜਿਹਾ ਆ ਗਿਆ ਹੈ। ਕਈ ਧਰਮ ਦੇ ਠੇਕੇਦਾਰ ਅਤੇ ਫ਼ਿਰਕਾਪ੍ਰਸਤ ਆਪਣੇ ਭਾਸ਼ਣਾਂ ਨਾਲ ਅਨਪੜਾਂ ਦੇ ਵਿਸ਼ਵਾਸ ਅਤੇ ਆਤਮਾ ਦਾ ਸ਼ੋਸ਼ਣ ਕਰ ਰਹੇ ਹਨ। ਰਾਜਨੀਤੀ ਵਿਚ ਜਿਹੜੇ ਦਲ ਦੀ ਜਿੱਤ ਹੁੰਦੀ ਹੈ, ਵਧੇਰੇ ਨੇਤਾ ਉਸ ਦੇ ਮੈਂਬਰ ਬਣ ਜਾਂਦੇ ਹਨ। ਨੇਤਾ ਬਣਨ ਦਾ ਨਸ਼ਾ ਕੀ ਰਾਜਨੀਤੀ ਨੂੰ ਭਿਸ਼ਟ ਨਹੀਂ ਕਰ ਰਿਹਾ ? ਦੁਕਾਨਾਂ ਤੇ ਉੱਤੇ ਮਿਲਾਵਟ ਦਾ ਸਾਮਾਨ, ਜ਼ਿਆਦਾ ਕੀਮਤ ਲੌਣੀ ਅਤੇ ਲੋੜੀਂਦੀਆਂ ਚੀਜ਼ਾਂ ਨੇ ਦਬਾ ਕੇ ਰੱਖਣਾ, ਇਹ ਸਾਰੇ ਵਪਾਰਕ ਭਿਸ਼ਟਾਚਾਰ ਦੀਆਂ ਉਘੀਆਂ ਮਿਸਾਲਾਂ ਹਨ।
ਦਫਤਰਾਂ ਵਿਚ ਰਿਸ਼ਵਤ ਦਾ ਬਜ਼ਾਰ ਗਰਮ ਹੈ। ਇਹ ਵੀ ਭਿਸ਼ਟਾਚਾਰ ਹੈ। ਕਿਉਂਕਿ ਆਮਦਨ ਘੱਟ ਅਤੇ ਖ਼ਰਚ ਜ਼ਿਆਦਾ ਹੈ। ਸਾਧਾਰਣ ਤੌਰ ਤੇ ਜੀਵਨ ਦਾ ਡੰਗ ਟਪਾਉਣ ਲਈ ਨਿਆਂ ਦੇ ਰਖਵਾਲੇ ਹੀ ਨਿਆਂ ਦੇ ਭਖਕ ਬਣ ਜਾਂਦੇ ਹਨ। ਸਿੱਟੇ ਵਜੋਂ ਭਸ਼ਟਾਚਾਰ ਖੂਬ ਫਲਦਾ-ਫੁੱਲਦਾ ਹੈ। ਕਾਨੂੰਨ ਦੇ ਰਖਵਾਲੇ ਜੋ ਅਨਿਆਈ ਤੇ ਭਿਸ਼ਟ ਹੋਣ ਜਾਂ ਭਿਸ਼ਟਾਚਾਰੀਆਂ ਦੇ ਹਮਾਇਤੀ ਹੋਣ ਤਾਂ ਉਹਨਾਂ ਨਾਲ ਵਧੇਰੇ ਸ਼ਕਤੀ ਦਾ ਵਰਤਾਅ ਹੋਣਾ ਚਾਹੀਦਾ ਹੈ ਤਾਂ ਕਿ ਆਮ ਜਨਤਾ ਦੇ ਅੱਗੇ ਆਦਰਸ਼ ਪੇਸ਼ ਹੋ ਸਕੇ।
ਦੁਸ਼ਟ ਨਾਲ ਦੁਸ਼ਟਾ-ਪੂਰਣ ਵਰਤਾਓ ਕਰਨਾ ਚਾਹੀਦਾ ਹੈ। ਪਸ਼ੂ, ਡੰਡੇ ਦੀ ਬਲੀ ਨੂੰ ਹੀ ਸਮਝਦਾ ਹੈ। ਅਜਿਹੇ , ਵਿਅਕਤੀ, ਜਿਹੜੇ ਧਨ ਕਮਾਉਣ ਦੇ ਉਦੇਸ਼ ਨਾਲ ਜ਼ਹਿਰੀਲੀ ਸ਼ਰਾਬ ਬਣਾਂਦੇ ਫੜੇ ਜਾਣ, ਨਕਲੀ ਦਵਾਈਆਂ ਬਣਾਂਦੇ ਫੜੇ ਜਾਣ, ਖਾਣ-ਪੀਣ ਦੀਆਂ ਵਸਤਾਂ ਵਿਚ ਹਾਨੀਕਾਰਕ ਮਿਲਾਵਟ ਕਰਦੇ ਫੜੇ ਜਾਣ ਉਹਨਾਂ ਨੂੰ ਭੀੜ-ਭਰੇ ਬਜ਼ਾਰ ਵਿਚ ਅਜਿਹੀ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਕਿ ਆਮ ਆਦਮੀ ਵੀ ਕੰਬ ਜਾਵੇ । ਉਹ ਵੀ ਅਜਿਹਾ ਭਿਸ਼ਟ ਕਰਨ ਤੋਂ ਸੰਕੋਚ ਕਰੇ ।
ਸਰਕਾਰ ਦੇ ਲਈ ਇਹ ਸਿੱਖਣਾ ਜ਼ਰੂਰੀ ਹੈ ਕਿ ਜੀਵਨ ਕਿਵੇਂ ਸੁਖੀ ਹੋਵੇ । ਜੀਵਨ ਦੀਆਂ ਲੋੜੀਂਦੀਆਂ ਵਸਤੂਆਂ ਤੋਂ ਸਸਤੀਆਂ ਹੋਣ ਅਤੇ ਉਹ ਆਸਾਨੀ ਨਾਲ ਮਿਲ ਸਕਣ । ਅਨਾਜਾਂ ਦਾ ਉਤਪਾਦਨ ਵਧੇਰੇ ਕੀਤਾ ਜਾਵੇ । ਜਦੋਂ ਸ੍ਰੀਮਤੀ ਇੰਦਰਾ ਗਾਂਧੀ ਨੇ 1975 ਵਿਚ ਐਮਰਜੈਂਸੀ ਐਲਾਨੀ ਸੀ ਤਾਂ ਉਸ ਸਮੇਂ ਵਸਤਾਂ ਦੇ ਭਾਅ ਇਕ ਦਮ ਡਿਗ ਪਏ । ਹੜਤਾਲਾਂ ਆਦਿ ਬੰਦ ਹੋ ਗਈਆਂ ਸਨ । ਆਮ ਜਨਤਾ ਦੇ ਦਿਲ ਵਿਚ ਇਕ ਸਹਿਮ ਜਿਹਾ ਪੈਦਾ ਹੋ ਗਿਆ ਸੀ । ਅਸੀਂ ਇਸ ਪੱਖ ਵਿਚ ਨਹੀਂ ਹਾਂ ਕਿ ਅੱਜ ਵੀ ਐਮਰਜੈਂਸੀ ਐਲਾਨੀ ਜਾਵੇ ਪਰ ਇੰਨਾ ਜ਼ਰੂਰ ਚਾਹੁੰਦੇ ਹਾਂ ਕਿ 1975 ਦੀ ਐਮਰਜੈਂਸੀ ਵਰਗਾ ਵਾਤਾਵਰਣ ਪੈਦਾ ਹੋ ਜਾਵੇ ਅਤੇ ਮਨੁੱਖ ਨੂੰ ਆਪਣੇ ਜੀਵਨ ਦੀਆਂ ਲੋੜੀਂਦੀਆਂ ਵਸਤਾਂ, ਸਸਤੀਆਂ ਅਤੇ ਲੋੜ ਮੁਤਾਬਕ ਮਿਲ ਸਕਣ ਤਾਂ ਕਿ ਮਨੁੱਖ ਭਿਸ਼ਟ ਰਾਖਸ਼ ਨਾ ਬਣ ਸਕੇ, ਸਗੋਂ ਮਨੁੱਖ ਸਹੀ ਅਰਥਾਂ ਵਿਚ ਮਨੁੱਖ ਬਣ ਸਕੇ । 1984 ਵਿਚ ਜਦੋਂ ਸਾਡੇ ਵਰਤਮਾਨ ਪ੍ਰਧਾਨ ਮੰਤਰੀ • ਸ੍ਰੀ ਰਾਜੀਵ ਗਾਂਧੀ ਨੇ ਦੇਸ਼ ਦੀ ਵਾਗਡੋਰ ਸੰਭਾਲੀ ਸੀ ਤਾਂ ਉਨ੍ਹਾਂ ਨੇ ਦੇਸ਼ ਨੂੰ ਸਵੱਛ ਸ਼ਾਸਨ ਦੇਣ ਦੀ ਵਾਅਦਾ ਕੀਤਾ ਸੀ ਪਰ ਅੱਜ ਦੇਸ਼ ਵਿਚ ਭ੍ਰਿਸ਼ਟਾਚਾਰ ਦੀਆਂ ਜੜਾਂ ਇੰਨੀਆਂ ਡੂੰਘੀਆਂ ਫੈਲ ਗਈਆਂ ਹਨ ਕਿ ਉਹ ਆਪਣੇ ਉਦੇਸ਼ ਵਿਚ ਸਫਲ ਨਹੀਂ ਹੋ ਸਕੇ ।