ਅਖ਼ਬਾਰ

ਅਖ਼ਬਾਰਾਂ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ ਹਨ । ਸਵੇਰੇ ਸਵੇਰੇ ਜਦੋਂ ਤੱਕ ਤਾਜ਼ੀਆਂ ਖ਼ਬਰਾਂ ਪੜੇ ਬਿਨਾਂ ਕੁੱਝ ਵੀ ਚੰਗਾ ਨਹੀਂ ਲਗਦਾ | ਅਖ਼ਬਾਰਾਂ ਸਾਨੂੰ ਆਪਣੇ ਦੇਸ਼ ਤੇ ਦੁਨੀਆਂ ਦੇ ਦੂਜੇ ਦੇਸ਼ਾਂ . ਦੀਆਂ ਖ਼ਬਰਾਂ ਘਰ ਬੈਠਿਆਂ ਹੀ ਪਹੁੰਚਾ ਦਿੰਦੀਆਂ ਹਨ ।

ਮਨੁੱਖ ਵਿਚ ਦੂਜਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਸੱਧਰ ਬੜੀ ਪ੍ਰਬਲ ਹੁੰਦੀ ਹੈ । ਸਾਰੀ ਦੁਨਿਆ ਵਿਚ ਕੀ ਹੋ ਰਿਹਾ ਹੈ, ਅਖ਼ਬਾਰ ਸਾਨੂੰ ਸਾਰੀਆਂ ਖ਼ਬਰਾਂ ਦਿੰਦਾ ਹੈ । ਕਿਸ ਦੇਸ਼ ਦੀ ਕੀ ਸਮੱਸਿਆ ਹੈ। ਉਹ ਉਸ ਦਾ ਸਾਹਮਣਾ ਕਿਸ ਤਰ੍ਹਾਂ ਕਰਦਾ ਹੈ ਇਹ ਸਭ ਅਖ਼ਬਾਰਾਂ ਦੇ ਜਰਿਏ ਨੂੰ ਸੂਚਨਾ ਮਿਲਦੀ ਰਹਿੰਦੀ ਹੈ ।

ਅਖ਼ਬਾਰ ਜਨਤਾ ਅਤੇ ਸਰਕਾਰ ਦੇ ਵਿਚ ਵਿਚੋਲਪੁਣੇ ਦਾ ਕੰਮ ਕਰਦੀ ਹੈ । ਜਨਤਾਂ ਦੀ ਮੰਗਾਂ ਤੇ ਉਨ੍ਹਾਂ ਦੀ ਫਰਿਆਦਾਂ ਸਰਕਾਰ ਤਾਈਂ ਪਹੁੰਚਾ ਦਿੰਦੀਆਂ ਹਨ । ਸਰਕਾਰ ਦੀ ਗ਼ਲਤ ਨੀਤੀਆਂ ਦੀ ਆਲੋਚਨਾ ਕਰਕੇ ਉਹਨੂੰ ਗਲਤ ਰਾਹ ਦੇ ਚਲਣ ਤੋਂ ਰੋਕਦੀ ਹੈ । ਜੇ ਅਖ਼ਬਾਰ ਨਹੀਂ ਹੋਵੇ ਤਾਂ ਸਰਕਾਰ ਨੂੰ ਆਪਣੀ ਕਮਜ਼ੋਰੀ ਦਾ ਪਤਾ ਹੀ ਨਾ ਲੱਗੇ । : ਮੁੱਖ ਤੌਰ ਤੇ ਅਖ਼ਬਾਰ ਜਾਣਕਾਰੀ ਲਈ ਪੜਿਆ ਜਾਂਦਾ ਹੈ । ਪਰ ਇਸ ਦੇ ਹਰੇਕ ਪਾਠਕ ਨੂੰ ਆਪਣੀ ਰੁਚੀ ਅਨੁਸਾਰ ਹੋਰ ਵੀ ਕਈ ਕੁੱਝ ਅਖ਼ਬਾਰ ਵਿਚੋਂ ਲੱਭਦਾ ਹੈ । ਖੇਡ ਪ੍ਰੇਮੀ ਖੇਡਾਂ ਬਾਰੇ ਅਤੇ ਮਨੋਰੰਜਨ ਦੇ ਸ਼ੌਕੀਨ ਮਨੋਰੰਜਨ ਲਈ ਪੜਦੇ ਹਨ । ਅਖ਼ਬਾਰ ਮਨੁੱਖ ਲਈ ਨਿੱਤ ਦੇ ਆਮ ਗਿਆਨ ਦਾ ਮੁੱਖ ਸੋਮਾ ਬਣ ਗਏ ਹਨ ।

ਅਖ਼ਬਾਰਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿਵਾਉਣ ਵਿਚ ਸਹਾਇਕ ਹੁੰਦੀਆਂ ਹਨ । ਦਫ਼ਤਰਾਂ ਜਾਂ ਹੋਰ ਥਾਵਾਂ ਵਿਚ ਪਈਆਂ ਖ਼ਾਲੀ ਅਸਾਮੀਆਂ ‘ ਬਾਰੇ ਅਖ਼ਬਾਰਾਂ ਵਿਚ ਦਿੱਤਾ ਜਾਂਦਾ ਹੈ ਜਿਸ ਨਾਲ ਬੇਰੁਜ਼ਗਾਰ ਲਾਭ ਉਠਾਉਂਦੇ ਹਨ ।

ਅਖ਼ਬਾਰ ਵਪਾਰੀਆਂ ਦੇ ਜੀਵਨ ਦਾ ਅਟੁੱਟ ਅੰਗ ਹਨ । ਇਹਨਾਂ ਬਿਨਾਂ ਉਹਨਾਂ ਦਾ ਵਪਾਰ ਸਹੂਲਤਾਂ ਵਾਲਾ ਨਹੀਂ ਹੋ ਸਕਦਾ ਇਹਨਾਂ ਵਿਚ ਵਪਾਰੀ ਲੋਕ ਆਪਣੇ ਵਪਾਰ ਸੰਬੰਧੀ ਇਸ਼ਤਿਹਾਰ ਦਿੰਦੇ ਹਨ । ਜਿਸ ਨਾਲ ਉਹਨਾਂ ਨੂੰ ਮੰਡੀਆਂ ਦੇ ਭਾਵਾਂ ਦਾ ਪਤਾ ਲਗਦਾ ਰਹਿੰਦਾ ਹੈ । ਕੀਮਤਾਂ ਵਿਚ ਇਕਸਾਰਤਾ ਆਉਂਦੀ ਹੈ । ਵਿਆਹ-ਸ਼ਾਦੀ ਦੇ ਲੋੜਵੰਦਾਂ ਲਈ ਵੀ ਅਖ਼ਬਾਰਾਂ ਵਿਚ ‘ਮੈਟਰੀਮੋਨੀਅਲ’ ਜਾਂ ਵਿਆਹ ਸੰਬੰਧੀ ਇਸ਼ਤਿਹਾਰ ਵੀ ਛਪਦੇ ਹਨ ।

ਜਿੱਥੇ ਅਖ਼ਬਾਰ ਦੇ ਲਾਭ ਹਨ ਉਥੇ ਇਸ ਦਾ ਦੂਜਾ ਪਾਸਾ ਹਾਨੀਆਂ ਵਾਲਾ ਵੀ ਹੈ। ਕਈ ਵਾਰ ਸੰਪਾਦਕ ਭੜਕਾਊ ਖ਼ਬਰਾਂ ਛਾਪ ਕੇ ਜਨਤਾ ਵਿਚ ਜੋਸ਼ ‘ਭਾਰ ਦਿੰਦੇ ਹਨ। ਗ਼ਲਤ ਖ਼ਬਰਾਂ ਨਾਲ ਫੁੱਟ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਸੰਪਾਦਕ ਕਈ ਵਾਰ ਫਿਰਕੂ ਖ਼ਬਰਾਂ ਛਾਪ ਕੇ ਫਿਰਕੂ ਫ਼ਸਾਦ ਵੀ ਕਰਾ ਦਿੰਦੇ ਹਨ ।

ਅੰਤ ਵਿਚ ਅਸੀਂ ਆਖ ਸਕਦੇ ਹਾਂ ਕਿ ਅਖ਼ਬਾਰ ਸਾਡੇ ਅਜੋਕੇ ਵਰਤਮਾਨ ਦਾ ਜ਼ਰੂਰੀ ਅਤੇ ਅਨਿੱਖੜ ਅੰਗ ਹਨ । ਇਹ ਸਾਡੇ ਗਿਆਨ ਵਿਚ ਵਾਧਾ ਕਰਦਾ ਹੈ ਤੇ ਸਮਾਜਿਕ ਜੀਵਨ ਦੀ ਅਗਵਾਈ ਕਰਦਾ ਹੈ ।

Leave a Comment

Your email address will not be published. Required fields are marked *

Scroll to Top