ਵਾਦੜੀਆਂ ਸਜਾਦੜੀਆਂ

ਇਹ ਪੰਜਾਬੀ ਦਾ ਮਸ਼ਹੂਰ ਅਖਾਣ ਹੈ । ਇਸ ਦਾ ਅਰਥ ‘ ਇਹ ਹੈ ਕਿ ਮਨੁੱਖ ਨੂੰ ਜਿਹੜੀਆਂ ਆਦਤਾਂ ਇਕ ਵਾਰੀ ਪੈ ਜਾਣ ਤਾਂ ਉਹ ਸਾਰੀ ਉਮਰ ਉਸ ਨਾਲ ਰਹਿੰਦੀਆਂ ਹਨ । ਇਸ ਦੇ ਭਾਵ ਨੂੰ ਪ੍ਰਗਟਾਉਂਦਾ ਹੋਇਆ ਇਕ ਅਖਾਣ ਇਹ ਵੀ ਹੈ ਜਿਸ ਬਾਰੇ ਮਸ਼ਹੂਰ ਕਿੱਸਾਕਾਰ ਵਾਰਸ ਸ਼ਾਹ ਵੀ ਇਉਂ ਕਹਿੰਦਾ ਹੈ :

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਜੇ

ਭਾਵੇਂ ਕੱਟੀਏ ਪੋਰੀਆ ਪੋਰੀਆ ਜੀ ।

ਇਹਨਾਂ ਕਥਨਾਂ ਨੂੰ ਬਿਲਕੁਲ ਇਸੇ ਤਰ੍ਹਾਂ ਨਹੀਂ ਮੰਨਿਆ ਜਾ ਸਕਦਾ ਕਿੱਉਂਕਿ ਮਜ਼ਬੂਤ ਇੱਛਾ-ਸ਼ਕਤੀ ਨਾਲ ਕਿਸੇ ਵੀ ਆਦਤ ਨੂੰ ਕਦੇ ਵੀ ਕਡਿਆ ਨਹੀਂ ਜਾ ਸਕਦਾ । ਲੇਕਿਨ ਫੇਰ ਵੀ ਇਹ ਕਥਨ, ਜੀਵਨ ਵਿਚ ਆਦਤਾਂ ਦੇ ਮਹੱਤਵ ਨੂੰ ਦਰਸਾਉਂਦਾ ਹੈ । ਜੇ ਕਰ ਕੋਈ ਕਿਰਿਆ ਵਾਰ ਵਾਰ ਕੀਤੀ ਜਾਵੇ ਤਾਂ ਉਹ ਆਦਤ ਬਣ ਜਾਂਦੀ ਹੈ ਜਿਸ ਕਿਰਿਆ ਦੀ ਆਦਤ ਪੈ ਜਾਂਦੀ ਹੈ ਉਸ ਨੂੰ ਅਸੀਂ ਬਿਨਾਂ ਉਚੇਚੇ ਜਤਨ ਤੋਂ ਸੁਭਾਵਿਕ ਹੀ ਕਰ ਲੈਂਦੇ ਹਾਂ | ਸਾਡੇ ਜੀਵਨ ਵਿਚ ਬਹੁਤ ਸਾਰੀਆਂ ਅਜਿਹੀਆਂ ਕਿਰਿਆਵਾਂ ਹਨ ਜਿਨਾਂ ਨੂੰ ਅਸੀਂ ਹਰ ਰੋਜ਼ ਕਰਦੇ ਹਾਂ । ਉਦਾਹਰਣ ਲਈ ਰਾਤੀ ਸੌਣਾ ਅਤੇ ਸਵੇਰੇ ਜਾਗਣਾ, ਸਫ਼ਾਈ ਕਰਨਾ, ਕਪੜੇ ਪਹਿਨਣਾ, ਰੋਟੀ ਖਾਣਾ, ਬੋਲਣਾ, ਤੁਰਨਾ, ਪੜ੍ਹਨਾ ਲਿਖਣਾ ਆਦਿ ਲੱਗਭੱਗ ਹਰ ਰੋਜ ਕੀਤੇ ਜਾਣ ਵਾਲੇ ਕੰਮ ਹਨ । ਜੇ ਇਹਨਾਂ ਕੰਮਾਂ ਨੂੰ ਸੁੱਚਜੇ ਢੰਗ ਨਾਲ ਕਰਨਾ ਸ਼ੁਰੂ ਕੀਤਾ ਜਾਵੇ ਤਾਂ ਇਹ ਚੰਗੀਆਂ ਆਦਤਾਂ ਬਣ ਜਾਣਗੀਆਂ। ਇਸ ਤੋਂ ਦੂਜੇ ਪਾਸੇ ਇਹ ਕੰਮ ਗਲਤ ਢੰਗ ਨਾਲ ਕੀਤੇ ਜਾਣ, ਤਾਂ ਇਹ ਬੁਰੀਆਂ ਆਦਤਾਂ ਬਣ ਜਾਣਗੀਆਂ ।

ਵਿਚਾਰਣ ਵਾਲੀ ਗੱਲ ਹੈ ਕਿ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਚੰਗੇ ਕੰਮ ਜੇਕਰ ਉਹਦੀਆਂ ਆਦਤਾਂ ਬਣ ਜਾਣ ਤਾਂ ਉਹ ਕਿੰਨਾ ਸੁਖੀ ਅਤੇ ਖੁਸ਼ ਹੋਵੇਗਾ । ਚੰਗੀਆਂ ਆਦਤਾਂ ਹਮੇਸ਼ਾ ਮਨੁੱਖ ਦੇ ਜੀਵਨ ਨੂੰ , ਖੁਸ਼ੀਆਂ ਭਰਿਆ ਬਣਾਉਂਦੀਆਂ ਹਨ । ਇਸ ਦੇ ਉਲਟ ਬੁਰੀਆਂ ਆਦਤਾਂ ਜੀਵਨ ਨੂੰ ਦੁਖਮਈ ਬਣਾਉਂਦੀਆਂ ਹਨ । ਵਧੇਰੇ ਕਰਕੇ ਆਦਤਾਂ ਸਾਡੇ ਆਚਰਣ ਅਤੇ ਸੁਭਾਅ ਦੀ ਤਸਵੀਰ ਹੁੰਦੀਆਂ ਹਨ । ਜੇਕਰ ਸਾਨੂੰ ਕਿਸੇ ਮਨੁੱਖ ਦੀ ਆਦਤ ਬਾਰੇ ਪਤਾ ਲੱਗ ਜਾਏ ਤਾਂ ਉਸ ਦੇ ਆਚਰਣ ਤੋਂ , ਚੰਗੀ ਰ੍ਹਾਂ ਜਾਣੂ ਹੋ ਸਕਾਂਗੇ ।

ਮਨੁੱਖ ਦੇ ਜੀਵਨ ਵਿੱਚ ਆਦਤਾਂ ਦੀ ਬਹੁਤ ਹੀ ਮਹੱਤਤਾ ਹੈ ਅਤੇ ਇਹ ਜ਼ਰੂਰੀ ਹੈਕਿ ਸ਼ੁਰੂ ਤੋਂ ਹੀ ਚੰਗੀਆਂ ਆਦਤਾਂ ਪਾਈਆਂ ਜਾਣ । ਜਿਹੜੇ ਮਾਪੇ ਅਤੇ ਅਧਿਆਪਕ ਸੁਚੱਜੇ ਹੁੰਦੇ ਹਨ ਉਹ ਆਪਣੇ ਜੀਵਨ ਦੇ ਤਜਰਬੇ ਅਤੇ ਅਧਿਐਨ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹਨ । ਇਸ ਲਈ ਉਹ ਵਿਦਿਆਰਥੀਆਂ ਦੇ ਸ਼ੁਭਚਿੰਤਕ ਹੁੰਦੇ ਹਨ ।

ਆਦਤਾਂ ਸਮੇਂ ਸਮੇਂ ਤੇ ਬਦਲਦੀਆਂ ਵੀ ਰਹਿੰਦੀਆਂ ਹਨ । ਲੇਕਿਨ ਕੁੱਝ ਆਦਤਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਿ ਮਨੁੱਖ ਦੇ ਮਰਨ ਤੋਂ ਬਾਅਦ ਹੀ ਛੁੱਟਦੀਆਂ ਹਨ । ਉਪ੍ਰੋਕਤ ਧਾਰਨਾ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਿੰਨਾਂ ਨੂੰ ਬੁਰੀਆਂ ਆਦਤ ਪੈ ਜਾਂਦੀਆਂ ਹਨ ਉਹ – ਇਹਨਾਂ ਤੋਂ ਕਦੇ ਛੁਟਕਾਰਾ ਨਹੀਂ ਪਾ ਸਕਦੇ । ਲੇਕਿਨ ਤਸਵੀਰ ਦੇ ਦੂਜੇ ਪਾਸੇ ਬਲਵਾਨ ਇੱਛਾ ਵਾਲਾ ਮਨੁੱਖ ਕਦੇ ਵੀ ਆਪਣੀਆਂ ਆਦਤਾਂ ਦਾ ਗੁਲਾਮ ਨਹੀਂ ਬਣਦਾ ।

Leave a Comment

Your email address will not be published. Required fields are marked *

Scroll to Top