ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ

ਟੈਲੀਵਿਜ਼ਨ 20ਵੀਂ ਸਦੀ ਦੀ ਇਕ ਬਹੁਤ ਹੀ ਮਹੱਤਵਪੂਰਨ ਕਾਦ ਹੈ । ਇਹ ਸਿਰਫ਼ ਭਾਰਤ ਅੰਦਰ ਹੀ ਨਹੀਂ ਬਲਕਿ ਪੂਰੀ ਦੁਨੀਆਂ ਅੰਦਰ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ | ਕਈ ਲੋਕ ਤਾਂ ਇਸ ਨੂੰ ਬੁੱਧ ਬਕਸੇ ਦੇ ਨਾਂ ਨਾਲ ਵੀ ਪੁਕਾਰਦੇ ਹਨ | ਇਸ ਦੇ ਜ਼ਿੰਦਗੀ ਵਿੱਚ ਫਾਇਦੇ ਵੀ ਹਨ ਤੇ ਨੁਕਸਾਨ ਵੀ ਹਨ ।

ਸਭ ਤੋਂ ਪਹਿਲਾਂ ਇਹ ਮਨੁੱਖ ਦੇ ਮਨੋਰੰਜਨ ਦਾ ਸਭ ਤੋਂ ਵਧੀਆ ਸਾਧਨ ਹੈ । ਇਸ ਉੱਤੇ ਦਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ । ਨਾਟਕ, ਗੀਤ ਅਤੇ ਹਾਸ ਰਸ ਦੇ ਪ੍ਰੋਗਰਾਮ ਵੀ ਸਾਡਾ ਮਨੋਰੰਜਨ ਕਰਦੇ ਹਨ । ਅਜਿਹੇ ਪ੍ਰੋਗਰਾਮ ਵੇਖ ਕੇ ਜਿਥੇ ਮਨੁੱਖ ਆਪਣੇ ਆਪ ਨੂੰ ਹੌਲਾ ਫੁੱਲ ਹੋਇਆ ਮਹਿਸੂਸ ਕਰਦਾ ਹੈ। ਉਥੇ ਹੀ ਸਾਰੇ ਦਿਨ ਦੀ ਚਿੰਤਾਵਾਂ ਤੋਂ ਵੀ ਮੁਕਤ ਹੋ ਜਾਂਦਾ ਹੈ ।

ਟੈਲੀਵਿਜਨ ਜਿਥੇ ਮਨੋਰੰਜਨ ਦਾ ਸਾਧਨ ਹੈ ਉਥੇ ਹੀ ਇਹ ਗਿਆਨ ਦਾ ਸੋਮਾ ਵੀ ਹੈ । ਇਸ ਵਿੱਚ ਪ੍ਰਸਾਰਿਤ ਹੁੰਦੇ ਪ੍ਰੋਗਰਾਮ ਕਾਨੂੰਨ, ਸਿਹਤ, ਖੇਤੀਬਾੜੀ ਦੇ ਅਨੇਕਾਂ ਪੱਖਾਂ ਬਾਰੇ ਜਾਣਕਾਰੀ ਹੁੰਦੀ ਹੈ । ਇਸ ਦੇ ਕਈ ਪ੍ਰੋਗਰਾਮ ਤਾਂ ਵਿਦਿਆਰਥੀਆਂ ਦੀ ਪੜਾਈ ਵਿਚ ਸਹਾਇਕ ਸਾਬਤ ਹੁੰਦੇ ਹਨ । ਇਹ ਸਾਨੂੰ ਦੁਨੀਆਂ ਵਿੱਚ ਰੋਜਾਨਾਂ ਵਾਪਰਦੀਆਂ ਘਟਨਾਵਾਂ ਬਾਰੇ ਠੀਕ ਠੀਕ ਜਾਣਕਾਰੀ ਦਿੰਦਾ ਹੈ । ਜਿਹੜੀ ਖ਼ਬਰ ਸਾਨੂੰ ਅਗਲੇ ਦਿਨ ਅਖ਼ਬਾਰ ਵਿੱਚ ਪੜ੍ਹਨ ਨੂੰ ਮਿਲਦੀ ਹੈ ਉਹ ਟੈਲੀਵਿਜ਼ਨ ਤਾਂ ਝੱਟ ਹੀ ਪ੍ਰਸਾਰਿਤ ਹੋ ਜਾਂਦੀ ਹੈ । ਇਸ ਦਾ ਇਕ ਫਾਇਦਾ ਹੋਰ ਵੀ ਹੈ ਕਿ ਇਸ ਤੇ ਪ੍ਰਸਾਰਤ ਹੁੰਦੀਆਂ ਖ਼ਬਰਾਂ ਛੇਤੀ ਦੇਣੇ ਪੂਰੇ ਸੰਸਾਰ ਵਿੱਚ ਫੈਲ ਜਾਂਦੀਆਂ ਹਨ । ਇਹਨਾਂ ਲਾਭਾਂ ਦੇ ਨਾਲ ਨਾਲ ਇਹ ਵਪਾਰ ਵਿੱਚ ਵੀ ਬਹੁਤ ਸਹਾਈ ਹੁੰਦਾ ਹੈ । ਕਿਸੇ ਵੀ ਵਸਤੂ ਦੀ ਮਸ਼ਹੂਰੀ ਲਈ ਇਹ ਸਭ ਤੋਂ ਵਧੀਆ ਸਾਧਨ ਹੈ ।

ਰੋਜਗਾਰ ਦੇ ਲਈ ਵੀ ਸਮੇਂ ਸਮੇਂ ਤੇ ਇਸ ਦੀ ਸਹਾਇਤਾ ਲਈ ਜਾਂਦੀ ਹੈ । ਇਸ ਉੱਤੇ ਪ੍ਰਸਾਰਤ ਹੁੰਦੇ ਰੋਜ਼ਗਾਰ ਸਮਾਚਾਰ ਨੌਜਵਾਨ ਵਰਗ ਦੇ ਲੋਕਾਂ ਲਈ ਬੜੇ ਹੀ ਫਾਇਦੇਮੰਦ ਹੁੰਦੇ ਹਨ | ਕਈ ਲੋਕ ਤਾਂ ਟੈਲੀਵਿਜਨ ਦੀ ਸਹਾਇਤਾ ਨਾਲ ਹੀ ਨੌਕਰੀਆਂ ਉੱਤੇ ਲੱਗੇ ਹੋਏ ਹਨ ।

ਸਿਆਣੇ ਕਹਿੰਦੇ ਹਨ ਕਿ ਜਿਥੇ ਕਿਸੇ ਚੀਜ ਦਾ ਫਾਇਦਾ ਹੈ ਉਥੇ ਉਸ ਦਾ ਨੁਕਸਾਨ ਵੀ ਹੈ ।

ਜ਼ਿਆਦਾ ਦੇਰ ਤੱਕ ਟੈਲੀਵਿਜ਼ਨ ਵੇਖਣ ਨਾਲ ਵਿਦਿਆਰਥੀਆਂ ਦੀ ਪੜਾਈ ਤੇ ਮਾੜਾ ਅਸਰ ਪੈਂਦਾ ਹੈ । ਉਹਨਾਂ ਦੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ । ਇਸ ਵਿੱਚ ਦੇਰ ਰਾਤ ਨੂੰ ਪ੍ਰਸਾਰਿਤ ਹੁੰਦੇ ਪ੍ਰੋਗਰਾਮ ਨੌਜਵਾਨਾਂ ਦੇ ਚੱਰਿਤਰ ਤੇ ਮਾੜਾ ਅਸਰ ਪਾਉਂਦੇ ਹਨ । ਇਹੋ ਜਿਹੇ ਪ੍ਰੋਗਰਾਮ ਕਈ ਵਾਰੀ ਤਾਂ ਸਮਾਜਿਕ ਬੁਰਾਈਆਂ ਨੂੰ ਵੀ ਜਨਮ ਦਿੰਦੇ ਹਨ ।

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜਿਥੇ ਟੈਲੀਵਿਜ਼ਨ ਦੇ ਫਾਇਦੇ ਹਨ ਉਥੇ ਹਾਨੀਆਂ ਵੀ ਹਨ । ਪਰ ਲੋੜ ਇਸ ਗੱਲ ਦੀ ਹੈ ਕਿ ਮਨੁੱਖ ਇਸ ਸਾਧਨ ਦੀ ਵਰਤੋਂ ਕਿਹੜੇ ਢੰਗ ਨਾਲ ਕਰਦਾ ਹੈ ਤੇ ਕਿਵੇਂ ਕਰਦਾ ਹੈ । ਟੈਲੀਵਿਜ਼ਨ ਸੈਂਟਰ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਪ੍ਰੋਗਰਾਮ ਨਾ ਵਿਖਾਉਣ ਜਿਸ ਨਾਲ ਨੌਜਵਾਨ ਪੀੜੀ ਤੇ ਮਾੜਾ ਅਸਰ ਹੋਵੇ ।

Leave a Comment

Your email address will not be published. Required fields are marked *

Scroll to Top