ਗੁਰਬਖਸ਼ ਸਿੰਘ ਪ੍ਰੀਤਲੜੀ

ਸ: ਗੁਰਬਖਸ਼ ਸਿੰਘ ਦਾ ਜਨਮ 26 ਅਪ੍ਰੈਲ 1895 ਨੂੰ ਸ: ਪਸ਼ੌਰਾ ਸਿੰਘ ਦੇ ਘਰ ਸਿਆਲਕੋਟ (ਪਾਕਿਸਤਾਨ) ਵਿਚ ਹੋਇਆ। ਉਥੇ ਹੀ ਮੰਟਿਕ ਪਾਸ ਕਰਕੇ ਐਫ. ਸੀ. ਕਾਲਜ ਲਾਹੌਰ ਵਿਚ ਦਾਖ਼ਲ ਹੋ ਗਏ । ਪਰ ਪੜਾਈ ਵਿਚ ਛੱਡ ਕੇ ਕਲਰਕ ਲੱਗ ਗਏ । ਫਿਰ ਟੋਮਸ਼ਨ ਇੰਜੀਨੀਅਰਿੰਗ ਕਾਲਜ ਰੁੜਕੀ ਵਿਖੇ ਦਾਖਲ ਹੋ ਗਏ ਅਤੇ ਇੰਜੀਨੀਅਰਿੰਗ ਪਾਸ ਕਰ ਲਈ ਤੇ 1918 ਵਿਚ ਉਚੇਰੀ ਵਿਦਿਆ ਲਈ ਅਮਰੀਕਾ ਚਲੇ ਗਏ । ਉਥੋਂ 1923 ਵਿਚ ਬੀ. ਐਸ. ਸੀ. ਸਵਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ।

1925 ਵਿਚ, ਆਪ ਭਾਰਤੀ ਰੇਲਵੇ ਵਿਚ ਇੰਜੀਨੀਅਰ ਲੱਗ ਗਏ । 1931 ਵਿਚ ਆਪ ਬੀ. ਸੀ. ਆਈ. ਰੇਲਵੇ ਵਿਚ, ਇੰਜੀਨੀਅਰ ਰਹੇ । ਇਸ ਦੌਰਾਨ ਆਪ ਨੇ ਸਮਾਧ ਅਕਾਲੀ ਫੂਲਾ ਸਿੰਘ, ਨੌਸ਼ਾਹਿਰਾ ਦੀ ਜ਼ਮੀਨ ਠੇਕੇ ਲੈ ਕੇ ਨਵੀਨ ਢੰਗ ਨਾਲ ਖੇਤੀ ਕਰਨ ਦਾ ਸੁਪਨਾ ਲਿਆ ਪਰ ਇਸ ਵਿਚ ਉਹ ਸਫਲ ਨਾ ਹੋਏ ।

1933 ਵਿਚ ਆਪ ਨੇ ਮਾਸਿਕ ਪੱਤਰ ਪ੍ਰੀਤ ਲੜੀ ਸ਼ੁਰੂ ਕੀਤਾ । ਇਹ ਲੋਕਾਂ ਵਿਚ ਇੰਨਾ ਹਰਮਨ ਪਿਆਰਾ ਹੋਇਆ ਕਿ ਗੁਰਬਖਸ਼ ਸਿੰਘ ਦੇ ਨਾਂ ਨਾਲ ਹਮੇਸ਼ਾਂ ਲਈ ‘ਪ੍ਰੀਤ ਲੜੀ’ ਤਖੱਲਸ ਜੁੜ ਗਿਆ । 1939 ਵਿਚ ਆਪ ਲਾਹੋਰ ਆ ਗਏ । ਛੇਤੀ ਹੀ ਆਪ ਨੇ ਅਟਾਰੀ ਨੇੜੇ ਪੀਤ ਨਗਰ ਦੀ ਉਸਾਰੀ ਅਰੰਭ ਦਿੱਤੀ । 1947 ਤੋਂ ਕੁਝ ਸਮਾਂ ਪਿਛੋਂ ਆਪ ਮਹਿਰੋਲੀ ਟਿਕੇ ਰਹੇ। ਫਿਰ ਆਪ ਪੀਤ ਨਗਰ ਵਾਪਸ ਆ ਗਏ ਤੇ ਇਥੇ ਹੀ ਜੀਵਨ ਦੇ ਅੰਤ ਤੱਕ ਰਹੇ। ਆਪ ਆਧੁਨਿਕ ਯੁਗ ਦੇ ਉਹਨਾਂ ਕੁਝ ਮਢੀ ਲੇਖਕਾਂ ਵਿਚੋਂ ਸਨ ਜਿਨ੍ਹਾਂ ਨੇ ਵਿਦੇਸ਼ਾਂ ਵਿਚ ਜਾ ਕੇ ਉਥੋਂ ਦੇ ਪ੍ਰਭਾਵ ਗ੍ਰਹਿਣ ਕੀਤੇ ਅਤੇ ਉਹਨਾਂ ਪ੍ਰਭਾਵਾਂ ਨੂੰ ਪੰਜਾਬੀ ਬੋਲੀ ਰਾਹੀਂ ਆਮ ਪੰਜਾਬੀ ਪਾਠਕਾਂ ਤਕ ਪਹੁੰਚਾਉਣ ਦਾ ਯਤਨ ਕੀਤਾ ! ਆਪ ਨੇ ਆਪਣੀਆਂ ਲਿਖਤਾਂ ਦੁਆਰਾ ਮਨ, ਚਿਤ, ਬੁੱਧੀ ਅਤੇ ਕਾਰਜ ਵਿਚ ਸੁਤੰਤਰ ਮਨੁੱਖ ਦਾ ਸੰਕਲਪ ਪੇਸ਼ ਕਰਨਾ ਸ਼ੁਰੂ ਕੀਤਾ ਜਿਸ ਨੇ ਪਾਠਕਾਂ ਨੂੰ ਬੜੀ ਖਿੱਚ ਪਾਈ । ਉਸ ਨੇ ਸਹਿਜ ਪਿਆਰੇ, ਲਿੰਗ ਸੁਤੰਤਰਤਾ, ਆਤਮ-ਵਿਕਾਸ, ਆਤਮ-ਸੁਧਾਰ ਤੇ ਸਰੀਰਕ ਅਰੋਗਤਾ ਆਦਿ ਵਿਸ਼ਿਆਂ ਵਿਚ ਮਨੁੱਖ ਦੀ ਹਸਤੀ ਨੂੰ ਮਹੱਤਤਾ ਦਿੱਤੀ। ਉਹ ਮਨੁੱਖ ਉਤੇ ਬਾਹਰੋਂ ਠਸ ਹੋਏ ਧਰਮ, ਕਾਨੂੰਨ ਜਾਂ ਭਾਈਚਾਰਕ ਮਰਿਆਦਾ ਦੀ ਥਾਂ ਵਿਅਕਤ ਦੇ ਆਤਮ-ਸੰਜਮ ਦੀ ਹਮਾਇਤ ਕਰਦੇ ਹਨ ।

ਗੁਰਬਖਸ਼ ਸਿੰਘ ਪੰਜਾਬੀ ਸਾਹਿਤ ਵਿਚ ਧਰਮ ਨਿਰਪੱਖ ਮਾਨਵਵਾਦੀ ਉਤਨਾ ਦਾ ਮੁੱਢੀ ਤੇ ਸਫਲ ਵਿਆਖਿਆਕਾਰ ਸਨ। ਉਸ ਨੇ ਪੰਜਾਬੀ ਸਾਹਿਤ ਨੂੰ ਨਿਬੰਧ, ਸਵੈ-ਜੀਵਨੀ, ਸਫ਼ਰਨਾਮਾ, ਕਹਾਣੀ, ਨਾਵਲ, ਨਾਟਕ ਆਦਿ ਨਾਲ | ਭਰਪੂਰ ਕੀਤਾ ਹੈ । ਉਸ ਨੇ ਅਨੇਕਾਂ ਰਚਨਾਵਾਂ ਨਾਲ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਮਾਲੋ-ਮਾਲ ਕਰ ਦਿੱਤਾ । ਉਹਨਾਂ ਦੀ ਸਾਹਿਤ-ਰਚਨਾ ਨੂੰ ਪਾਠਕ ਬੜੀ ਖਿਚ ਨਾਲ ਪੜ੍ਹਦੇ ਹਨ । ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ :-

(ਉ) ਸਵੈ-ਜੀਵਨੀ-ਮੇਰੇ ਝਰੋਖੇ ਵਿਚੋਂ, ਮੇਰੀਆਂ ਅਭੁੱਲ ਯਾਦਾਂ, ਮਰੀ ਜੀਵਨ ਕਹਾਣੀ ਤੇ ਮੰਜ਼ਿਲ ਦਿਸ ਪਈ । (ਅ) ਸਫਰਨਾਮਾ-ਦੁਨੀਆਂ ਇਕ ਮਹਿਲ ਹੈ । (ੲ) ਪੂਰੇ ਨਾਟਕ ਅਤੇ ਇਕਾਂਗੀ ਸੰਗ੍ਰਹਿ-ਰਾਜਕੁਮਾਰੀ ਲਤਿਕਾ, ਪ੍ਰੀਤ ਮਣੀ, ਪ੍ਰੀਤ ਮੁਕਟ, ਪੂਰਬ ਪੱਛਮ, ਕੋਧਰੇ ਦੀ ਰੋਟੀ, ਸਾਡੀ ਹੋਣੀ। ਦਾ ਲਿਸ਼ਕਾਰਾ । (ਸ); ਕਹਾਣੀ ਸੰਗ੍ਰਹਿ-ਪ੍ਰੀਤ ਕਹਾਣੀਆਂ, ਨਾਗ ਪ੍ਰੀਤ ਦਾ ਜਾਦ, ਵੀਣਾ ਵਿਨੋਦ, ਭਾਬੀ ਮੈਨਾ ਅਤੇ ਹੋਰ ਕਹਾਣੀਆਂ, ਅਸਮਾਨੀ ਮਹਾਂਨਦੀ ਪੀਤਾਂ ਦੇ ਪਹਿਰੇਦਾਰ, ਜਿੰਦਗੀ ਵਾਰਿਸ ਹੈ, ‘ ਸ਼ਬਨਮ, ਮੇਰੀ ਗੁਲਬਦਨ, ਰੰਗ ਮਹਿਕਦਾ, ਦਿਲ ਆਦਿ । (ਹ) ਨਾਵਲ-ਅਣਵਿਆਹੀ ਮਾਂ ਅਤੇ ਰੁੱਖਾਂ ਦੀ ਜੀਰਾਂਦ’ ਆਪ ਨੇ ਵਿਦੇਸ਼ੀ ਭਾਸ਼ਾਵਾਂ ਦੇ ਲੇਖਕਾਂ ਦੀਆਂ ਕਿਰਤਾਂ ਨੂੰ ਪੰਜਾਬੀ ਵਿਚ ਵੀ ਉਲਥਾਇਆ।

ਗੁਰਬਖਸ਼ ਸਿੰਘ ਵਿਚਾਰਾਂ ਦੇ ਪੱਖ ਹੀ ਮਹਾਨ ਨਹੀਂ ਸਗੋਂ ਉਹ ਪੰਜਾਬੀ ਦਾ ਮੰਨਿਆ-ਪ੍ਰਮੰਨਿਆ ਸ਼ੈਲੀਕਾਰ ਵੀ ਸੀ। ਉਸ ਦੀ ਬਲੀ ਮਿੱਠੀ ਤੇ ਸਰਲ, ਸਾਦੀ ਤੇ ਮੁਹਾਵਰੇਦਾਰ ਹੈ। ਉਸ ਦੀ ਸ਼ੈਲੀ ਕਾਵਿ ਮਈ ਹੈ । ਉਹ ਢਕਵੇਂ ਸਹਣ, fਚਲ ਖਜਵੇਂ ਤੇ ਸਾਧਾਰਣ ਜਿਹੇ ਅਲੰਕਾਰਾਂ ਨੂੰ ਵਰਤ ਕੇ ਰਚਨਾ ਵਿਚ ਰਸ ਭਰ ਦਿੰਦਾ ਸੀ। ਉਹਨਾਂ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਸੀ। ਅੰਗਰੇਜ਼ੀ ਵਿਆਕਰਣ ਤੇ ਵਾਕ ਬਣਤਰ ਨੂੰ ਗੁਰਬਖਸ਼ ਸਿੰਘ ਨੇ ਪੰਜਾਬੀ ਵਿਚ ਪਹਿਲੀ ਵਾਰ ਲਿਆਂਦਾ |

ਪੰਜਾਬੀ ਸਾਹਿਤ ਦਾ ਇਹ ਜਗਮਗਾਉਂਦਾ ਸਿਤਾਰਾ 22 ਅਗਸਤ 1980 ਨੂੰ ਸਾਨੂੰ ਸਦਾ ਲਈ ਛੱਡ ਗਿਆ । ਆਪ ਦੀ ਮੌਤ ਨਾਲ ਸਾਡੀ ਮਾਂ ਬੋਲੀ ਪੰਜਾਬੀ ਨੂੰ ਇਕ ਅਨਮੋਲ ਹੀਰੇ ਤੋਂ ਹੱਥ ਧੋਣੇ ਪਏ ਹਨ । ਪਰ ਇਸ ਮਹਾਨ ਪੰਜਾਬੀ ਸਾਹਿਤ ਦੇ ਸਿਤਾਰੇ ਦਾ ਰਸਾਲਾ ਪ੍ਰੀਤ ਲੜੀ ਲੋਕਾਂ ਵਿਚ ਆਪਣੀ ਪ੍ਰੀਤ ਦੀ ਮੌਤ ਜਗਾਂਦਾ ਰਹੇਗਾ ।

Leave a Comment

Your email address will not be published. Required fields are marked *

Scroll to Top