ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ

ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਬਾਰੇ ਪ੍ਰਗਟ ਹੋਵੇ ਉਸ ਨੂੰ ਕਿਰਿਆ ਕਹਿੰਦੇ ਹਨ । ਜਿਵੇਂ :- ਕਰਦਾ ਹੈ, ਖੇਡਦਾ ਹੈ, ਕਰੇਗਾ, ਪੈਂਦਾ ਹੈ, ਜਾਂਦਾ ਹੈ ਆਦਿ ।

ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ ।

  1. ਅਕਰਮਕ ਕਿਰਿਆ – ਜਿਸ ਵਾਕ ਅੰਦਰ ਕਿਰਿਆ ਦਾ ਕਰਮ ਨਾ ਹੋਵੇ, ਉਸਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ :ਸਾਰੀ ਹੱਸਦੀ ਹੈ । ਜਸਜੀਤ ਰੋਂਦੀ ਹੈ ।
  2. ਸਕਰਮਕ ਕਿਰਿਆ – ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੁੰਦਾ ਹੈ ਉਸਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ :- ਨਰਿੰਦਰ ਕਿਤਾਬ ਪੜ੍ਹਦੀ ਹੈ| ਬੱਚੇ ਹਾਕੀ ਖੇਡਦੇ ਹਨ ।

ਕਿਰਿਆ ਵਿਸ਼ੇਸ਼ਣ

ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ ਭਾਵ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ ਪ੍ਰਗਟ ਕਰੇ ਉਸਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ :- ਕਾਰ ਤੇਜ ਭੱਜਦੀ ਹੈ । ਇਹ ਕੁੜੀ ਬਹੁਤ ਸੋਹਣੀ ਹੈ ।

ਕਿਰਿਆ ਵਿਸ਼ੇਸਣ ਦੀਆਂ ਅੱਠ ਕਿਸਮਾਂ ਹਨ।

  1. ਕਾਲ ਵਾਚਕ ਕਿਰਿਆ ਵਿਸ਼ੇਸ਼ਣ -ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਹੋਣ ਦਾ ਸਮਾਂ ਦੱਸੇ ਉਸਨੂੰ ਕਾਲ ਵਾਚਕ ਕਿਰਿਆ ਵਿਸ਼ੇਸਣ ਕਹਿੰਦੇ ਹਨ । ਜਿਵੇਂ :- ‘ਕਲ, ਸਵੇਰੇ, ਸ਼ਾਮ, ਪਰਸੋਂ ਸਾਲ, ਆਦਿ ।
  2. ਸਥਾਨਵਾਚਕ ਕਿਰਿਆ ਵਿਸ਼ੇਸ਼ਣ -ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦੇ ਸਥਾਨ ਦਾ ਪਤਾ ਦੱਸੇ, ਉਸਨੂੰ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ । ਜਿਵੇਂ :- ਉਪਰ, ਥੱਲੇ, ਜਿੱਥੇ ਆਦਿ
  3. ਕਾਰਵਾਚਕ ਕਿਰਿਆ ਵਿਸ਼ੇਸ਼ਣ :-ਜਿਹੜੇ ਸ਼ਬਦ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਹੋਣ ਜਾਂ ਕੀਤੇ ਜਾਣ ਦੀ ਪ੍ਰਕਾਰ ਜਾਂ ਢੰਗ ਤਰੀਕਾ ਦੱਸਣ ਉਸ ਨੂੰ ਕਾਰਵਚਾਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ । ਜਿਵੇਂ ਉਹ, ਇਉਂ ਆਦਿ ।
  4. ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ :- ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੇ ਹੋਣ ਜਾਂ ਕੀਤੇ ਜਾਣ ਜਾਂ ਮਿਕਦਾਰ ਜਾਂ ਮਿਣਤੀ ਦੱਸਣ ਉਹਨਾਂ ਨੂੰ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ । ਜਿਵੇਂ ਕੁੱਝ, ਘੱਟ, ਜਿੰਨਾ, ਬਰਾਬਰ, ਸਾਰਾ ਆਦਿ।
  5. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ :- ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੀ ਵਾਰੀ ਜਾਂ ਗਿਣਤੀ ਦੱਸਣ ਉਹਨਾਂ ਨੂੰ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ :- ਕਈ ਵਾਰ, ਘੜੀ ਮੁੜੀ, ਇਕ-ਇਕ ਆਦਿ ।
  6. ਨਿਰਣਾਵਾਚਕ ਕਿਰਿਆ ਵਿਸ਼ੇਸ਼ਣ :– ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ,ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ, ਨਾ ਕੀਤੇ ਜਾਣ। ਸੰਬੰਧੀ ਨਿਰਣਾ ਪ੍ਰਗਟ ਕਰਨ ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ । ਜਿਵੇਂ :- ਨਹੀਂ, ਠੀਕ, ‘ਚੰਗਾ, ਜ਼ਰੂਰ ਆਦਿ।

7.ਕਾਰਨ ਵਾਚਕ ਕਿਰਿਆ ਵਿਸ਼ੇਸ਼ਣ :- ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਕਾਰਨ ਦੱਸਣ, ਉਹਨਾਂ ਨੂੰ ਕਾਰਨ ਵਾਚਕ ਕਿਰਿਆ ਵਿਸ਼ੇਸ਼ਟ ਕਹਿੰਦੇ ਹਨ ਜਿਵੇਂ :- ਕਿਵੇਂ, ਇਸ ਵਾਸਤੇ, ਤਾਂ ਕਿ ਆਦਿ ।

8.ਤਾਕੀਦ ਵਾਚਕ ਕਿਰਿਆ ਵਿਸ਼ੇਸ਼ਣ :- ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੀ ਤਾਕੀਦ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਤਾਕੀਦ ਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ :- ਜ਼ਰੂਰ, • ਬੇਸ਼ਕ, ਬਿਲਕੁਲ, ਠੀਕ ਆਦਿ ।

Leave a Comment

Your email address will not be published. Required fields are marked *

Scroll to Top