ਪੰਜਾਬੀ ਭਾਸ਼ਾ ਵਿੱਚ ਯੋਜਕ ਦੀ ਜਾਣ -ਪਛਾਣ

ਜਿਹੜੇ ਸ਼ਬਦ ਦੋ ਵਾਕਾਂ ਦੇ ਸ਼ਬਦਾਂ ਜਾਂ ਵਾਕਾਂਸ਼ਾਂ ਨੂੰ ਜੋੜਨ ਦਾ ਕੰਮ ਕਰਨ, ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ । ਜਿਵੇਂ :- ਤੇ, ਕਿ, ਅਤੇ ਪਰ ਆਦਿ ।

ਯੋਜਕ ਦੋ ਤਰ੍ਹਾਂ ਦੇ ਹੁੰਦੇ ਹਨ :

  1. ਸਮਾਨ ਯੋਜਕ :- ਜਿਹੜੇ ਸ਼ਬਦ ਦੋ ਵਾਕਾਂ, ਦੋ ਸ਼ਬਦਾਂ ਨੂੰ ਜੋੜਨ ਦਾ ਕੰਮ ਕਰਨ ਉਹਨਾਂ ਨੂੰ ਸਮਾਨ ਯੋਜਕ ਕਹਿੰਦੇ ਹਨ । ਜਿਵੇਂ :- ਸੁਖਬੀਰ ਤੇ ਦਲਜੀਤ ਭਰਾ ਹਨ ।
  2. ਅਧੀਨ ਯੋਜਕ :- ਜਿਹੜੇ ਯੋਜਕ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ, ਉਹਨਾਂ ਨੂੰ ਅਧੀਨ ਯੋਜਕ ਕਹਿੰਦੇ ਹਨ । ਜਿਵੇਂ :- ਕਿ, ਕਿਉਂਕਿ, ਤਾਂ ਕਿ ਆਦਿ ।

Leave a Comment

Your email address will not be published. Required fields are marked *

Scroll to Top