ਵਿਸਰਾਮ ਦੇ ਅਰਥ ਆਰਾਮ, ਠਹਿਰਾਉ, ਠਹਿਰਨਾ ਆਦਿ ਹਨ । ਬੋਲਣ ਵੇਲੇ ਤਾਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਠੀਕ ਤਰ੍ਹਾਂ ਨਾਲ ਪ੍ਰਗਟ ਕਰ ਦਿੰਦੇ ਹਾਂ ਲੇਕਿਨ ਲਿਖਣ ਸਮੇਂ ਇਹਨਾਂ ਭਾਵਾਂ ਨੂੰ ਪ੍ਰਗਟ ਕਰਨ ਲਈ ਵਿਸਰਾਮ ਚਿੰਨਾਂ ਦਾ ਸਹਾਰਾ ਲੈਣਾ ਪੈਂਦਾ ਹੈ । ਪੰਜਾਬੀ ਅੰਦਰ ਹੇਠ ਲਿਖੇ ਵਿਸਰਾਮ ਚਿੰਨ ਹਨ ।
- ਡੰਡੀ (।)
- ਕਾਮਾ (,)
- ਬਿੰਦੀ ਕਾਮਾ (;)
- ਪ੍ਰਸ਼ਨ ਚਿੰਨ੍ਹ (?)
- ਵਿਸਮਿਕ ਚਿੰਨ੍ਹ (!)
- ਦੁਬਿੰਦੀ (:)
- ਬਿੰਦੀ (.)
- ਡੈਸ਼ (-)
- ਜੋੜਨੀ (-)
- ਬਰੈਕਟ ( )
- ਪੁੱਠੇ ਸਿੱਧੇ ਕਾਮੇ (“ “)