ਸ਼ਬਦਾਂ ਦੇ ਜ਼ਨਾਨੇ ਤੇ ਮਰਦਾਨੇ ਭੇਦ ਨੂੰ ਲਿੰਗ ਕਹਿੰਦੇ ਹਨ ।
ਇਹ ਦੋ ਤਰ੍ਹਾਂ ਦੇ ਹੁੰਦੇ ਹਨ ।
- ਪੁਲਿੰਗ – ਜਿਨ੍ਹਾਂ ਸ਼ਬਦਾਂ ਤੋਂ ਮਰਦਾਵੇਂ ਪੁਰਖ ਦੇ ਭੇਦ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ ਉਸ ਨੂੰ ਪੁਲਿੰਗ ਕਹਿੰਦੇ ਹਨ :-ਜਿਵੇਂ :- ਮੁੰਡਾ, ਘੋੜਾ, ਦਰਜੀ ਪੁੱਤਰ ਆਦਿ ।
- ਇਸਤਰੀ ਲਿੰਗ – ਜਿਹੜੇ ਸ਼ਬਦ ਇਸਤਰੀ ਦੇ ਭੇਦ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਇਸਤਰੀ ਲਿੰਗ ਕਹਿੰਦੇ ਹਨ । ਜਿਵੇਂ :- ਘੋੜੀ, ਰਾਣੀ, ਪੁੱਤਰੀ ਆਦਿ ।