- ਉਂਗਲੀ ਕਰਨ (ਦੋਸ਼ ਦੇਣਾ)-ਮੋਹਨੀ ਦਾ ਚਰਿੱਤਰ ਏਨਾ ਉੱਚਾ ਹੈ ਕਿ ਕੋਈ ਉਸ ਵੱਲ ਉਂਗਲ ਕਰਨ ਦਾ ਹੌਸਲਾ ਨਹੀਂ ਕਰਦਾ ।
- ਉੱਲੂ ਸਿੱਧਾ ਕਰਨਾ (ਮਤਲਬ ਸਿੱਧਾ ਕਰਨਾ)-ਮਦਨ ਆਪਣਾ ਉੱਲੂ ਸਿੱਧਾ ਕਰਨ ਸਮੇਂ ਬੜੀਆਂ ਚਿਕਣੀਆਂ-ਚਿਕਣੀਆਂ ਗੱਲਾਂ ਕਰਦਾ ਹੈ ਪਰ fਪਿੱਛੋਂ ਪੱਲਾ ਨਹੀਂ ਫੜਾਂਦਾ ।
- ਦੰਦ ਖੱਟੇ ਕਰਨਾ (ਬੁਰੀ ਤਰ੍ਹਾਂ ਹਾਰ ਦੇਣੀ)-ਚੀਨ ਦੀ ਲੜਾਈ ਵਿਚ ਭਾਰਤੀ ਫ਼ੌਜ ਨੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸਨ।
- ਅੱਗ ਲਾਉਣੀ (ਫਸਾਦ ਪਾਉਣਾ)-ਫਿਰਕਾਪ੍ਰਸਤ ਲੋਕ ਹਰ ਸਮੇਂ ਅੱਗ ਲਾਉਣ ਦੀ ਸੋਚਦੇ ਹਨ।
- ਅੱਜ ਕਲ ਕਰਨਾ (ਟਾਲਮਟੋਲ ਕਰਨਾ)-ਜਦੋਂ ਮੈਂ ਉਸ ਪਾਸੋਂ ਆਪਣੇ ਉਧਾਰ ਦਿੱਤੇ ਪੈਸੇ ਮੰਗੇ ਤਾਂ ਅੱਜ ਕਲ ਕਰਨ ਲੱਗ ਪਿਆ।
- ਈਦ ਦਾ ਚੰਨ ਹੋਣਾ (ਚਿਰ ਪਿੱਛੋਂ ਮਿਲਣਾ)-ਪਾਲੀ ਤੂੰ ਤਾਂ ਈਦ ਦਾ ਚੰਨ ਹੋ ਗਿਆ ਹੈ ਕਦੇ ਵੀ ਮਿਲਦਾ ਹੀ ਨਹੀਂ।
- ਇਕ ਅੱਖ ਨਾਲ ਵੇਖਣਾ ਇਕੋ ਜਿਹਾ ਵਰਤਾਉ ਕਰਨਾ)- ਮਹਾਰਾਜਾ ਰਣਜੀਤ ਸਿੰਘ ਸਭ ਨੂੰ ਇਕ ਅੱਖ ਨਾਲ ਵੇਖਦੇ ਸਨ।
- ਇੱਟ ਨਾਲ ਇੱਟ ਖੜਕਾਉਣੀ (ਇਕੋ ਜਿਹਾ ਵਰਤਾਉ ਕਰਨਾ)-ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ।
- ਇੱਟ ਚਕਦੇ ਨੂੰ ਪੱਥਰ ਤਿਆਰ (ਮੁਕਾਬਲਾ ਕਰਨਾ)-ਅੱਜਕੱਲ੍ਹ ਦੇ ਜ਼ਮਾਨੇ ਵਿਚ ਇੱਟ ਚ ਕਦੇ ਨੂੰ ਪੱਥਰ ਚੁੱਕਣ ਵਾਲਾ ਬੰਦਾ ਹੀ ਸਫਲ ਰਹਿੰਦਾ ਹੈ।
- ਸੋਹਲੇ ਗਾਉਣੇ (ਸਿਫ਼ਤਾਂ ਕਰਨੀਆਂ)-ਸੁਖਦੇਵ ਦੇ ਸਹੁਰਿਆਂ ਨੇ ਉਸ ਨੂੰ ਚੰਗਾ ਦਾਜ ਦਿੱਤਾ ਹੈ। ਹੁਣ ਉਹ ਆਪਣੇ ਸਹੁਰਿਆਂ ਦੇ ਹੀ ਸੋਹਲੇ ਗਾਉਂਦਾ ਰਹਿੰਦਾ ਹੈ।
- ਸੋਹਲੇ ਸੁਣਾਉਣੇ (ਗਾਲਾਂ ਕੱਢਣੀਆਂ, ਰਾ ਭਲਾ ਕਹਿਣਾ)-ਸਾਨੂੰ ਕਦੇ ਵੀ ਕਿਸੇ ਨੂੰ ਸੋਹਲੇ ਨਹੀਂ ਸੁਣਾਉਣੇ ਚਾਹੀਦੇ ਹਨ।
- ਸਿਰ ਤੇ ਹੱਥ ਰੱਖਣਾ (ਸਹਾਰਾ ਦੇਣਾ)-ਪਿਤਾ ਦੇ ਮਰਨ ਪਿਛੋਂ ਬਹੁਤ ਔਖਾ ਹੋ ਜਾਂਦਾ ਹੈ। ਜੋ ਮਨਜੀਤ ਦਾ ਮਾਮਾ ਉਸ ਦੇ ਸਿਰ ਹੱਥ ਨਾ ਧਰਦਾ ਤਾਂ ਵਿਚਾਰੇ ਦਾ ਜੀ ਤੇਣਾ
- ਸਿਰੇ ਚੜਾਉਣਾ (ਲਾਡ ਨਾਲ ਖਰਾਬ ਕਰਨਾ)-ਬਹੁਤ ਲਾਡ ਬਚਿਆਂ ਨੂੰ ਸਿਰੇ ਚੜਾ ਦਿੰਦਾ ਹੈ।
- ਸਾਹ ਸੁਕ ਜਾਣਾ (ਡਰ ਜਾਣਾ)-ਜੰਗਲ ਵਿਚ ਸ਼ੇਰ ਨੂੰ ਦੇਖ ਕੇ ਕਰਮ ਦਾ ਸਾਹ ਸੁਕ ਗਿਆ ।
- ਸਿੱਕਾ ਬਿਠਾਉਣਾ ਡਰ ਬਿਠਾਉਣਾ)-ਪਠਾਨਾਂ ਉਤੇ ਸਰਦਾਰ ਹਰੀ ਸਿੰਘ ਨਲੂਏ ਨੇ ਸਿੱਕਾ ਬਠਾਇਆ ਹੋਇਆ ਸੀ ।
- ਸਿਰ ਤੇ ਚੁਕਣਾ (ਮਾਣ ਕਰਨਾ)-ਪੰਜਾਬੀ ਆਪਣੇ ਪ੍ਰਾਹੁਣਿਆਂ ਨੂੰ ਸਿਰ ਤੇ ਚੁਕਦੇ ਹਨ।
- ਸਿਰ ਫੇਰਨਾ (ਨਾਂਹ ਕਰਨੀ)-ਜਦੋਂ ਮੈਂ ਕੁਲਦੀਪ ਕੋਲ ਪੈਸੇ ਮੰਗੁਣ ਗਿਆ ਤਾਂ ਉਸ ਨੇ ਅੱਗੇ ਸਿਰ ਫੇਰ ਦਿੱਤਾ।
- ਸਿਰ ਮੱਥੇ ਤੇ ਮੰਨਣਾ (ਖੁਸ਼ੀ ਨਾਲ ਮੰਨਣਾ)-ਸਾਨੂੰ ਆਪਣੇ ਵੱਡਿਆਂ ਦਾ ਹੁਕਮ ਸਿਰ ਮੱਥੇ ਮੰਨਣਾ ਚਾਹੀਦਾ ਹੈ।
- ਹੱਥ ਧੋ ਬਹਿਣਾ (ਖਾਲੀ ਹੋ ਜਾਣਾ)-ਮੇਲ ਵਿਚ ਇੰਨੀ ਭੀੜ ਸੀ ਕਿ ਅਮਰੀਕ ਆਪਣੀ ਘੜੀ ਤੋਂ ਹੱਥ ਧੋ ਬੈਠਾ ।
- ਹਿੱਕ ਸਾੜਨੀ (ਭੈੜੇ ਬੋਲਾਂ ਨਾਲ ਕਿਸੇ ਨੂੰ ਦੁਖੀ ਕਰਨਾ)-ਉਸ਼ਾ ਦੀ ਸੱਸ ਮਿਹਣੇ ਦੇ ਦੇ ਕੇ ਹਿੱਕ ਸਾੜਦੀ ਰਹਿੰਦੀ ਹੈ।
- ਹੌਲਾ ਹੋਣਾ (ਸ਼ੁਰੂਮਿੰਦਾ ਹੋਣਾ)-ਰਾਮ ਦਾ ਝੂਠ ਸਾਬਤ ਹੋਣ ਤੇ ਉਹ ਆਪਣੇ ਦੋਸਤਾਂ ਵਿਚ ਕੱਖੋਂ ਹੌਲਾ ਹੋ ਗਿਆ ।
- ਹੱਥ ਚਕਣ (ਮਾਰਨਾ)-ਭੇੜੇ ਬੱਚੇ ਆਪਣੇ ਮਾਪਿਆਂ ਅੱਗ ਹੱਥ ਚੁਕਣੋਂ ਨਹੀਂ ਸੰਗਦੇ ।
- ਹੱਥ ਦੇ ਤੋਤੇ ਉੱਡ ਜਾਣੇ (ਘਬਰਾ ਜਾਣਾ)-ਫ਼ਲ ਹੋਣ ਦੀ ਖ਼ਬਰ ਸੁਣ ਕੇ ਮੱਹਨ, ਦੇ ਹੱਥਾਂ ਦੇ ਤੋਤੇ ਉਡ ਗਏ ।
- ਹੱਥ ਰੰਗਣਾ (ਅਯੋਗ ਧਨ ਕਮਾਉਣਾ)-ਜੈਰੀ। ਦੇ ਦਿਨਾਂ ਵਿਚਾ ਚਲਾਕ ਵਪਾਰੀ ਕੀਮਤਾਂ ਚੜਾ ਕੇ ਖੂਬ ਹੱਥ ਚੰਗਦੇ ਹਨ।
- ਹੱਥ ਅੱਡਣੇ (ਭੀਖ ਮੰਗਣਾ)-ਉਹ ਦਰ-ਦਰ ਤੇ ਹੱਥ ਅੱਡਦਾ ਫ਼ਿਰਦਾ ਹੈ ਪਰ ਉਸ ਨੂੰ ਕਿਤੋਂ ਵੀ ਆਰਥਿਕ ਸਹਾਇਤਾ ਨਹੀਂ ਮਿਲੀ ।
- ਹੱਥੀਂ ਛਾਵਾਂ ਕਰਨੀਆਂ (ਬਹੁਤ ਇੱਜ਼ਤ ਕਰਨੀ)-ਸਿਆਣੇ ਪੱਤਰ, ਮਾਤਾ ਪਿਤਾ ਦੇ ਹੱਥੀਂ ਛਾਵਾਂ ਕਰਦੇ ਹਨ।
- ਹਰਨ ਹੋ ਜਾਣਾ (ਭੱਜ ਜਾਣਾ)-ਸਿਪਾਹੀ ਦੇਖ ਕੇ ਚੋਰ ਹਰਨ ਹੋ ਗਿਆ ।
- ਕੰਨ ਭਰਨਾ (ਚੁਗਲੀ ਕਰਨਾ)-ਮਹਿੰਦਰ ਸਦਾ ਮੇਰੇ ਵਿਰੁੱਧ ਅਧਿਆਪਕ ਸਾਹਿਬ ਦੇ ਕੰਨ ਭਰਦਾ ਰਹਿੰਦਾ ਹੈ।
- ਕੰਨ ਖਿੱਚਣਾ (ਤਾੜਨਾ)-ਜਦੋਂ ਚਮਨ ਚੋਰੀ ਕਰਦਾ ਫੜਿਆ ਗਿਆ ਤਾਂ ਮਾਸਟਰ ਜੀ ਨੇ ਉਹਦੇ ਚੰਗੇ ਕੰਨ ਖਿੱਚੋਂ ।
- ਕੰਨਾਂ ਨੂੰ ਹੱਥ ਲਾਉਣਾ (ਤੋਬਾ ਕਰਨੀ)-ਰਾਮ ਨੇ ਕੰਨ ਨੂੰ ਹੱਥ ਲਾਇਆ ਕਿ ਅਸੀਂ ਕਿਸੇ ਦੀ ਚੁਗਲੀ ਨਹੀਂ ਕਰੇਗਾ।
- ਕੰਨਾਂ ਦਾ ਕੱਚਾ ਹੋਣਾ (ਲਾਈਲੱਗ ਹੋਣਾ)-ਸਾਡਾ ਅਫ਼ਸਰ ਇੰਨਾ ਕੰਨਾਂ ਦਾ ਕੱਚਾ ਹੈ ਕਿ ਗੱਲ ਸੁਣ ਕੇ ਉਸ ਤੇ ਅਸਰ ਕਰ ਲੈਂਦਾ ਸੀ ।
- ਕੰਨ ਖਾਣੇ (ਰੌਲਾ ਪਾਉਣਾ)-ਬਹੁਤ ਕੰਨ ਨਾ ਖਾਉ ਆਪਣਾ ਕੰਮ ਕਰੀ ਜਾਓ ।
- ਕੱਤੇ ਦੀ ਮੌਤ ਮਰਨਾ (ਬੁਰੀ ਮੌਤ ਮਰਨਾ)-ਦੂਜਿਆਂ ਤੇ ਜ਼ੁਲਮ ਕਰਨ ਵਾਲੇ ਸਦਾ ਕੁੱਤੇ ਦੀ ਮੌਤ ਮਰਦੇ ਹਨ।
- ਖੇਹ ਖਾਣੀ (ਬਰੇ ਕੰਮ ਕਰਨੇ)-ਬਦਨਾਮ ਔਰਤਾਂ ਥਾਂ-ਥਾਂ ਖੋਹ ਖਾਂਦੀਆਂ ਰਹਿੰਦੀਆਂ ਹਨ।
- ਖੰਬ ਠੱਪਣੀ (ਕਟਾਈ ਕਰਨੀ)- ਥਾਣੇਦਾਰ ਨੇ ਚੋਂ ਰ ਦੀ ਅਜਿਹੀ ਖੁੰਬ ਠੱਪੀ ਕਿ ਉਸ ਨੂੰ ਨਾਨੀ ਚੇਤੇ ਆ ਗਈ।
- ਗੰਗਾ ਨਹਾਉਣਾ (ਬਰਖਰੂ ਹੋਣਾ)-ਰਾਮ ਨੇ ਖੇਤੀ ਛੱਡ ਦਿੱਤੀ ਹੈ ਹੁਣ ਗੰਗਾ ਨਹਾਉਣ ਜਿਹਾ ਹੋ ਗਿਆ ਹੈ।
- ਗਲ ਪੈਣਾ (ਐਵੇਂ ਲੜ ਪੈਣਾ)-ਸ਼ਾਮ ਨੂੰ ਭਾਵੇਂ ਕੋਈ ਚੰਗੀ ਮੱਤ ਦੇਵੇ ਉਹ ਹਰੇਕ ਦੇ ਗਲ ਪੈ ਜਾਂਦਾ ਹੈ !
- ਗਲ ਪਿਆ ਢੋਲ ਵਜਾਉਣਾ (ਕੰਮ ਨੂੰ ਔਖੇ ਹੋ ਕੇ ਕਰਨਾ)-ਸੁਰਜੀਤ ਦਾ ਕਲਰਕ ਬਣਨ ਨੂੰ ਮਨ ਨਹੀਂ ਸੀ ਕਰਦਾ, ਗਲ ਪਿਆ ਢੋਲ ਵਜਾ ਰਿਹਾ ਹੈ।
- ਘਊ ਦੇ ਦੀਵੇ ਜਗਾਉਣੇ (ਖੁਸ਼ੀ ਮਨਾਉਣਾ)-ਵਿਦਿਆਰਥੀ ਪ੍ਰੀਖਿਆ ਵਿਚੋਂ ਪਾਸ ਹੋ ਕੇ ਘਿਓ ਦੇ ਦੀਵੇ ਜਗਾਉਂਦੇ ਹਨ।
- ਘਿਓ ਖਿੱਚੜੀ ਹੋਣਾ ਇਕ ਮਿੱਕ ਹੋਣਾ)-ਰਾਮ ਤੇ ਸ਼ਾਮ ਦੋਵੇਂ ਘਿਓ ਖਿੱਚੜੀ ਹੋਏ ਰਹਿੰਦੇ ਹਨ।
- ਚਿੱਤ ਹੋਣਾ (ਮਰ ਜਾਣਾ)-ਮੰਗਤਾ ਵਿਚਾਰਾ ਸਰਦੀ ਵਿਚ ਚਿੱਤ ਹੋ ਗਿਆ।
- ਚਾਦਰ ਵੇਖ ਕੇ ਪੈਰ ਪਸਾਰਨੇ (ਵਿਤ ਅਨੁਸਾਰ ਖ਼ਰਚ ਕਰਨਾ)-ਇਸ ਮਹਿੰਗਾਈ ਦੇ ਜ਼ਮਾਨੇ ਵਿਚ ਹਰੇਕ ਮਨੁੱਖ ਨੂੰ ਚਾਦਰ ਵੇਖ ਕੇ ਪੈਰ ਪਸਾਰਨੇ । ਚਾਹੀਦੇ ਹਨ।
- ਚਾਂਦੀ ਦੀ ਜੁੱਤੀ ਮਾਰਨੀ (ਰਿਸ਼ਵਤ ਦੇਣੀ)-ਅੱਜ-ਕਲ਼ ਕੋਈ ਕਲਰਕ • ਚਾਂਦੀ ਦੀ ਜੁੱਤੀ ਮਾਰੇ ਬਿਨਾਂ ਕੰਮ ਨਹੀਂ ਕਰਦਾ।
- ਚਰਨ ਧੋ ਕੇ ਪੀਣਾ (ਬਹੁਤ ਇੱਜ਼ਤ ਕਰਨੀ)-ਸਾਨੂੰ ਆਪਣੇ ਬਜ਼ੁਰਗਾਂ ਦੇ ਚਰਨ ਧੋ ਕੇ ਪੀਣੇ ਚਾਹੀਦੇ ਹਨ।
- ਚੋਲਾ ਛੱਡਣਾ (ਮਰ ਜਾਣਾ)-ਲਾਲਾ ਲਾਜਪਤ ਰਾਏ ਨੇ 17 ਨਵੰਬਰ 1928 ਨੂੰ ਚੋਲਾ ਛੱਡਿਆ ।
- ਛੱਕੇ ਛਡਾਉਣੇ (ਬਰੀ ਤਰਾਂ ਹਰਾਉਣਾ)-ਭਾਰਤ-ਪਾਕ ਜੰਗ ਸਮੇਂ ਭਾਰਤੀ ਫ਼ੌਜਾਂ ਨੇ ਪਾਕ ਫੌਜਾਂ ਦੇ ਛੱਕੇ ਛੁਡਾ ਦਿੱਤੇ।
- ਜੜੀਂ ਤੇਲ ਦੇਣਾ (ਤਬਾਹ ਕਰਨਾ)-ਜਹੜੇ ਆਪਣੇ ਬੱਚਿਆਂ ਦੀਆਂ ਭੈੜੀਆਂ ਵਾਦੀਆਂ ਨੂੰ ਸੁਧਾਰਦੇ ਨਹੀਂ ਉਹ ਉਹਨਾਂ ਦੀ ਜੜ੍ਹੀ ਤੇਲ ਦਿੰਦੇ ਹਨ।
- ਡੱਕੇ ਵਰਗਾ ਜਵਾਬ ਦੇਣਾ (ਨਾਂਹ ਕਰ ਦੇਣੀ)-ਪਹਿਲਾਂ ਉਸ ਨੇ ਮੇਰੀ ਮਦਦ ਕਰਨ ਦਾ ਬਚਨ ਦਿੱਤਾ ਪਰ ਜਦੋਂ ਕੰਮ ਪਿਆ ਤਾਂ ਉਸ ਨੇ ਟੱਕੇ ਵਰਗਾ ਜੁਆਬ ਦਿੱਤਾ।
- ਟੰਗ ਅੜਾਉਣੀ (ਦਖ਼ਲ ਦੇਣਾ)-ਸਾਨੂੰ ਕਿਸੇ ਦੇ ਕੰਮ ਵਿਚ ਟੰਗ ਨਹੀਂ ਅੜਾਉਣੀ ਚਾਹੀਦੀ।
- ਤਿੱਤਰ ਹੋ ਜਾਣਾ ਭੱਜ ਜਾਣਾ)-ਚੋਰ ਚੋਂ ਹੀ ਕਰਕੇ ਤਿੱਤਰ ਹੋ ਗਿਆ!
- ਤੱਤੀ ਵਾ ਨਾ ਲੱਗਣੀ (ਕਈ ਕਸ਼ਟ ਨਾ ਹੋਣਾ)-ਪ੍ਰਮਾਤਮਾ ਤੇ ਭਰੋਸਾ ਰੱਖਣ ਵਾਲਿਆਂ ਨੂੰ ਤੱਤੀ ਵਾ ਨਹੀਂ ਲੱਗਦੀ ।
- ਤਲੀਆਂ ਚੱਟਣੀਆਂ (ਖੁਸ਼ਾਮਦ ਕਰਨੀ)-ਆਪਣੇ ਮਤਲਬ ਲਈ ਹਰ ਕੋਈ ਦੂਜਿਆਂ ਦੀਆਂ ਤਲੀਆਂ ਚੱਟਦਾ ਹੈ।
- ਥੱਕ ਕੇ ਚੱਟਣਾ (ਬਚਨ ਤੋਂ ਮੁਕਰ ਜਾਣਾ)-ਸਿਆਣੇ ਆਦਮੀ ਬਚਨ ਦੇ ਪੱਕੇ ਹੁੰਦੇ ਹਨ ਅਤੇ ਥਕ ਕੇ ਨਹੀਂ ਚੱਟਦੇ !
- ਦੰਦ ਖੱਟੇ ਕਰਨੇ (ਬੁਰੀ ਤਰ੍ਹਾਂ ਹਾਰ ਦੇਣੀ)-ਵੀਰ ਅਰਜਨ ਨੇ ਕੌਰਵਾਂ ਦੇ ਚੰਗੇ ਦੰਦ ਖੱਟੇ ਕੀਤੇ ਸਨ।
- ਦਿਨ ਪੁੱਠੇ ਆਉਣੇ (ਬਿਪਤਾ ਆਉਣੀ)-ਜਦੋਂ ਦਿਨ ਪੁੱਠੇ ਆਉਂਦੇ ਹਨ ਤਾਂ ਸੋਨਾ ਵੀ ਸੁਆਹ ਬਣ ਜਾਂਦਾ ਹੈ।
- ਦਰ-ਦਰ ਦੇ ਧੱਕੇ ਖਾਣੇ (ਰੁਲਦੇ ਫਿਰਨਾ)-ਜਦੋਂ ਦਾ ਉਸ ਦਾ ਪਿਤਾ ਮਰ ਗਿਆ ਹੈ, ਉਹ ਵਿਚਾਰਾ ਦਰ ਦਰ ਦੇ ਧੱਕੇ ਖਾ ਰਿਹਾ ਹੈ !
- ਦਲ ਖੱਟਾ ਹੋਣਾ (fਘਣਾ ਹੋ ਜਾਣੀ)-ਰਾਮ ਦੀਆਂ ਕਰਤੂਤਾਂ ਵੇਖ ਕੇ ਮੇਰਾ ਉਸ ਵਲੋਂ ਦਿਲ ਖੱਟਾ ਹੋ ਗਿਆ ।
- ਧਰਨਾ ਮਾਰਨਾ (ਅੜ ਕੇ ਬਹਿਣਾ)-ਆਪਣੀ ਮੰਗ ਮਨਾਉਣ ਲਈ ਹੜਤਾਲੀਆਂ ਨੇ ਸੰਸਦ ਅੱਗੇ ਧਰਨਾ ਮਾਰਿਆ।
- ਨੱਕ ਰਗੜਨਾ (ਮਿੰਨਤਾਂ ਕਰਨੀਆਂ)-ਪਹਿਲਾਂ ਤਾਂ ਨੱਕ ਰਗੜ ਕੇ ਪੈਸੇ ਲੈ ਗਿਆ ਪਰ ਹੁਣ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ।
- ਨੱਕ ਵੱਢਣਾ (ਬਦਨਾਮੀ ਕਰਨਾ)- ਭੈੜੇ ਕੰਮ ਕਰ ਕੇ ਰਾਮ ਨੇ ਆਪਣੇ ਵੱਡਿਆਂ ਦਾ ਨੱਕ ਵੱਢ ਦਿੱਤਾ ।
- ਪੱਗ ਲਾਹਣੀ (ਬੇਇੱਜ਼ਤੀ ਕਰਨ)-ਧੰਨੇ ਸ਼ਾਹ ਨੇ ਕਰਮ ਦੀ ਭਰੇ ਬਾਜ਼ਾਰ ਵਿਚ ਪੱਗ ਲਾਹ ਲਈ ।
- ਪਿੱਛੇ ਪੈਣਾ (ਖਹਿੜ ਪੈਣਾ)-ਕਈ ਮੰਗਤੇ ਅਜਿਹੇ ਪਿੱਛੇ ਪੈਂਦੇ ਹਨ ਕਿ ਪੈਸੇ ਲਏ ਬਿਨਾਂ ਨਹੀਂ ਜਾਂਦੇ।
- ਪਾਣੀ ਪਾਣੀ ਹੋਣਾ (ਸ਼ੁਰੂਮਿੰਦਾ ਹੋਣਾ)-ਜਦੋਂ ਰਾਮ ਚੋਰੀ ਕਰਦਾ, ਫੜਿਆ ਗਿਆ ਤਾਂ ਉਹ ਪਾਣੀ ਪਾਣੀ ਹੋ ਗਿਆ ।
- ਪੈਰ ਉਖੜਨੇ (ਹਾਰਨਾ)-ਖ਼ਾਲਸਾ ਫੌਜ ਦੇ ਸਾਹਮਣੇ ਅੰਗਰੇਜ਼ਾਂ ਦੇ ਪੈਰ ਉਖੜ ਗਏ ਪਰ ਕਿਸਮਤ ਨੇ ਉਹਨਾਂ ਦਾ ਸਾਥ ਨਾ ਦਿੱਤਾ ।
- ਪੱਲੇ ਬਨਣਾ (ਯਾਦ ਰੱਖਣਾ)-ਵੱਡਿਆਂ ਦੀ ਸਿਖਿਆ ਨੂੰ ਪੱਲੇ ਬਨਣਾ ਚਾਹੀਦਾ ਹੈ ।
- ਫੁਕ ਦੇਣੀ (ਵਡਿਆਈ ਕਰਨੀ)-ਜੋ ਸਾਡੇ ਕਲਰਕ ਤੋਂ ਕੰਮ ਲੈਣਾ ਹੋਵੇ ਤਾਂ ਉਸ ਨੂੰ ਥੋੜ੍ਹੀ ਜਿਹੀ ਫੂਕ ਦੇਣ ਦੀ ਦੇਰ ਹੈ।
- ਬਾਂਹ ਫੜਨੀ (ਸਹਾਰਾ ਦੇਣਾ) -ਬਾਂਹ ਜਿਨਾਂ ਦੀ ਪਕੜੀਏ ਸਿਰ ਦੀਜੈ ਬਾਂਹਿ ਨਾ ਛੇੜੀਏ । ਨਾ
- ਬੀੜਾ ਚੁੱਕਣਾ (ਜੰਮੇਂ ਲੈਣਾ)-ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ ਸੀ ।
- ਮੂੰਹ ਨੂੰ ਲਹੂ ਲੱਗਣਾ ਹਰਾਮ ਦੀ ਕਮਾਈ ਕਰਨਾ)-ਰਿਸ਼ਵਤ ਖੋਰਾਂ ਦੇ ਮੂੰਹ ਨੂੰ ਅਜਿਹਾ ਲਹੁ ਲਗਿਆ ਹੈ ਕਿ ਰਿਸ਼ਵਤ ਲਏ ਬਿਨਾਂ ਕੰਮ ਹੀ ।
- ਮੂੰਹ ਕਾਲਾ ਹੋਣਾ (ਬਦਨਾਮੀ ਹੋਣੀ)-ਬੁਰੇ ਕੰਮ ਕਰਨ ਵਾਲਿਆਂ ਦਾ ਮੂੰਹ ਕਾਲਾ ਹੀ ਹੁੰਦਾ ਹੈ।
- ਮੱਖੀਆਂ ਮਾਰਨੀਆਂ ਵਿਹਲੇ ਰਹਿਣਾ)-ਹਰਨਾਮ ਨੇ ਖੇਤੀ ਛੱਡ ਦਿੱਤੀ ਹੈ, ਹੁਣ ਸਾਰਾ ਦਿਨ ਮੱਖੀਆਂ ਮਾਰਦਾ ਰਹਿੰਦਾ ਹੈ।
- ਮਿੱਟੀ ਦਾ ਮਾਧੋ (ਮੂਰਖ)-ਰਾਣੀ ਦਾ ਪਤੀ ਤਾਂ ਨਿਰਾ ਮਿੱਟੀ ਦਾ ਮਾਧ ਹੈ ਜੋ ਉਹ ਕਹਿੰਦੀ ਹੈ, ਕਰਦਾ ਹੈ।
- ਮੱਥਾ ਰਗੜਨਾ (ਮਿੰਨਤਾਂ ਕਰਨੀਆਂ)-ਹਰਨਾਮ ਨੇ ਸ਼ਾਹ ਦੇਈ ਅੱਗੇ ਮੱਥਾ ਰਗੜਿਆ ਪਰ ਉਸ ਨੇ ਉਸ ਨੂੰ ਕੋਈ ਪੈਸਾ ਨਾ ਦਿੱਤਾ।
74, ਰੰਗ ਉੱਡ ਜਾਣਾ (ਘਾਬਰ ਜਾਣਾ)-ਜਦ ਉਹ ਨਕਲ ਕਰਦਾ ਫੜਿਆ ਗਿਆ ਤਾਂ ਉਸ ਦਾ ਰੰਗ ਉੱਡ ਗਿਆ।
- ਰਫੂ ਚੱਕਰ ਹੋਣਾ (ਭੱਜ ਜਾਣਾ)-ਸਿਪਾਹੀ ਨੂੰ ਆਉਂਦਿਆਂ ਵੇਖ ਕੇ ਚੋਰ ਰਫੂ ਚੱਕਰ ਹੋ ਗਿਆ ।
- ਰੰਗ ਵਿਚ ਭੰਗ ਪੈਣਾ (ਖੁਸ਼ੀ ਵਿਚ ਗ਼ਮੀ ਹੋਣੀ)-ਰਾਮ ਦੇ ਭਰਾ ਦਾ ਵਿਆਹ ਸੀ ਪਰ ਉਸ ਦੇ ਚਾਚਾ ਦੀ ਅਚਾਨਕ ਮੌਤ ਹੋ ਗਈ । ਵਿਚਾਰਿਆਂ ਦੇ ਰੰਗ ਵਿਚ ਭੰਗ ਪੈ ਗਿਆ ।
- ਲਹੁ ਪਾਣੀ ਇਕ ਕਰਨਾ (ਬਹੁਤ ਮਿਹਨਤ ਕਰਨੀ)- ਜੀਮੀਦਾਰ ਦਾ ਲਹੂ ਪਾਣੀ ਇਕ ਕਰਕੇ ਕਮਾਈ ਕਰਦੇ ਹਨ।
- ਲੀਕ ਲਾਉਣੀ ਬਦਨਾਮੀ ਕਰਨੀ)-ਮਾੜੇ ਆਦਮੀ ਭੈੜੇ ਕੰਮ ਕਰਕੇ ਆਪਣੇ ਨਾਂ ਨੂੰ ਲੀਕ ਲਾਉਂਦੇ ਹਨ।
- ਲਕੀਰ ਦਾ ਫ਼ਕੀਰ (ਪੁਰਾਣੀਆਂ ਲੀਹਾਂ ਦਾ ਪਾਬੰਦ ਹੋਣਾ)-ਸਾਡੇ ਦੇਸ਼ ਦੇ ਲੋਕ ਅਜੇ ਵੀ ਸਾਧੂ ਸੰਤਾਂ ਪਿੱਛੇ ਲਕੀਰ ਦੇ ‘ ਫਕੀਰ ਬਣੇ ਹੋਏ ਹਨ।
- ਲੂਣ ਹਰਾਮ ਕਰਨਾ (ਨੇਕੀ ਦਾ ਬਦਲਾ ਦੇਣਾ)-ਲਹੁ ਹਰਾਮ ਕਰਨ ਵਾਲੇ ਦਾ ਕਦੇ ਵੀ ਭਲਾ ਨਹੀਂ ਹੁੰਦਾ ।
- ਵਿਹਲੀਆਂ ਖਾਣੀਆਂ (ਹਰਾਮ ਦੀ ਖਾਣੀ)-ਰਾਮ ਨੂੰ ਵਿਹਲੀਆਂ ਖਾਣ ਦੀ ਆਦਤ ਹੈ ਹੱਡ ਭੰਨ ਕੇ ਕੰਮ ਕਰਨਾ ਪਵੇ ਤਾਂ ਪਤਾ ਲਗੇ।
- ਵਖਤ ਕੱਟਣਾਂ (ਮੁਸੀਬਤ ਕੱਟਣੀ)-ਵਖਤ ਕੱਟਣਾ ਪਵੇ ਤਾਂ ਧੀਰਜ ਨਾਲ ਕੱਟ ਲੈਣਾ ਚਾਹੀਦਾ ਹੈ।
- ਵਾ ਵਗ ਜਾਣੀ (ਰਿਵਾਜ ਪੈਣਾ)-ਤੰਗ ਕਪੜੇ ਪਹਿਨਣ ਦੀ ਭੈੜੀ ਵਾ ਹਰ ਪਾਸੇ ਵਸ ਗਈ ਹੈ।
- ਵਾਰਾਂ ਗਾਉਣੀਆਂ (ਜਸ ਗਾਉਣਾ)-ਬਹਾਦਰਾਂ ਦੀਆਂ ਸਦਾ ਵਾਰਾਂ ਗਾਈਆਂ ਜਾਂਦੀਆਂ ਹਨ।
- ਵਾਲ ਵਿੰਗਾ ਨਾ ਹੋਣਾ (ਕੋਈ ਨੁਕਸਾਨ ਨਾ ਹੋਣਾ)-ਰੱਬ ਤੇ ਭਰੋਸਾ ਰੱਖਣ ਵਾਲਿਆਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ।
- ਵਿੱਲੂ- ਵਿੱਲੂ ਕਰਨਾ (ਰੋਂਦੇ ਫਿਰਨਾ)-ਵੇਖੋ ਨੀਲੂ ਭੁੱਖਾ ਹੋਣ ਕਰਕੇ ਕਿਵੇਂ ਵਿੱਲੂ- ਵਿੱਲੂ ਕਰ ਰਿਹਾ ਹੈ।