ਬਹੁਅਰਥਕ ਸ਼ਬਦ – ਬਹੁਅਰਥਕ ਸ਼ਬਦ ਉਹ ਹੁੰਦਾ ਹੈ ਜਿਸ ਦੇ ਅਰਥ ਇੱਕ ਤੋਂ ਵੱਧ ਹੋਣ। ਆਮ ਤੌਰ ਤੇ ਬਹੁਅਰਥਕ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਸ਼ਬਦ-ਜੋੜ ਅਤੇ ਉਚਾਰਨ ਤਾਂ ਇੱਕੋ-ਜਿਹੇ ਹੁੰਦੇ ਹਨ ਪਰ ਅਰਥਾਂ ਵਿੱਚ ਢੇਰ ਅੰਤਰ ਹੁੰਦਾ ਹੈ। ਕਈ ਵਾਰੀ ਇਹ ਇੱਕੋ-ਜਿਹੇ ਜਾਪਦੇ ਸ਼ਬਦ ਵੱਖ-ਵੱਖ ਸੋਮਿਆਂ ਤੋਂ ਆਏ ਹੁੰਦੇ ਹਨ ਜਾਂ ਵੱਖ-ਵੱਖ ਪ੍ਰਸੰਗਾਂ ਵਿੱਚ ਲਗਾਤਾਰ ਵਰਤੋਂ ਕਾਰਨ ਵੱਖ-ਵੱਖ ਅਰਥਾਂ ਵਾਲੇ ਹੋ ਜਾਂਦੇ ਹਨ।
- ਉੱਚਾ—1. (ਉੱਚੀ ਥਾਂ)-ਇਹ ਥਾਂ ਸਭ ਤੋਂ ਉੱਚੀ ਹੈ।
- (ਚੰਗਾ)-ਰਾਮ ਦਾ ਆਚਰਨ ਉੱਚਾ ਹੈ। ।
- (ਮੋਚਨਾ)-ਨਾਈ ਲਈ ਉੱਚਾ ਇਕ ਜ਼ਰੂਰੀ ਸੰਦ ਹੈ।
- (ਚਿਮਟਾ)-ਉਚਾ ਅੰਗੀਠੀ ਵਿਚੋਂ ਕੋਲੇ ਕੱਢਣ ਦੇ ਕੰਮ ਆਉਂਦਾ ਹੈ।
- ਉਠਾ—1. (ਮਦਦ ਕਰਨੀ)-ਤੁਸੀਂ ਆਪਣੇ ਭਰਾ ਨੂੰ ਉਠਾ ਸਕਦੇ ਹੋ ।
- (ਫੋੜਾ)-ਉਸ ਦੀ ਬਾਂਹ ਤੇ ਕੁਝ ਉਠਾ ਉਠਿਆ ਹੋਇਆ ਹੈ।
- (ਉਠਾਉਣਾ)-ਸੀਤਾ ਨੂੰ ਉਠਾ ਦਿਉ ।
- ਉਲਟੀ-1. (ਕੇ) ਪਤਾ ਨਹੀਂ ਕੀ ਹੋ ਗਿਆ ਹੈ, ਅੱਜ ਸਵੇਰ ਦੀਆਂ ਮੈਨੂੰ ਉਲਟੀਆਂ ਆ ਰਹੀਆਂ ਹਨ।
- (ਮੋੜੀ)-ਮੇਰੇ ਵੱਡੇ ਵੀਰ ਨੇ ਮੇਰੀ ਅੱਜ ਤਾਈਂ ਕੋਈ ਗੱਲ ਨਹੀਂ ਉਲਟੀ।
- (ਵਿਗੜੀ)-ਉਸ ਦੀ ਅਜਿਹੀ ਮਤ ਉਲਟੀ ਕਿ ਉਸ ਨੇ ਸਾਰੀ ਜ਼ਮੀਨ ਵੇਚ ਦਿੱਤੀ ।
- (ਪੁਠੀ ਹੋਈ)-ਕਲ ਲੁਧਿਆਣੇ ਜਾਂਦਿਆਂ ਅਸੀਂ ਇਕ ਉਲਟੀ ਹੋਈ ਬੱਸ ਦੇਖੀ ।
- ਉੱਤਰ–1, (ਉਤਰਨਾ)-ਟਿੰਕੂ ਦੀ ਮਾਂ ਕੋਠੇ ਤੋਂ ਉਤਰੀ ।
- (ਜੁਆਬ)–ਤੇਰੇ ਪ੍ਰਸ਼ਨ ਦਾ ਉੱਤਰ ਠੀਕ ਨਹੀਂ ਹੈ।
- (ਇਕ ਦਿਸ਼ਾ)-ਹਿਮਾਲਾ ਭਾਰਤ ਦੇ ਉੱਤਰ ਵੱਲ ਸਥਿਤ ਹੈ।
- ਅੜੀ-1, (ਉਲਝਣਾ)–ਮੇਰੀ ਡੋਰ ਅੜੀ ਹੋਈ ਹੈ।
- (ਜ਼ਿੰਦ)-ਕਈ ਬੱਚੇ ਬਹੁਤ ਅੜੀ ਕਰਦੇ ਹਨ।
- (ਫਸਣਾ)-ਉਸ ਦੀ ਮੱਟਰ ਰੇਤਾ ਵਿਚ ਅੜੀ ਹੋਈ ਹੈ।
- ਅੱਗ-1. (ਅੱਗਲਾ ਜਨਮ-ਸਾਧੂ-ਮਹਾਤਮਾ ਆਪਣਾ ਅੱਗਾ ਸੁਧਾਰ ਲੈਂਦੇ ਹਨ।
- (ਆਉਣ ਵਾਲਾ ਸਮਾਂ)–ਹਰ ਕਿਸੇ ਚੰਗੇ ਕੰਮਾਂ ਨਾਲ ਆਪਣਾ ਅੱਗਾ ਸੁਧਾਰਨਾ ਚਾਹੀਦਾ ਹੈ।
- (ਔਲਾਦ)–ਉਸ ਦੇ ਕੋਈ ਬੱਚਾ ਨਹੀਂ ਹੈ, ਇਸ ਲਈ ਉਸ ਦਾ ਅੱਗਾ ਮਾਰਿਆ ਗਿਆ।
- (ਅੱਗਾ ਪਿਛਾ ਨਾ ਸਚਣਾ) – ਰਾਮ ਬੋਲਣ ਲੱਗਾ ਅੱਗਾ ਪਿੱਛਾ ਨਹੀਂ ਦੇਖਣਾ ਭਾਵੇਂ ਕੋਈ ਬੁਰੀ ਗੱਲ ਹੀ ਆਖ ਜਾਵ
- (ਮੌਕਾ)-ਸਮਝਦਾਰ ਆਦਮੀ ਅੱਗਾ ਪਿੱਛਾ ਵੇਖ ਕੇ ਗੱਲ ਕਰਦਾ ਹੈ।
- ਅੱਕ-1. (ਬੱਕ ਜਾਣਾ)- ਅੱਜ ਮੈਂ ਪੜ-ਪੜ ਕੇ ਅੱਕ ਗਿਆ ।
- (ਅੱਕ ਜਾਣਾ, ਤੰਗ ਪੈਣਾ)-ਬੁੱਢੇ ਦੇ ਵਤੀਰੇ ਤੋਂ ਅਸੀਂ ਸਾਰੇ ਹੀ ਅੱਕ ਗਏ ਹਾਂ ।
- (ਇਕ ਬੂਟਾ)-ਅੱਕ ਦਾ ਬੂਟਾ ਔੜਾਂ ਵਿਚ ਹੁੰਦਾ ਹੈ।
- ਸੱਟ-(ਚੋਂ ਚ)-ਉਸ ਦੇ ਪੈਰ ਉੱਤੇ ਕਾਫੀ ਸੱਟ ਲੱਗੀ ਹੈ।
- (ਦੁਖ)–ਉਸ ਤੋਂ ਭਰਾ ਦੀ ਸੱਟ ਨਹੀਂ ਗਈ ।
- (ਸੁਟਣਾ)-ਇਸ ਗੰਦ ਪਰੇ ਸੁੱਟ ।
- (ਡੇਗਣਾ)–ਬਦਮਾਸ਼ਾਂ ਨੇ ਔਰਤ ਨੂੰ ਕੋਠਿਓ ਹੇਠਾਂ ਸੁੱਟ ਦਿੱਤਾ ।
- ਸਰ-1. (ਹੋਣਾ)-ਉਸ ਦੀ ਮਦਦ ਦੇ ਨਾਲ ਹੀ ਮੇਰਾ ਕੰਮ ਸਰ ਸਕਦਾ ਸੀ।
- (ਜਿੱਤਣਾ)-ਹਰੀ ਸਿੰਘ ਨਲੂਏ ਨੇ ਕਈ ਕਿਲੇ ਸਰ ਕੀਤੇ ।
- (ਤਾਲਾਪ)-ਇਸ ਸਰ ਦਾ ਪਾਣੀ ਬੜਾ ਠੰਢਾ ਹੈ।
- (ਖਿਤਾਬ)-ਗੈਰ ਨੂੰ ‘ਸਰ’ ਦਾ ਖਿਤਾਬ ਮਿਲਿਆ ਸੀ।
- (ਸਾਰ-1, (ਖ਼ਬਰ ਸਾਰ)-ਰੀ ਕੋਈ ਸਾਰ ਨਹੀਂ ਲੈਂਦਾ ।
- (ਨਿਚੋੜ)-ਇਸ ਕਹਾਣੀ ਦਾ ਸਾਰ ਲਿਖੋ ।
- (ਮਲਦੇ ਸਾਰ)-ਮੈਂ ਚਿੱਠੀ ਮਿਲਦੇ ਸਾਰ ਹੀ ਤੁਰ ਪਿਆ ਸੀ।
- ਸੂਈ—1. (ਕਪੜੇ ਸੀਉਣ ਵਾਲੀ) —ਮੇਰੀ ਬਈ ਗੰਮ ਗਈ ਹੈ।
- (ਮੱਝ ਦਾਣਾ)-ਸਾਡੀ ਮੱਝ ਕੱਲ ਸੂਈ ਸੀ।
- (ਘੜੀ ਦੀ ਸੂਈ)-ਮੇਰੀ ਘੜੀ ਦੀ ਸੂਈ ਟੁੱਟ ਗਈ ਹੈ।
- ਸਿੱਟਾ-1. (ਕਣਕ ਦਾ)–ਇਸ ਸਾਲ ਕਣਕ ਨੂੰ ਕਾਫੀ ਮੋਟਾ ਸਿੱਟਾ ਪਿਆ ਹੈ।
- (ਨਤੀਜਾ)-ਬੁਰੇ ਕੰਮਾਂ ਦਾ ਸਿੱਟਾ ਬੁਰਾ ਹੀ ਹੁੰਦਾ ਹੈ।
- (ਜੁਆ)-ਕਈ ਲੋਕ ਸਿੱਟੇ ਵਿਚ ਸਭ ਕੁਝ ਹਾਰ ਜਾਂਦੇ ਹਨ।
- ਸੰਗ-1. (ਸਾਥ)-ਅਸੀਂ ਸੰਗ ਨਾਲ ਵਿਸਾਖੀ ਦੇ ਮੇਲੇ ਗਏ ।
- (ਸ਼ੁਰੂਮਾ)-ਅੱਜ ਕਲ ਦੇ ਬਚਿਆਂ ਨੂੰ ਸੰਗ ਸ਼ੁਰੂਮ ਨਹੀਂ ਹੈ।
- (ਸੰਗ ਸਰਫ) – ਸਦਾ ਪੰਸਾਂ ਸੰਗ ਸੋਰਵੇ ਨਾਲ ਖਰਚੇ ।
- ਹਾਰ-1. (ਫੁੱਲਾਂ ਦੇ)-ਸੀਤਾ ਦੇ ਗਲ ਵਿਚ ਹਾਰ ਪਾਓ ।
- (ਹਾਰਨਾ)-ਪਾਕਿਸਤਾਨ ਦੀ ਕ੍ਰਿਕਟ ਟੀਮ ਹਾਰ ਗਈ ।
- (ਵਾਂਗ)-ਉਸ ਨੇ ਸਾਰੀ ਪੁਸਤਕ ਹੈ ਤੇ ਹਾਰ ਰੱਟੀ ਹੋਈ ਹੈ।
- (ਇਕ ਗਹਿਣਾ)-ਸੋਨੀਆਂ ਦਾ ਸੋਨੇ ਦਾ ਹਾਰ ਗੁੰਮ ਹੋ ਗਿਆ ।
- ਹੱਸ-1. (ਇਕ ਗਹਿਣਾ)-ਹੁਣ ਹੱਥ ਪਾਉਣ ਦਾ ਰਿਵਾਜ ਨਹੀਂ ਰਿਹਾ ।
- (ਗਲੇ ਦੀ ਹੱਡੀ)-ਡਿੱਗੁਣ ਕਾਰਨ ਰਾਮ ਦਾ ਹੱਸ ਟੁੱਟ ਰਿਹਾ ।
- (ਹੱਸਣਾ)-ਗੋਲਡੀ ਦੀ ਗੱਲ ਤੇ ਸਾਰੇ ਹੀ ਹੱਸ ਪਏ ।
- ਹਿੱਕ -1. ਛਾਤੀ)-ਸਦਾ ਹਿੱਕ ਕੱਢ ਕੇ ਤੁਰੋ ।
- (ਹਿਕਣਾ)-ਪਸ਼ੂਆਂ ਨੂੰ ਹਿੱਕ ਕੇ ਬਾਹਰ ਕੱਢ ਦਿਓ ।
- (ਇਕ)-ਝਾਂਗ ਇਕ ਨੂੰ ਹਿੱਕ ਆਖਦੇ ਹਨ।
- ਕਲੀ-1. (ਫੁੱਲ)-ਚੰਬੇ ਦੀ ਕਲੀ ਦੀ ਖੁਸ਼ਬੋ ਮਿੱਠੀ ਹੁੰਦੀ ਹੈ।
- (ਛੋਟਾ ਹੁੱਕਾ)-ਮੇਰੇ ਦਾਦਾ ਜੀ ਸਦਾ ਕਲੀ ਪੀਂਦੇ ਹਨ।
- (ਸਫੇਦੀ ਕਰਨਾ)-ਦੀਵਾਲੀ ਨੂੰ ਲੋਕ ਘਰਾਂ ਨੂੰ ਕਲੀ ਕਰਾਉਂਦੇ ਹਨ।
- (ਭਾਂਡੇ ਕਲੀ ਕਰਨਾ)-ਅਸੀਂ ਅੱਜ ਆਪਣੇ ਭਾਂਡੇ ਕਲੀ ਕਰਵਾ ਲਏ ਹਨ।
- ਕਾਫੀ-1. (ਬਹੁਤਾ)-ਮੇਰੇ ਲਈ ਤਾਂ ਇਹ ਚਾਹ ਹੀ ਕਾਫੀ ਹੈ।
- ਕਾਫੀ) -ਕਾਫੀ ਬੜੀ ਸੁਆਦੀ ਹੁੰਦੀ ਹੈ।
- (ਛੰਦ)-ਬੁਲੇ ਸ਼ਾਹ ਦੀਆਂ ਕਾਫੀਆਂ ਬੜੀਆਂ ਮਸ਼ਹੂਰ ਹਨ।
19 ਕੰਡੀ-1. (ਤਕੜ)—ਕਲ੍ਹ ਦਾ ਮੇਰਾ ਕੰਡਾ ਟੁੱਟਾ ਪਿਆ ਹੈ।
- (ਪੈਰ ਵਿਚ ਲੱਗਣਾ)-ਮੇਰੇ ਪੈਰ ਵਿਚ ਕੰਡਾ ਲੱਗ ਗਿਆ ਹੈ।
- (ਸੰਘ ਵਿਚ ਲਗਣਾ)-ਤਲੀ ਚੀਜ਼ ਖਾਣ ਤੋਂ ਕੰਡਾ ਪੈਂਦਾ ਹੈ।
- ਕਾਲ-1. (ਸਮਾਂ)-ਅੱਜ ਸਾਇੰਸ ਦਾ ਕਾਲ ਹੈ।
- (ਤੋੜਾ)-ਮੀਂਹ ਨਾ ਪੈਣ ਕਾਰਨ ਕਾਲ ਦਾ ਡਰ ਹੈ।
- (ਮਰਨਾ)-ਹਰਬੰਸ ਦਾ ਪਿਤਾ ਕਾਲਵਾਸ ਹੋ ਗਿਆ।
ਕੁਛ ਔਰ ਉਦਾਹਰਣਾਂ
- ਉੱਚਾ :
- ਉੱਚੀ ਥਾਂ – ਇਸ ਗਲੀ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ।
- ਸੁਣਨ ਸ਼ਕਤੀ – ਗੁਰਦੇਵ ਸਿੰਘ ਨੂੰ ਉੱਚਾ ਸੁਣਦਾ ਹੈ।
- ਰਸੋਈ ਸੰਦ – ਤਵੇ ‘ਤੇ ਰੋਟੀਆਂ ਰਾੜ੍ਹਨ ਲਈ ਉੱਚਾ ਵਰਤਿਆ ਜਾਂਦਾ ਹੈ।
- ਬੁਰਾ ਬੋਲ – ਕਦੇ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ।
- ਉਲਟੀ:
- ਇੱਕ ਬਿਮਾਰੀ – ਬੱਸ ਦੇ ਸਫ਼ਰ ਦੌਰਾਨ ਕਈਆਂ ਨੂੰ ਉਲਟੀ ਆ ਜਾਂਦੀ ਹੈ।
- ਗ਼ਲਤ ਗੱਲ – ਸ਼ਾਮ ਲਾਲ ਹਮੇਸ਼ਾ ਉਲਟੀ ਗੱਲ ਕਰਦਾ ਹੈ।
- ਪੁੱਠੀ – ਦੁਰਘਟਨਾ ਵਾਲੇ ਸਥਾਨ ‘ਤੇ ਕਾਰ ਉਲਟੀ ਪਈ ਸੀ।
- ਵੇਲ :
- ਵੇਲਣਾ – ਰੋਟੀ ਵੇਲ ਕੇ ਤਵੇ ਉੱਪਰ ਪਾ ਦਿੱਤੀ।
- ਪੌਦਾ – ਅੰਗੂਰ ਦੀ ਵੇਲ ਪੁੰਗਰ ਆਈ।
- ਵਾਰਨਾ – ਬੱਚੇ ਦੇ ਜਨਮ ਤੇ ਦਸ ਰੁਪੈ ਦੀ ਵੇਲ ਕੀਤੀ।
- ਉੱਤਰ :
- ਲਹਿਣਾ – ਬੱਚਾ ਪੌੜੀਆਂ ਤੋਂ ਉੱਤਰ ਰਿਹਾ ਹੈ।
- ਜਵਾਬ – ਪ੍ਰਸ਼ਨ ਦਾ ਉੱਤਰ ਠੀਕ ਹੈ।
- ਦਿਸ਼ਾ – ਸਾਡਾ ਘਰ ਪਿੰਡ ਦੀ ਉੱਤਰ ਦਿਸ਼ਾ ਵੱਲ ਹੈ।
- ਅੱਗਾ :
- ਆਪਣਾ ਭਲਾ ਕਰਨਾ – ਲੋੜਵੰਦਾਂ ਦੀ ਸੇਵਾ ਕਰਨ ਵਾਲੇ ਆਪਣਾ ਅੱਗਾ ਸੁਆਰ ਲੈਂਦੇ ਹਨ।
- ਅਗਲਾ ਪਾਸਾ – ਇਸ ਕਮੀਜ਼ ਦਾ ਅੱਗਾ ਤਾਂ ਕੱਢਿਆ ਹੋਇਆ ਹੈ ਪਰ ਪਿੱਛਾ ਨਹੀ।
- ਆਸ-ਪਾਸ – ਸਿਆਣੇ ਬੰਦੇ ਅੱਗਾ-ਪਿੱਛਾ ਵੇਖ ਕੇ ਗੱਲ ਕਰਦੇ ਹਨ।
- ਹਾਲ :
- ਪਹੀਏ ਦਾ ਭਾਗ – ਪਹੀਏ ਦਾ ਹਾਲ ਗਰਮ ਕਰ ਕੇ ਚੜ੍ਹਾਇਆ ਜਾਂਦਾ ਹੈ।
- ਦੁੱਖ-ਸੁੱਖ – ਮਿਲਨ ਵੇਲ਼ੇ ਅਸੀਂ ਆਪਣੇ ਸਾਕ-ਸੰਬੰਧੀਆਂ ਦਾ ਹਾਲ ਪੁੱਛਦੇ ਹਾਂ।
- ਸਮਾਂ – ਹਾਲ ਦੀ ਘੜੀ ਮੈਂ ਵਿਹਲਾ ਨਹੀਂ।
- ਕੱਚਾ :
- ਘੱਟ ਪੱਕਿਆ – ਇਹ ਪਰੰਠਾ ਤਾਂ ਕੱਚਾ ਹੈ।
- ਕੰਮ ਦੀ ਕਿਸਮ – ਇਸ ਕਾਪੀ ਵਿੱਚ ਮੈਂ ਕੱਚਾ ਕੰਮ ਕਰਦੀ ਹਾਂ।
- ਖ਼ਰਾਬ ਸਿਹਤ – ਮੇਰਾ ਜੀਅ ਕੱਚਾ ਹੋ ਰਿਹਾ ਹੈ ਕਿਤੇ ਉਲਟੀ ਹੀ ਨਾ ਆ ਜਾਵੇ।
- ਅਰਕ :
- ਦਵਾਈ – ਮੈਂ ਗੁਲਾਬ ਦਾ ਅਰਕ ਪੀ ਲਿਆ।
- ਕੂਹਣੀ – ਮੇਰੀ ਅਰਕ ‘ਤੇ ਸੱਟ ਲੱਗ ਗਈ।
- ਪਸੀਨਾ – ਗਰਮੀ ਨਾਲ ਸਰੀਰ ਦਾ ਅਰਕ ਨਿਕਲ ਆਉਂਦਾ ਹੈ।
- ਸਰ :
- ਤਾਸ਼ ਦੀ ਸਰ – ਤਾਸ਼ ਖੇਡਦਿਆਂ ਮੇਰੀ ਕੋਈ ਸਰ ਨਾ ਬਈ।
- ਸਰੋਵਰ – ਸਰ ਦਾ ਪਾਣੀ ਬਹੁਤ ਠੰਡਾ ਹੈ।
- ਫਤਿਹ ਕਰਨਾ – ਭਾਰਤੀ ਫ਼ੌਜ ਨੇ ਜੰਗ ਸਰ ਕਰ ਲਈ।
- ਸੰਗ :
- ਸਾਥ – ਮੇਰਾ ਦੋਸਤ ਹਮੇਸ਼ਾ ਮੇਰੇ ਸੰਗ ਬੈਠਦਾ ਹੈ।
- ਸ਼ਰਮ – ਮੈਨੂੰ ਤੁਹਾਡੇ ਤੋਂ ਸੰਗ ਆਉਂਦੀ ਹੈ।
- ਪੱਥਰ – ਤਾਜ ਮਹਿਲ ਸੰਗਮਰਮਰ ਦਾ ਬਇਆ ਹੈ।
- ਸੂਤ :
- ਰਾਸ – ਮੇਰਾ ਕੰਮ ਤੇਰੇ ਸਾਥ ਨਾਲ਼ ਸੂਤ ਹੋ ਗਿਆ।
- ਨਿਸ਼ਾਨ ਲਈ ਧਾਗਾ – ਤਰਖਾਣ ਨੇ ਸੂਤ ਲਾ ਕੇ ਲੱਕੜ ਚੀਰੀ।
- ਮੱਕੀ ਦਾ ਸੂਤ – ਮੱਕੀ ਸੂਤ ਕੱਤ ਰਹੀ ਹੈ। |
- ਵਾਰ :
- ਦਿਨ – ਹਫ਼ਤੇ ਦੇ ਸੱਤ ਵਾਰ ਹਨ।
- ਹਮਲਾ – ਮੈਂ ਵਾਰ ਕਰਕੇ ਸੱਪ ਮਾਰ ਦਿੱਤਾ।
- ਕੁਰਬਾਨ – ਗੁਰੂ ਜੀ ਨੇ ਕੌਮ ਲਈ ਪਰਿਵਾਰ ਦਿੱਤਾ।
- ਸੂਆ :
- ਵੱਡੀ ਸੂਈ – ਸੂਏ ਨਾਲ਼ ਬਲਦ ਦੇ ਨੱਥ ਪਾ ਦਿੱਤੀ।
- ਛੋਟੀ ਨਹਿਰ – ਸਾਡੇ ਪਿੰਡ ਕੋਲ ਦੀ ਸੂਆ ਲੰਗਦਾ ਹੈ।
- ਮੱਝ ਦਾ ਸੂਆ – ਸਾਡੀ ਮੱਝ ਪਹਿਲੇ ਸੂਏ ਹੈ।
- ਹਾਰ :
- ਹਾਰਨਾ – ਭਾਰਤ ਮੈਚ ਹਾਰ ਗਿਆ।
- ਗਲ ਦਾ ਗਹਿਣਾ – ਔਰਤ ਦੇ ਗਲ ਵਿੱਚ ਹਾਰ ਪਾਇਆ ਹੈ।
- ਘਾਟਾ – ਮੈਨੂੰ ਵਪਾਰ ਵਿੱਚ ਹਾਰ ਹੋਈ।
- ਕਹੀ :
- ਆਖੀ – ਮੇਰੀ ਕਹੀ ਗੱਲ ਯਾਦ ਰੱਖਣਾ।
- ਇੱਕ ਸੰਦ – ਕਿਸਾਨ ਕਹੀ ਮੋਢੇ ‘ਤੇ ਰੱਖ ਕੇ ਖੇਤ ਜਾ ਰਿਹਾ ਹੈ।
- ਕਿੰਨੀ – ਆਧਿਆਪਕ ਨੇ ਕਹੀ ਸੋਹਣੀ ਗੱਲ ਆਖੀ।
- ਕਾਲ :
1, ਸਮਾਂ – ਕਾਲ ਤਿੰਨ ਪ੍ਰਕਾਰ ਦੇ ਹੁੰਦੇ ਹਨ।
- ਮੌਤ – ਕੋਈ ਨਹੀਂ ਜਾਣਦਾ ਕਾਲ ਕਦੋਂ ਆ ਜਾਵੇ।
- ਕਮੀ – ਐਤਕੀ ਮੀਹ ਦਾ ਕਾਲ ਲੱਗਦਾ ਹੈ।
- ਕੋਟ :
- ਕੱਪੜਾ – ਮੈਂ ਸਰਦੀ ਤੋਂ ਬਚਣ ਲਈ ਕੋਟ ਪਾ ਲਿਆ।
- ਕਿਲ੍ਹਾ – ਫ਼ੌਜ ਨੇ ਕੋਟ ਨੂੰ ਘੇਰਾ ਪਾ ਲਿਆ।
- ਤਾਸ ਦੀ ਬਾਜੀ – ਤਾਸ਼ ਦੀ ਪਹਿਲੀ ਬਾਜੀ ਮੇਰੇ ਸਿਰ ਕੋਟ ਹੋ ਗਿਆ।
- ਖੱਟੀ :
- ਰੰਗ – ਕੁੜੀ ਨੇ ਖੱਟੀ ਚੁੰਨੀ ਲਈ ਹੈ।
- ਫ਼ਲ – ਅਸੀ ਖੱਟੀ ਦਾ ਰਸ ਪੀਤਾ।
- ਇੱਕ ਸਵਾਦ – ਲੱਸੀ ਬਹੁਤ ਖੱਟੀ ਹੈ।
- ਘੜੀ :
- ਸਮਾਂ ਯੰਤਰ – ਮੈਨੂੰ ਤੋਹਫ਼ੇ ਵਿੱਚ ਘੜੀ ਮਿਲੀ।
- ਸਮੇ ਦਾ ਅੰਸ਼ – ਕੁਝ ਘੜੀ ਮੇਰੇ ਕੋਲ ਰੁਕ ਜਾ॥
- ਤਰਾਛਣਾ – ਮੈਂ ਚਾਕੂ ਨਾਲ ਕਲਮ ਘੜੀ।
- ਛਾਪਾ :
- ਅਚਾਨਕ ਤਲਾਸੀ – ਪਿੰਡ ਵਿਚ ਪੁਲਿਸ ਦਾ ਛਾਪਾ ਪੈ ਗਿਆ।
- ਛਪਾਈ – ਕੱਪੜੇ ਦਾ ਛਾਪਾ ਬਹੁਤ ਸੁੰਦਰ ਹੈ।
- ਪੈਸ – ਛਾਪਾਖਾਨਾ ਵਧੀਆ ਛਪਾਈ ਕਰਦਾ ਹੈ।
- ਜੱਗ :
- ਦੁਨੀਆ – ਮਹਾਨ ਲੋਕਾਂ ਨੂੰ ਸਾਰਾ ਜੱਗ ਯਾਦ ਰੱਖਦਾ ਹੈ।
2, ਬਰਤਨ – ਜੱਗ ਪਾਈ ਦਾ ਭਰ ਕੇ ਲਿਆ।
- ਲੰਗਰ – ਪਿੰਡ ਵਿੱਚ ਚੌਲਾਂ ਦਾ ਜੱਗ ਕੀਤਾ ਗਿਆ।
- ਟੋਟਾ :
1.ਟੁਕੜਾ – ਮੈਂ ਗੰਨੇ ਦਾ ਟੋਟਾ ਚੂਪਿਆ।
- ਘਾਟਾ – ਮੈਨੂੰ ਹਰ ਕੰਮ ਵਿੱਚ ਇੱਕ ਵਾਰ ਟੋਟਾ ਅਤੇ ਫਿਰ ਲਾਭ ਹੋਇਆ।
- ਟੁੱਟੇ ਚਾਵਲ – ਮੈਂ ਬਜ਼ਾਰ ਵਿਚੋਂ ਚਾਵਲ ਦਾ ਟੋਟਾ ਖਰੀਦਿਆ।
- ਦੌਰਾ :
- ਭਾਂਡਾ – ਲਲਾਰੀ ਨੇ ਦੌਰੇ ਵਿੱਚ ਰੰਗ ਘੋਲਿਆ।
- ਬਿਮਾਰੀ – ਰਾਮ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ।
- ਸੈਰ – ਰਾਸ਼ਟਰਪਤੀ ਵਿਦੇਸ਼ੀ ਦੌਰੇ ‘ਤੇ ਗਏ।
24, ਧਾਰ :
- ਮੱਝ ਦੀ ਧਾਰ – ਭੈਣ ਨੇ ਮੱਝ ਦੀ ਧਾਰ ਕੱਢੀ।
- ਪਾਈ ਦੀ ਧਾਰ – ਮੈਂ ਪਾਈ ਦੀ ਧਾਰ ਹੇਠਾਂ ਨਹਾ ਲਿਆ।
- ਤਲਵਾਰ ਦੀ ਧਾਰ – ਤਲਵਾਰ ਦੀ ਧਾਰ ਬਹੁਤ ਤੇਜ ਹੈ। |
- ਫੁੱਟ :
- ਉੱਗਣਾ ਗੁਲਾਬ ਦੀ ਕਲਮ ਫੁੱਟ ਪਈ।
- ਝਗੜਾ – ਸਾਨੂੰ ਧਾਰਮਿਕ ਫੁੱਟ ਤੋਂ ਦੂਰ ਰਹਿਣਾ ਚਾਹੀਦਾ ਹੈ।
- ਫ਼ਲ – ਫੁੱਟ ਦਾ ਸਵਾਦ ਵਿੱਕਾ ਹੁੰਦਾ ਹੈ।
- ਫੁੱਲ :
- ਹੱਡੀਆਂ – ਰਾਮ ਆਪਣੀ ਮਾਂ ਦੇ ਫੁੱਲ ਗੰਗਾ ਪਾਉਣ ਗਿਆ।
- ਪੌਦੇ ਦਾ ਭਾਗ – ਗੁਲਾਬ ਦਾ ਫੁੱਲ ਸੁੰਦਰ ਹੈ।
- ਖੁਸ਼ ਹੋਣਾ – ਮੈਂ ਆਪਣੀ ਤਰੀਫ਼ ਸੁਣ ਕੇ ਫੁੱਲ ਗਿਆ।
- ਬੋਲੀ :
- ਭਾਸ਼ਾ – ਸਾਡੀ ਮਾਂ-ਬੋਲੀ ਪੰਜਾਬੀ ਹੈ।
- ਮਿਹਣਾ – ਉਸ ਦੀ ਬੋਲੀ ਮੇਰਾ ਸੀਨਾ ਚੀਰ ਗਈ।
- ਗੀਤ ਦਾ ਰੂਪ – ਮੈਂ ਗਿੱਧੇ ਵਿੱਚ ਬੋਲੀ ਪਾਈ।
- ਲੜ :
- ਡੰਗ ਮਾਰਨਾ – ਮੇਰੇ ਮੱਛਰ ਲੜ ਰਿਹਾ ਹੈ।
- ਝਗੜਾ – ਕੱਲ ਮੇਰਾ ਦੋਸਤ ਮੇਰੇ ਨਾਲ ਲੜ ਪਿਆ।
- ਪੱਗ ਦਾ ਲੜ – ਮੇਰੀ ਪੱਗ ਦਾ ਲੜ ਘਟ ਗਿਆ।
- ਵੱਟ :
- ਵੱਟਣਾ – ਕਿਸਾਨ ਨੇ ਸਣ ਦਾ ਰੱਸਾ ਵੱਟ ਲਿਆ।
- ਵਲ – ਕੱਪੜੇ ਵਿੱਚ ਵੱਟ ਪੈ ਗਏ।
- ਬੰਨਾ – ਮੈਂ ਖੇਤ ਦੀ ਵੱਟ ਤੇ ਤੁਰ ਆਇਆ।
- ਚਕ :
- ਮਿੱਟੀ ਦੇ ਬਰਤਨ ਬਣਾਉਣ ਸੰਦ – ਘੁਮਿਆਰ ਚੱਕ ਉੱਤੇ ਮਿੱਟੀ ਦੇ ਸੁੰਦਰ ਭਾਂਡੇ ਬਣਾਉਂਦਾ ਹੈ।
- ਦੰਦੀ – ਕੱਲ੍ਹ ਸ਼ਾਲੂ ਨੂੰ ਕੁੱਤੇ ਨੇ ਚੱਕ ਵੱਢ ਲਿਆ ਸੀ ਤਦੇ ਤਾਂ ਉਹ ਅੱਜ ਸਕੂਲ ਨਹੀਂ ਆਈ।
- ਖੂਹ ਲਾਉਣਾ – ਚੰਗੀ ਜ਼ਮੀਨ ਵੇਖ ਕੇ ਸਾਡੇ ਵਡੇਰਿਆਂ ਨੇ ਇੱਥੇ ‘ਚੱਕ ਬੱਧਾ ਸੀ, ਇਸ ਪਿੰਡ ਦਾ ਨਾਂ ਫੱਤੂ ਚੱਕ ਹੈ। |
- ਤਰ :
- ਤੈਰਨਾ – ਮੈਂ ਤਰ ਕੇ ਨਹਿਰ ਨੂੰ ਪਾਰ ਕੀਤਾ।
- ਗਿੱਲਾ – ਫ਼ਰਸ਼ ਨੂੰ ਤਰ ਕਰੋ ਤਾਂਕਿ ਸੀਮਿੰਟ ਪੱਕ ਜਾਵੇ।
- ਇੱਕ ਸਬਜੀ – ਰੋਟੀ ਨਾਲ ਤਰ ਖਾਈ ਗੁਣਕਾਰੀ ਹੁੰਦੀ ਹੈ ।
- ਲਾਵਾਂ :
- ਵਿਆਹ ਦੀ ਰਸਮ – ਵਿਆਹ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਲੇ ਚਾਰ ਲਾਵਾਂ ਲਈਆਂ ਜਾਂਦੀਆਂ ਹਨ।
- ਮਾਤਰਾ – ਹੋੜੇ ਅਤੇ ਕਨੌੜੇ ਵਾਂਗ ਲਾਂਵਾਂ ਵੀ ਅੱਖਰ ਦੇ ਉੱਪਰ ਲੱਗਦੀਆਂ ਹਨ।
- ਤੱਕੜੀ ਦੀਆਂ ਰੱਸੀਆਂ – ਇਸ ਤੱਕੜੀ ਨਾਲ ਤੋਲਿਆ ਨਹੀਂ ਜਾ ਸਕਦਾ ਕਿਉਂਕਿ ਇਸ ਦੀਆਂ ਥਾਂਵਾਂ ਟੁੱਟੀਆਂ ਹਨ। |
- ਵਾਹ :
- ਹਲ ਚਲਾਉਣਾ – ਦੱਬ ਕੇ ਵਾਹ ਤੇ ਰੱਜ ਕੇ ਖਾਹ।
- ਵਿਸਮਕ ਸ਼ਬਦ – ਵਾਹਾ ਤੂੰ ਕਿੰਨਾ ਸੋਹਣਾ ਗੀਤ ਗਾਇਆ।
- ਕੋਸ਼ਸ਼ – ਚੰਗੇ ਡਾਕਟਰ ਮਰੀਜ਼ ਨੂੰ ਠੀਕ ਕਰਨ ਲਈ ਪੂਰੀ ਵਾਹ ਲਾਉਂਦੇ ਹਨ।