ਪੰਜਾਬ ਦੇ ਮਾਲਵਾ ਇਲਾਕੇ ਦੀ ਬੋਲੀ ਨੂੰ ਮਲਵਈਂ ਕਿਹਾ ਜਾਂਦਾ ਹੈ। ਮਲਵਈ ਉਪਭਾਸ਼ਾ ਦੇ ਖੇਤਰ ਵਿੱਚ ਬਠਿੰਡਾ, ਮਾਨਸਾ, ਫ਼ਰੀਦਕੋਟ, ਫਾਜ਼ਲਿਕਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਰਨਾਲਾ, ਫ਼ਿਰੋਜ਼ਪੁਰ, ਸੰਗਰੂਰ ਤੇ ਲੁਧਿਆਣਾ ਦੇ ਸਾਲਮ ਜ਼ਿਲ੍ਹੇ ਅਤੇ ਪਟਿਆਲਾ ਜ਼ਿਲ੍ਹੇ ਦਾ ਦੱਖਣ-ਪੱਛਮੀ ਭਾਗ ਸ਼ਾਮਲ ਹਨ। ਸ, ਮਲਵਈ ਬਹੁਤ ਵੱਡੇ ਰਕਬੇ ਦੀ ਬੋਲੀ ਹੈ।
ਮਲਵਈ ਵਿੱਚ ਧੁਨੀ-ਸੰਗੜ ਦੀ ਬਹੁਤ ਵਰਤੋਂ ਹੈ, ਬਲਣ ਵੇਲੇ ਮਲਵਈ ਧੁਨੀਆਂ ਨੂੰ ਐਵੇਂ ਹੀ ਸੰਗੜ ਦਿੰਦੇ ਹਨ, ਜਿਵੇਂ ਅਨਾਜ ਨਾਜ, ਅਖੰਡ ਪਾਠ ਨੂੰ ਖੰਡ ਪਾਠ, ਇਨਾਮ ਨੂੰ ਨਾਮ। ਮਲਵਈ ਵਿੱਚ ਸ਼ s ਸ ਦਾ ਆਮ ਅੰਤਰਵਟਾਂਦਰਾ ਹੈ, ਜਿਵੇਂ ਛਾਤੀ ਨੂੰ ਸ਼ਾਤੀ, ਸੜਕ ਨੂੰ ਛੜਕ, ਸ਼ੁਰੂ ਨੂੰ ਛੁਰੂ , ਆਮ ਉਚਾਰੇ ਜਾਂਦੇ ਹਨ। ਮਲਵਈ ਦੇ ਪੜਨਾਂਵ ਜਿਵੇਂ ਥਨੂੰ, ਬੰਡਾ, ਥੁਆਡਾ, ਆਦਿ ਵਿਲੱਖਣ ਹਨ। ਆਪਾਂ (ਤੂੰ ਤੇ ਮੈਂ) ਮਲਵਈ ਦਾ ਖ਼ਾਸ ਪਛਾਣ ਚਿੰਨ੍ਹ ਹੈ, ਭਾਵੇਂ ਹੁਣ ਆਪਾਂ ਇੱਕ ਫੈਸ਼ਨ ਵਜੋਂ ਕੀ ਉਪਭਾਸ਼ਾਵਾਂ ਵਿੱਚ ਬੋਲਣਾ ਵੀ ਜਾਰੀ ਹੋ ਗਿਆ ਹੈ। ਸੰਬੰਧਕਾਂ ਵਿੱਚ ਕਾ, ਕੀ, ਕੇ, ਕਿਆਂ, ਕੀਆਂ ਨਵੇਕਲੇ ਹਨ ਜਿਵੇਂ “ਬੰਡੇ ਕੀ ਘਲਾੜੀ (ਬੰਡੇ ਦਾ ਵੇਲਣਾ), ਜਧ ਸਿੰਹੁ ਕਾ ਘਰ (ਜੋਧ ਸਿੰਘ ਦਾ ਘਰ), ਅਮਲੀ ਕੀਆਂ ਬੱਕਰੀਆਂ (ਅਮਲੀ ਦੀਆਂ ਬੱਕਰੀਆਂ) ਆਦਿ। ਮਲਵਈ ਦੀ ਵੰਨਗੀ ਵੇਖੋ-
“ਦੇਖ ਬੀਰ, ਆਪਾਂ ਤਿੰਨ ਭਾਈ ਐ, ਜੋ ਸਾਰੇ ਈ ਅੱਡ-ਅੱਡ ਹੋ ਕੇ ਬਹਿਗੇ, ਤਾਂ ਕਿਮੇਂ ਨਿਕੂ? ਦੇਖ ਬਾਈ ਸਿੰਹਾਂ, ਹੁਣ ਕੁਸ਼ ਕਰਨਾ ਪਊ।“