ਸੇਵਾ ਵਿਖੇ,
ਸਕੱਤਰ ਸਾਹਿਬ,
ਸੀ.ਬੀ.ਐਸ.ਈ., ਨਵੀਂ ਦਿੱਲੀ ।
ਸ੍ਰੀ ਮਾਨ ਜੀ,
ਮੈਂ ਇਸ ਪੱਤਰ ਰਾਹੀਂ ਆਪ ਜੀ ਦਾ ਧਿਆਨ ਦਸਵੀਂ ਜਮਾਤ ਦੇ ਪੰਜਾਬੀ ਦੇ ਪਰਚੇ ਵਲ ਦਿਵਾਉਣਾ ਚਾਹੁੰਦਾ ਹਾਂ, ਜਿਸ ਦੇ ਕਈ ਪ੍ਰਸ਼ਨ ਸਿਲੇਬਸ ਦੇ ਬਾਹਰੋਂ ਆਏ ਹਨ । ਇਸ ਤੋਂ ਬਿਨਾਂ ਪਰਚੇ ਵਿਚ ਜਿਹੜੇ ਪ੍ਰਸ਼ਨ ਪੁੱਛੇ ਗਏ ਉਹਨਾਂ ਵਿਚ ਕੋਈ ਵੀ ਛੋਟ ਨਹੀਂ ਦਿੱਤੀ ਗਈ ।
ਇਮਤਿਹਾਨਾਂ ਵਿਚ ਤਾਂ ਹਰ ਤਰਾਂ ਦੇ ਵਿਦਿਆਰਥੀ ਹੁੰਦੇ ਹਨ । ਸੋ ਆਪ ਜੀ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਵਿਦਿਆਰਥੀਆਂ ਦੇ ਭਵਿੱਖ ਦਾ ਧਿਆਨ ਰੱਖਦੇ ਹੋਏ 20 ਨੰਬਰ ਗਰੇਸ ਦੇ ਵਿਦਿਆਰਥੀਆਂ ਨੂੰ ਦਿਓਗੇ ।
ਧੰਨਵਾਦ ਸਹਿਤ,
ਆਪ ਜੀ ਦਾ ਆਗਿਆਕਾਰੀ,
ਇੰਦਰ ਕੁਮਾਰ