ਆਪਣੇ ਇਲਾਕੇ ਦੇ ਥਾਣੇ ਦੇ ਐਸ. ਐਚ.ਓ. ਨੂੰ ਆਪਣੇ ਘਰ ਹੋਈ ਚੋਰੀ ਦੀ ਸੂਚਨਾ ਦੇਣ ਲਈ ਪੱਤਰ ਲਿਖੋ ।

ਚੋਰੀ ਦੀ ਸੂਚਨਾ ਦੇਣ ਲਈ ਥਾਣੇ ਦੇ ਐਸ. ਐਚ.ਓ. ਨੂੰ ਪੱਤਰ

ਸੇਵਾ ਵਿਖੇ,

ਐਸ. ਐਚ ਓ ਸਾਹਿਬ,

ਪੁਲਿਸ ਸਟੇਸ਼ਨ,

ਸਰੋਜਨੀ ਨਗਰ, ਦਿੱਲੀ ।

ਸ੍ਰੀ ਮਾਨ ਜੀ,

ਮੈਂ ਸਰੋਜਨੀ ਨਗਰ ਦਾ ਨਿਵਾਸੀ ਹਾਂ । ਕਲ੍ਹ ਰਾਤ ਨੂੰ ਸਾਡੇ ਘਰ ਚੋਰੀ ਹੋ ਗਈ, ਜਿਸ ਕਰਕੇ ਕੁਝ ਸਮਾਨ, ਕੱਪੜੇ ਅਤੇ ਭਾਂਡੇ ਚੋਰੀ ਹੋ ਗਏ ਇਸ ਘਟਨਾ ਦਾ ਪੂਰਾ ਵੇਰਵਾ ਇਸ ਪ੍ਰਕਾਰ ਹੈ :

ਕੱਲ ਰਾਹੀਂ ਅਸੀਂ 9 ਵਜੇ ਖਾਣਾ ਖਾ ਕੇ ਸੌਂ ਗਏ । ਗਰਮੀ ਜ਼ਿਆਦਾ ਹੋਣ ਕਰਕੇ ਮੈਨੂੰ ਪਿਆਸ ਲੱਗੀ ਤੇ ਮੈਂ ਪਾਣੀ ਪੀਣ ਲਈ ਰਸੋਈ ਵਿਚ ਗਿਆ ਤਾਂ ਮੈਂ ਦੇਖਿਆ ਕਿ ਰਸੋਈ ਦਾ ਦਰਵਾਜ਼ਾ ਖੁੱਲਾ ਸੀ ਅਤੇ ਕੁੱਝ ਭਾਂਡੇ ਗਾਇਬ ਸੀ । ਦੂਜੇ ਕਮਰੇ ਵਿਚ ਜਾ ਕੇ ਦੇਖਿਆ , ਤਾਂ ਉਸ ਦਾ ਦਰਵਾਜ਼ਾ ਵੀ ਖੁੱਲਾ ਸੀ ਇਸ ਕਮਰੇ ਵਿਚੋਂ ਘੜੀ, ਰੇਡੀਓ , ਟੀ.ਵੀ. ਅਤੇ ਕੁੱਝ ਕੀਮਤੀ ਸਾਮਾਨ ਨਹੀਂ ਸਨ ।

ਸੋ ਆਪ ਜੀ ਅੱਗੇ ਬੇਨਤੀ ਹੈ ਕਿ ਆਪ ਚੋਰਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਓ ।

ਧੰਨਵਾਦ ਸਹਿਤ

ਆਪ ਜੀ ਦਾ ਵਿਸ਼ਵਾਸਪਾਤਰ

ਨਿਹਾਲ ਸਿੰਘ

Leave a Comment

Your email address will not be published. Required fields are marked *

Scroll to Top