ਮੁਹੱਲੇ ਵਿਚ ਬਿਜਲੀ ਦੀ ਸਪਲਾਈ ਠੀਕ ਰੱਖਣ ਵਾਸਤੇ ਪੱਤਰ

ਸੇਵਾ ਵਿਖੇ,

ਪ੍ਰਧਾਨ ਸਾਹਿਬ,

ਬਿਜਲੀ ਦਫ਼ਤਰ, ਸ਼ੰਕਰ ਰੋਡ,

ਨਵੀਂ ਦਿੱਲੀ ।

ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਸਾਡੇ ਮੁਹੱਲੇ ਪੁਰਾਣੇ ਰਾਜਿੰਦਰ ਨਗਰ ਵਿਚ ਬਿਜਲੀ ਦੀ ਸਪਲਾਈ ਠੀਕ ਨਹੀਂ ਹੈ । ਬਿਜਲੀ ਦੇ ਇਕ ਦਮ ਜ਼ਿਆਦਾ ਆ ਜਾਂਦੀ ਹੈ ਤੇ ਕਦੇ ਘਟ | ਇਸ ਕਰਕੇ ਟੀ.ਵੀ.ਸੈੱਟ, ਸੜ ਜਾਂਦੇ ਹਨ | ਨਾਲੇ ਬਿਜਲੀ ਦੀ ਸਪਲਾਈ ਠੀਕ ਨਾ ਹੋਣ ਕਰਕੇ ਸਾਰੇ ਦੁਖੀ ਹਨ | ਅਗਲੇ ਮਹੀਨੇ ਬੱਚਿਆਂ ਦੇ ਇਮਤਿਹਾਨ ਹਨ ਜਿਸ ਕਰਕੇ ਉਹਨਾਂ ਨੇ ਆਪਣੀ ਤਿਆਰੀ ਕਰਨੀ ਹੁੰਦੀ ਹੈ ।

ਇਸ ਲਈ ਬਿਜਲੀ ਦੀ ਸਪਲਾਈ ਠੀਕ ਕਰਨ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।

ਧੰਨਵਾਦ

ਸਮੂਹ ਇਲਾਕਾ ਨਿਵਾਸੀ,

ਰਜਿੰਦਰ ਨਗਰ

ਨਵੀਂ ਦਿੱਲੀ।

Leave a Comment

Your email address will not be published. Required fields are marked *

Scroll to Top