ਸੇਵਾ ਵਿਖੇ,
ਐੱਸ. ਐਚ.ਓ. ਸਾਹਿਬ,
ਸਬਜੀ ਮੰਡੀ, ਦਿੱਲੀ ।
ਸ੍ਰੀ ਮਾਨ ਜੀ,
ਬੇਨਤੀ ਇਹ ਹੈ ਕਿ ਮੇਰਾ ਹੀਰੋ ਸਾਈਕਲ ਬਾਵਾ ਸਬਜ਼ੀ ਮੰਡੀ ਦੇ ਨੇੜੇ ਤੋਂ ਕਿਸੇ ਨੇ ਚੁੱਕ ਲਿਆ ਹੈ । ਮੈਂ ਉਸ ਨੂੰ ਤਾਲਾ ਲਾ ਕੇ ਦੁਕਾਨ ਤੋਂ ਕੁਝ ਸਮਾਨ ਲੈਣ ਲਈ ਗਿਆ ਤਾਂ ਪਿੱਛੋਂ ਦੀ ਕੋਈ ਸਾਈਕਲ , ਚੁੱਕ ਕੇ ਲੈ ਗਿਆ । ਉਸ ਦੀ ਰਿਪੋਟ ਲਿਖਣ ਦੀ ਕਿਰਪਾਲਤਾ ਕਰਨੀ । ਸਾਈਕਲ ਦਾ ਵੇਰਵਾ ਹੇਠ ਅਨੁਸਾਰ ਹੈ:
- ਨੰਬਰ- 9867
- ਚੈਨ ਕਵਰ ਲੱਗਿਆ ਹੋਇਆ
- ਰੰਗ ਕਾਲਾ ਹੈ।
ਮੈਨੂ ਆਸ ਹੈ ਕਿ ਤੁਸੀਂ ਮੇਰੀ ਸਾਈਕਲ ਲੱਭਣ ਵਿਚ ਮੇਰੀ ਪੂਰੀ ਮਦਦ ਕਰੋਗੇ । ਇਸ ਕੰਮ ਲਈ ਮੈਂ ਆਪ ਜੀ ਦਾ ਬਹੁਤ-ਬਹੁਤ ਅਭਾਰੀ ਰਹਾਂਗਾ ।
ਧੰਨਵਾਦ
ਪ੍ਰਾਰਥੀ
ਮਹਿੰਦਰ ਪਾਲ
ਨਵੀਂ ਦਿੱਲੀ