ਅਖ਼ਬਾਰ ਦੇ ਐਡੀਟਰ ਨੂੰ ਕੌਮੀ ਏਕਤਾ ਤੇ ਲਿਖਿਆ ਲੇਖ ਛਾਪਣ ਵਾਸਤੇ ਪੱਤਰ ਲਿਖੋ

ਸੇਵਾ ਵਿਖੇ,

ਮਾਨਯੋਗ ਐਡੀਟਰ ਸਾਹਿਬ,

ਹਿੰਦੁਸਤਾਨ ਟਾਈਮਜ਼,

ਨਵੀਂ ਦਿੱਲੀ |

ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਮੈਂ ਆਪ ਦੇ ਹਰਮਨ ਪਿਆਰੇ ਅਖ਼ਬਾਰ ਦਾ ਪਾਠਕ ਹਾਂ । ਮੈਂ ਇਸ ਅਖ਼ਬਾਰ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹਾਂ । ਇਸ ਵਿਚ ਛਪੇ ਲੇਖ ਤੇ ਹੋਰ ਸਮਗਰੀ ਬਹੁਤ ਹੀ ਉਚੇਰੀ ਮਿਆਦ ਦੀ ਹੁੰਦੀ ਹੈ ਜੋ ਸਾਡੇ ਗਿਆਨ ਵਿਚ ਵਾਧਾ ਕਰਦੀ ਹੈ । ਅੱਗੇ ਬੇਨਤੀ ਹੈ ਕਿ ਮੈਂ ਅੱਜਕਲ ਤੇ ਚਲ ਰਹੇ ਹਾਲਾਤ ਤੇ ‘ਕੌਮੀ ਏਕਤਾ’ ਨੂੰ ਮੁੱਖ ਰੱਖ ਕੇ ਇਹ ਲੇਖ ਲਿਖਿਆ ਹੈ ।

ਇਸ ਲਈ ਆਪ ਅੱਗੇ ਬੇਨਤੀ ਹੈ ਕਿ ਆਪ ਇਸ ਲੇਖ ਨੂੰ ਆਪਣੇ ਅਖ਼ਬਾਰ ਵਿਚ ਯੋਗ ਥਾਂ ਦੇ ਕੇ ਛਾਪਣ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ । ਇਹ ਲੇਖ ਮੈਂ ਇਸ ਪੱਤਰ ਨਾਲ ਹੀ ਭੇਜ ਰਿਹਾ ਹਾਂ ।

ਧੰਨਵਾਦ,

ਆਪ ਦਾ ਸ਼ੁਭਚਿੰਤਕ,

ਗੁਰਦੇਵ ਸਿੰਘ ਗਿੱਲ

757, ਪ੍ਰਤਾਪ ਬਾਗ, ਦਿੱਲੀ

Leave a Comment

Your email address will not be published. Required fields are marked *

Scroll to Top