ਪ੍ਰੀਖਿਆ ਭਵਨ,
…..ਸ਼ਹਿਰ
ਮਿਤੀ……
ਪਿਆਰੀ ਅਲਕਾ,
ਨਿੱਘੀ ਯਾਦ
ਕਲ ਹੀ ਤੇਰੀ ਚਿੱਠੀ ਮਿਲੀ । ਮੈਂ ਤੇਰੀ ਚਿੱਠੀ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਰਹਿੰਦੀ ਸੀ ਕਿਉਂਕਿ ਮੈਨੂੰ ਤੇਰੇ ਰੀਜ਼ਲਟ ਬਾਰੇ ਜਾਨਣ ਦੀ ਬੜੀ ਇੱਛਾ ਸੀ । ਜਦੋਂ ਮੈਂ ਤੇਰਾ ਪੱਤਰ ਖੋਲਿਆ ਅਤੇ ਪੜਿਆ ਕਿ ਤੂੰ ਸਿਰਫ਼ ਪਾਸ ਹੀ ਨਹੀਂ ਹੋਈ ਸਗੋ ਚੰਗੇ ਅੰਕ ਪ੍ਰਾਪਤ ਕਰਕੇ ਆਪਣੀ ਸਾਰੀ ਜਮਾਤ ਵਿੱਚੋਂ ਅੱਵਲ ਆਈ ਹੈ ਤਾਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਮੈਨੂੰ ਤਾਂ ਪਹਿਲਾਂ ਹੀ ਇਹ ਉਮੀਦ ਸੀ ਕਿ ਤੂੰ ਜ਼ਰੂਰ ਫ਼ਸਟ ਆਏਗੀ । ਇਹ ਸਭ ਤੇਰੀ ਮਿਹਨਤ ਦਾ ਹੀ ਫਲ ਹੈ। ਮੈਂ ਤੈਨੂੰ ਤੇਰੀ ਇਸ ਸ਼ਾਨਦਾਰ ਸਫਲਤਾ ਤੇ ਹਾਰਦਿਕ ਵਧਾਈ ਦਿੰਦੀ ਹਾਂ ।
ਮੇਰੇ ਮੰਮੀ-ਡੈਡੀ ਵੀ ਤੇਰੀ ਇਸ ਸਫ਼ਲਤਾ ਤੇ ਬਹੁਤ ਖੁਸ਼ ਹੋਏ । ਤੇਰੇ ਮੰਮੀ-ਪਾਪਾ ਨੂੰ ਮੇਰੇ ਵੱਲੋਂ ਲੱਖ-ਲੱਖ ਵਧਾਈ !
ਤੇਰੀ ਪਿਆਰੀ ਸਹੇਲੀ
ਰੁਮਾ ।