ਸੇਵਾ ਵਿਖੇ ,
ਸਤਿਕਾਰ ਯੋਗ ਮੈਨੇਜਰ ਸਾਹਿਬ
ਪੰਜਾਬ ਐਂਡ ਸਿੰਧ ਬੈਂਕ
ਕਰੋਲ ਬਾਗ ਨਵੀਂ ਦਿੱਲੀ
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਮੇਰਾ ਬਚਤ ਖਾਤਾ ਜਿਸ ਦਾ ਨੰਬਰ 2387 ਹੈ ਆਪ ਜੀ ਦੇ ਬੈਂਕ ਵਿੱਚ ਖੁਲਿਆ ਹੋਇਆ ਹੈ । ਮੈਂ ਇਸ ਖਾਤੇ ਨੂੰ ਪਿਛਲੇ 10 ਸਾਲਾਂ ਤੋਂ ਚਲਾ ਰਿਹਾ ਹੈ । ਲੇਕਿਨ ਕੁੱਝ ਘਰੇਲੂ ਕਾਰਨਾਂ ਕਰਕੇ ਮੈਂ ਇਹ ਖਾਤਾ ਚਲਾਉਣ ਵਿੱਚ ਅਸਮਰਥ ਹਾਂ ।
ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੇਰਾ ਖਾਤਾ ਬੰਦ ਕਰਨ ਦੀ ਖੇਚਲ ਕੀਤੀ ਜਾਵੇ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ
ਆਪ ਦਾ ਸ਼ੁਭਚਿੰਤਕ
ਹਰਜੀਤ ਸਿੰਘ
ਖਾਤਾ ਨੰਬਰ 2387 : 104 ਦੇਵ ਨਗਰ
ਨਵੀਂ ਦਿੱਲੀ