ਤਾਕਤ ਤੇ ਘਮੰਡ ਨਹੀਂ ਕਰਨਾ ਚਾਹੀਦਾ


ਬਹੁਤ ਪੁਰਾਣੀ ਗੱਲ ਹੈ ਕਿ ਇੱਕ ਜੰਗਲ ਵਿੱਚ ਭੇੜੀਆ ਰਹਿੰਦਾ ਸੀ । ਉਹ ਬਹੁਤ ਹੀ ਚਾਲਾਕ ਸੀ । ਉਸੇ ਜੰਗਲ ਵਿੱਚ ਹੀ ਬਕਰੀਆਂ ਦਾ ਝੰਡ ਰਹਿੰਦਾ ਸੀ । ਉਹਨਾਂ ਬਕਰੀਆਂ ਦੇ ਕੁੱਝ ਮੇਮਣੇ ਵੀ ਸੀ । ਉਸ ਜੰਗਲ ਵਿੱਚ ਪਾਣੀ ਦੀ ਇੱਕ ਨਦੀ ਵਗਦੀ ਸੀ । ਇਕ ਦਿਨ ਦੀ ਗੱਲ ਹੈ ਕਿ ਇਕ ਮੇਮਣਾ ਇੱਕਲਾ ਹੀ ਨਦੀ ਵਿੱਚ ਪਾਣੀ ਪੀਣ ਲਈ ਚਲਾ ਗਿਆ |

ਜਦੋਂ ਉਹ ਨਦੀ ਵਿੱਚ ਪਾਣੀ ਪੀਣ ਲੱਗਿਆ ਤਾਂ ਉਧਰੋਂ ਇਕ, ਭੇੜੀਆ ਆ ਗਿਆ । ਭੇੜੀਏ, ਨੇ ਮੇਮਣੇ ਨੂੰ ਵੇਖਿਆ ਤਾਂ ਉਸ ਦੇ ਮੁੰਹ ਵਿੱਚ ਪਾਣੀ ਆ ਗਿਆ । ਉਸ ਨੇ ਇੱਕ ਦਮ ਰੁੱਸੇ ਵਿੱਚ ਆ ਕੇ ਮੇਮਣੇ ਨੂੰ ਕਿਹਾ, “ਤੂੰ ਮੇਰਾ ਪਾਣੀ ਕਿਉਂ ਜੂਠਾ ਕਰ ਰਿਹਾ ਹੈ”। ਇਹ ਸੁਣ ਕੇ ਮੇਮਣਾ ਬੋਲਿਆ, ਸਰਕਾਰ ਪਾਣੀ ਤਾਂ ਤੁਹਾਡੇ ਵਾਲੇ ਪਾਸੇ ਤੋਂ ਹੇਠਾਂ ਨੂੰ ਆ ਰਿਹਾ ਹੈ । ਇਹ ਸੁਣ ਕੇ ਭੇਡੀਏ ਨੂੰ ਬਹੁਤ ਸ਼ਰਮ ਮਹਿਸੂਸ ਹੋਈ । ਲੇਕਿਨ ਉਹ ਮੇਮਣੇ ਨੂੰ ਆਪਣੇ ਹੱਥ ਤੋਂ ਨਹੀਂ ਜਾਣ ਦੇਣਾ ਚਾਹੁੰਦਾ ਸੀ । ਉਸ ਨੇ ਮੇਮਣੇ ਨੂੰ ਕਿਹਾ, ਤੂੰ ਮੈਨੂੰ ਪਿਛਲੇ ਸਾਲ ਗਾਲ ਕੱਢੀ ਸੀ । ਮੇਮਣਾ ਬੋਲਿਆ, ਮਹਾਰਾਜ ਮੈਂ ਤਾਂ ਪੈਦਾ ਹੀ ਇਸ ਸਾਲ ਹੋਇਆ ਹਾਂ । ਤਾਂ ਭੇਡੀਆ ਬੋਲਿਆ ਫੇਰ ਤੇਰੇ ਭਰਾ ਨੇ ਕੱਢੀ ਹੋਣੀ ਤੇ ਇਕੋ ਝਟਕੇ ਨਾਲ ਮੇਮਣ ਨੂੰ ਮਾਰ ਕੇ ਖਾ ਗਿਆ ।

ਸਿੱਖਿਆ :-ਤਾਕਤ ਤੇ ਘਮੰਡ ਨਹੀਂ ਕਰਨਾ ਚਾਹੀਦਾ ।

Leave a Comment

Your email address will not be published. Required fields are marked *

Scroll to Top