ਭਾਰਤ ਵਿਚ ਮੁੱਖ ਰੁੱਤਾਂ ਚਾਰ ਹੀ ਹੁੰਦੀਆਂ ਹਨ-ਸਰਦੀ, ਗਰਮੀ, ਬਹਾਰ ਤੇ ਵਰਖਾ ਰੁੱਤ । ਵਰਖਾ ਰੁੱਤ ਗਰਮੀ ਦੀ ਰੁੱਤ ਪਿਛੋਂ ਆਉਂਦੀ ਹੈ। ਭਾਵ ਜੇਠ ਹਾੜ ਦੀਆਂ ਤਪਦੀਆਂ ਲੁਆਂ ਪਿਛੋਂ ਸਾਵਨ ਦੇ ਮਹੀਨੇ ਵਰਖਾ ਰੁੱਤ ਆਉਂਦੀ ਹੈ। fਨ ਲਈ ਲੋਕੀ ਇਸ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਥੇ ਹੀ ਬੱਸ ਨਹੀਂ ਭਾਰਤ ਦੀ ਬਹੁਤ ਭੁਮੀ ਬਰਾਨੀ ਹੈ ਜਿਸ ਨੂੰ ਕਈ ਪਾਣੀ ਨਹੀਂ ਲਗਦਾ, . ਇਸ ਰੁੱਤ ਦੀ ਵਰਖਾ ਨਾਲ ਹੀ ਮੰਜੀ, ਕਮਾਦ, ਬਾਜਰਾ, ਮੱਕੀ ਤੇ ਹੋਰ ਸੈਣੀ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ। ਇਸ ਲਈ ਭਾਰਤ ਵਿਚ ਵਰਖਾ ਰੁੱਤ ਦੀ ਬਹੁਤ ਮਹੱਤਤਾ ਹੋਣ ਕਾਰਨ ਇਸ ਨੂੰ ਸਭ ਰੁੱਤਾਂ ਦੀ ਰਾਣੀ ਕਹਿ ਕੇ ਸਤਿਕਾਰਿਆ ਜਾਂਦਾ ਹੈ।
ਗਰਮੀ ਤੇ ਲਆਂ ਦੇ ਮਾਰੇ ਲੋਕਾਂ ਲਈ ਵਰਖਾ ਰੁੱਤ ਇਕ ਸ਼ਾਂਤੀ ਦਾ ਸੁਨੇਹਾ ਲੈ ਕੇ ਆਉਂਦੀ ਹੈ। ਇਸ ਦੇ ਆਉਂਦਿਆਂ ਹੀ ਸਰਦ ਰਾਜਾ ਬਦਲੀਆਂ ਵਿਚ ਮੁੰਹ ਛੁਪਾ ਲੈਂਦਾ ਹੈ। ਉਸ ਦੀਆਂ ਤਿੱਖੀਆਂ ਕਿਰਨਾਂ ਧਰਤੀ ਦੀ ਹਿੱਕ ਨੂੰ ਗਰਮੀ ਨਾਲ ਨਹੀਂ ਸਾੜਦੀਆਂ ਤੇ ਅਸਮਾਨ ਤੇ ਬੱਦਲ ਵਾਈ ਹੋਣ ਦੀ ਦੇਰ ਹੁੰਦੀ ਹੈ ਕਿ ਮੀਹ ਪੈਣ ਨਾਲ ਲੋਕਾਂ ਨੂੰ ਕੁਝ ਤਸੱਲੀ ਹੁੰਦੀ ਹੈ। ਮੀਂਹ ਨਾਲ , ਗਲੀਆਂ ਤੇ ਬਜ਼ਾਰਾਂ ਵਿੱਚ, ਖੇਤਾਂ ਵਿਚ ਤਾਂ ਮੈਦਾਨਾਂ ਵਿਚ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਬੱਚੇ ਤਾਂ ਮੀਂਹ ਵਿਚ ਇਧਰ ਉਧਰ ਦੌੜਦੇ-ਫਿਰਦੇ ਹਨ ਅਤੇ ਨਾਲ ਆਖਦੇ ਹਨ-
‘ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਸਾ ਦੇ ਜੋਰੋ ਜੋਰ।‘
ਮੀਂਹ ਬੰਦ ਹੋਣ ਤੇ ਰਤਾ ਪਿੰਡ ਜਾਂ ਸ਼ਹਿਰ ਤੋਂ ਬਾਹਰ ਨਿਕਲ ਕੇ ਦੇਖੋ ਕਿ ਇਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਹੈ ਕਿ ਸਦਾ ਲਈ ਮਨ ਤੇ ਪ੍ਰਭਾਵ ਛੱਡ ਜਾਂਦਾ ਹੈ। ਰੁੱਖਾਂ ਤੇ ਪੰਛੀ ਚਹਿਚਹਾ ਰਹੇ ਨਜ਼ਰੀ ਆਉਂਦੇ ਹਨ। ਛੱਪੜਾਂ ਤੇ ਤਲਾਵਾਂ ਦਿਆਂ ਕਿਨਾਰਿਆਂ ਤੋਂ ਕਈਆਂ ਕਿਸਮਾਂ ਦੀਆਂ ਡੱਡੂਆਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਕਿਤੇ ਵਰਖਾ ਦੀਆਂ ਖੁਸ਼ੀਆਂ ਮਨਾਉਣ ਲਈ ਮੋਰਾਂ ਦੀਆਂ . ਪੇਲਾਂ ਵਿਖਾਈ ਦਿੰਦੀਆਂ ਹਨ ਅਤੇ ਕਿਤੇ ਕੋਇਲ ਦੀ ਸੁਰੀਲੀ ਅਵਾਜ਼ ਸੁਣਾਈ ਦੇ ਰਹੀ ਹੈ। ਇਸ ਤਰਾਂ ਜਾਪਦਾ ਹੈ ਕਿ ਵਰਖਾ ਰੁੱਤ ਕੁਦਰਤੀ ਸਭ ਸ਼ੇਆ ਤੇ ਮਸਤੀ ਲੈ ਆਈ ਹੈ।
ਲਗਾਤਾਰ ਪੰਚ-ਸਤ ਦਿਨ ਵਰਖਾ ਪੈਣ ਨਾਲ ਆਲੇ-ਦੁਆਲੇ ਦੇ ਹਾਰ, ਹੀ ਬਦਲ ਜਾਂਦੀ ਹੈ। ਬਟਿਆਂ ਤੇ ਰੁੱਖਾਂ ਦੀ ਮਿੱਟੀ ਤੀ ਜਾਂਦੀ ਹੈ। ਉਨਾਂ ਦਾ ਜੋਬਨ ਵੀ ਨਿਖਰ ਆਉਂਦਾ ਹੈ। ਹਰ ਪਾਸੇ ਨਵੀਂਨਵਾਂ, ਮਿੱਠੀ-ਮਿੱਠੀ ਰੋਣਕ ਤੇ ਹਰਿਆਵਲ ਦੀ ਤਾਜ਼ਗੀ ਨਜ਼ਰ ਆਉਂਦੀ ਹੈ। ਬੂੰਦ-ਬੂੰਦ ਲਈ ਸਹਿਕਦੀ ਧਰਤੀ ਤੇ ਚਹੁੰ ਪਾਸੇ ਜਲ ਥਲ ਹੋ ਜਾਂਦਾ ਹੈ। ਕਿਸਾਨ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ ਹੈ।
ਵਰਖਾ ਰੁੱਤ ਵਿਚ ਪੇਸ਼ ਆਦਮੀ ਤੋਂ ਘੱਟ ਖੁਸ਼ ਨਹੀਂ ਹੁੰਦੇ । ਉਨ੍ਹਾਂ ਨੂੰ ਗਰਮ ਤੇ ਸਾੜ ਲੁਆਂ ਨੇ ਸਾੜਿਆ ਹੁੰਦਾ ਹੈ। ਉਹਨਾਂ ਨੂੰ ਹਰਿਆਈ ਖਾਣ ਨੂੰ ਨਹੀਂ ਮਿਲਦੀ । ਵਰਖਾ ਰੁੱਤ ਵਿਚ ਬਲਦ, ਮੱਝਾਂ ਤੇ ਗਊ ਆਂ ਵੀ ਖੁਸ਼ ਹੁੰਦੀਆਂ ਹਨ। ਇਕ ਤਾਂ ਉਹਨਾਂ ਲਈ ਗਰਮੀ ਘੱਟ ਜਾਂਦੀ ਹੈ. ਦੂਜਾ ਉਨ੍ਹਾਂ ਦੇ ਖਾਣ ਲਈ ਹਰਿਆਲੀ ਆ ਜਾਂਦੀ ਹੈ। ਘਾਹ ਆਮ ਹੋ ਜਾਂਦਾ ਹੈ। ਕਿਰਤੀ ਕਿਸਾਨ, ਜਿਨ੍ਹਾਂ ਦਾ ਜੀਵਨ ਨਿਰਬਾਹ ਹੀ ਖੇਤੀਬਾੜੀ ਉਤੇ ਹੈ, ਵਰਖਾ ਰੁੱਤ ਦੀ ਬਹੁਤ ਖੁਸ਼ੀ ਮਨਾਉਂਦੇ ਹਨ। ਉਹਨਾਂ ਲਈ ਮੀਹ ਤਾਂ ਦਾਣਿਆਂ ਭਰਪੂਰ ਫਸਲ ਦਾ ਕਾਰਨ ਬਣਦਾ ਹੈ।
ਮੁਟਿਆਰਾਂ ਪੀਘਾਂ ਪਾਉਂਦੀਆਂ ਤੇ ਝੂਟਦੀਆਂ ਹਨ। ਮੀਂਹ ਹਟਣ ਤੇ ਮਰਦ, ਔਰਤਾਂ, ਬੱਚਿਆਂ ਤੇ ਗਭਰੂਆਂ ਦੀਆਂ ਟੋਲੀਆਂ ਦੀਆਂ ਟੋਲੀਆਂ ਬਾਗਾਂ ਵਿਚ ਸੈਰ ਲਈ ਚਲੀਆਂ ਜਾਂਦੀਆਂ ਹਨ। ਉਥੇ ਖੂਬ ਰੋਣਕ ਹੁੰਦੀ ਹੈ। ਵਰਖਾ ਸਾਰੀਆਂ ਸੜਕਾਂ ਸਾਫ਼ ਕਰ ਦਿੰਦੀ ਹੈ। ਕਿਤੇ ਵੀ ਕੋਈ ਗੰਦਗੀ ਨਜ਼ਰ ਨਹੀਂ ਆਉਂਦੀ। ਸਰ ਕਰਨ ਦਾ ਵੀ ਸੁਆਦ ਆ ਜਾਂਦਾ ਹੈ। ਘਰਾਂ ਵਿਚ ਜਿਧਰ ਨੂੰ ਮੁੰਹ ਚੁੱਕੋ ਤੁਹਾਨੂੰ ਖੀਰਾਂ ਤੇ ਪੁੜਿਆਂ ਦੀਆਂ ਖ਼ੁਸ਼ਬੂਆਂ ਆਉਣਗੀਆਂ । ਪੂੜੇ ਤੇ ਖੀਰਾਂ ਇਸ ਰੁੱਤ ਵਿੱਚ ਹਰ ਗਰੀਬ ਅਮੀਰ ਖਾਂਦਾ ਹੈ।
ਵਰਖਾ ਰੁੱਤ ਦੇ ਅਨੇਕਾਂ ਲਾਭਾਂ ਦੇ ਨਾਲ-ਨਾਲ ਕਈ ਵਾਰੀ ਨੁਕਸਾਨ ਵੀ ਹੋ ਜਾਂਦੇ ਹਨ। ਪਾਣੀ ਬਹੁਤ ਆ ਜਾਣ ਤਾਂ ਹੜ ਆ ਜਾਂਦੇ ਹਨ। ਕਈ ਵਾਰੀ ਭਾਰੀ ਹੜ ਵਿਚ ਪਿੰਡਾਂ ਦੇ ਪਿੰਡ ਰੁੜ ਜਾਦੇ ਹਨ। ਫਸਲਾਂ ਬਰਬਾਦ ਹੋ ਜਾਂਦੀਆਂ ਹਨ ਤੇ ਦੇਸ਼ ਵਿਚ ਕਾਲ ਪੈਣ ਦਾ ਡਰ ਪੈਦਾ ਹੋ ਜਾਂਦਾ ਹੈ। ਚਾਰਾ ਬਹੁਤ ਮਹਿੰਗਾ ਹੋ ਜਾਂਦਾ ਹੈ। ਵਸਦੇ ਰਸਦੇ ਘਰ ਉਜੜ ਜਾਂਦੇ ਹਨ। ਇਥੇ ਹੀ ਬਸ ਨਹੀਂ ਗਲੀਆਂ , ਚਿੱਕੜ ਨਾਲ ਭਰ ਜਾਂਦੀਆਂ ਤੇ ਪਾਣੀ ਖੜਾ ਹੋ ਜਾਂਦਾ ਹੈ। ਜਿਥੇ ਮੱਛਰ ਪੈਦਾ ਹੁੰਦਾ ਹੈ। ਮੋਸਮੀ ਬੁਖ਼ਾਰ ਪੈਦਾ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਬੀਮਾਰ ਪੈ ਜਾਂਦੇ ਹਨ। ਕਈ ਵਾਰੀ ਐਨਾ ਹੁਮ ਹੁੰਦਾ ਹੈ ਕਿ ਹਵਾ ਵੱਗਦੀ ਨਹੀਂ ਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਆਦਮੀ ਰਾਤ ਨਾ ਅੰਦਰ ਜਾਂ ਸਕਦਾ ਹੈ ਨਾ ਬਾਹਰ ਕਿਉਂਕਿ ਅੰਦਰ ਹੁਮਸ ਹੁੰਦਾ ਹੈ ਤੇ ਬਾਹਰ ਕਿਣਮਿਣ-ਕਿਣਮਿਣ ਹੁੰਦੀ ਹੈ। ਇਹਨਾਂ ਔਗੁਣਾਂ ਦੇ ਹੁੰਦਿਆਂ ਹੋਇਆਂ ਵੀ ਵਰਖਾ ਰੁੱਤ ਨੂੰ ਬਹੁਤ ਸੁਹਾਵਣੀ ਰੁੱਤ ਆਖਿਆ ਜਾ ਸਕਦਾ ਹੈ। —————————————–