ਮਨੁੱਖ ਹਰੇਕ ਰਸਮ ਤੇ ਰਿਵਾਜ ਆਪਣੇ ਸੌਖ ਲਈ ਬਣਾਉਂਦਾ ਹੈ। ਪਰ ਓਹ ਹੋਲੀ-ਹੋਲੀ ਅੱਗੇ ਚਲਾ ਜਾਂਦਾ ਹੈ ਤੇ ਰਸਮਾਂ ਉਹਨਾਂ ਨਾਲ ਨਹੀਂ ਚਲਦੀਆਂ ਜਿਸ ਲਈ ਉਨਾਂ ਨੂੰ ਬਰੀਆਂ ਲਗੁਣ ਲੱਗ ਪੈਂਦੀਆਂ ਹਨ ਪਰ ਜਿਹੜੇ ਲੋਕ ਆਪ ਅੱਗੇ ਨਹੀਂ ਵਧਦੇ ਉਹ ਪੁਰਾਣੀਆਂ ਰਸਮਾਂ ਨੂੰ ਹੀ ਜੱਫਾ ਪਾ ਲੈਂਦੇ ਹਨ। ਭਾਰਤੀ ਲੋਕ ਆਦਿ ਕਾਲ ਤੋਂ ਚਲੀਆਂ ਆ ਰਹੀਆਂ ਰਸਮਾਂ ਨੂੰ ਨਹੀਂ ਬਦਲਣਾ ਚਾਹੁੰਦੇ ! ਇਸ ਲਈ ਬਹੁਤ ਸਾਰੀਆਂ ਰਸਮਾਂ ਬੁਰਾਈਆਂ ਤੇ ਕੁਰੀਤੀਆਂ ਦਾ ਰੂਪ ਧਾਰ ਗਈਆਂ ਹਨ ਜੋ ਸਮਾਜ ਦੀ ਸੁੰਦਰਤਾ ਉੱਤੇ ਬਹੁਤ ਵੱਡਾ ਦਾਗ ਹਨ।
ਭਾਰਤੀ ਸਮਾਜ ਵਿਚ ਛੂਤ-ਛਾਤ, ਊਚ-ਨੀਚ ਤੇ ਜਾਤਪਾਤ ਦੀ ਕਰੀਤੀ ਹੈ। ਪੰਡਤ ਤੇ ਸਵਰਨ ਜਾਤੀਆਂ ਵਾਲੇ ਛੋਟੀਆਂ ਜਾਤੀਆਂ ਵਾਲਿਆਂ ਨੂੰ ਚੰਗੇ ਨਹੀਂ ਸਮਝਦੇ । ਇਹ ਠੀਕ ਹੈ ਕਿ ਪਹਿਲੇ ਜਿਹੀ ਛੂਤ-ਛਾਤ ਨਹੀਂ ਰਹੀ । ਹੁਣ ਅਵਤਾਂ ਨੂੰ ਸ਼ਹਿਰਾਂ ਵਿਚ ਦਾਖ਼ਲ ਹੋਣ ਲਈ ਖ਼ਬਰ ਨਹੀਂ ਕਰਨੀ ਪੈਂਦੀ । ਆਜ਼ਾਦ ਭਾਰਤ ਵਿਚ ਇਸ ਛਤ-ਛਾਤ ਨੂੰ ਕਾਨੂੰਨ ਦੇ ਵਿਰੁੱਧ ਕਰਾਰ ਦੇ ਦਿੱਤਾ ਗਿਆ ਹੈ। ਜਾਤੀ ਦੇ ਆਧਾਰ ਤੇ ਕਿਸੇ ਨਾਲ ਬੇਇਨਸਾਫੀ ਨਹੀਂ ਹੋ ਸਕਦੀ । ਸਮਾਜ ਵਿਚ ਸਮਾਨਤਾ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਪਰ ਅਜੇ ਵੀ ਕਈ ਪੁਰਾਣੇ ਤੇ ਪਿਛਾਂਖਿੱਚ ਲੋਕ ਅਫਤਾਂ ਨਾਲ ਚੰਗਾ ਵਿਹਾਰ ਨਹੀਂ ਕਰਦੇ ।
ਭਾਰਤੀ ਸਮਾਜ ਵਿਚ ਔਰਤ ਪੂਰੀ ਤਰਾਂ ਆਜ਼ਾਦ ਨਹੀਂ ਹੈ। ਕਈਆਂ ਜਾਤੀਆਂ ਵਿਚ ਅਜੇ ਵੀ ਪਰਦਾ ਹੈ ਤੇ ਕਈਆਂ ਵਿਚ ਔਰਤਾਂ ਨੂੰ ਪੜਾਉਣਾ ਬੁਰਾ ਨਾ ਸਮਝਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕੁੜੀਆਂ ਨੇ ਕਿਹੜੀਆਂ ਨੌਕਰੀਆਂ ਕਰ ਨੀਆਂ ਹਨ। ਅਸਲ ਵਿਚ ਪੜ੍ਹ ਲਿਖ ਕੇ ਔਰਤ ਆਪਣੇ ਹੱਕਾਂ ਦੀ ਮੰਗ ਕਰਦੀ ਹੈ। ਜੋ ਮਰਦ ਦੇਣੇ ਨਹੀਂ ਚਾਹੁੰਦੇ। ਇਸ ਲਈ ਉਸਨੂੰ ਵੀ ਦਬਾਇਆ ਜਾਂਦਾ ਹੈ, ਭਾਵੇਂ ਸਰਕਾਰੀ ਮੁਲਾਜ਼ਮ ਇਕ ਤੋਂ ਵਧ ਪਤਨੀਆਂ ਨਹੀਂ ਰੱਖ ਸਕਦਾ ਫਿਰ ਵੀ ਅਮੀਰ, ਜਾਗੀਰਦਾਰ, ਕਈ ਕਈ ਵਿਆਹ ਕਰਾਉਂਦੇ ਹਨ। ਇਹ ਸਮਾਜ ਵਿਚ ਔਰਤ ਦੀ ਘਟੀਆ ਹਾਲਤ ਦੀ ਨਿਸ਼ਾਨੀ ਹੈ। ਪਰ ਜਾਗਰਿਤ ਹੋ ਰਹੀ ਔਰਤ ਨੇ ਆਪਣੇ ਹੱਕਾਂ ਦੀ ਰਾਖੀ ਆਪ ਕਰ ਲੈਣੀ ਹੈ ਤੇ ਇਹ ਨਾ ਸਮਾਜਿਕ ਬੁਰਾਈਆਂ ਨੂੰ ਆਪਣੇ ਆਪ ਹੀ ਜੜ੍ਹ ਪੁੱਟਿਆ ਜਾਣਾ ਹੈ।
ਸਾਡੇ ਸਮਾਜ ਵਿਚ ਅਜੇ ਵੀ ਵਿਆਹ ਮੁੰਡੇ ਕੁੜੀ ਦੀ ਸ਼ਾਦੀ ਤੋਂ ਬਿਨਾਂ ਕਰ ਦਿੱਤੀ ਜਾਂਦੀ ਹੈ। ਇਹ ਵੀ ਸਮਾਜਿਕ ਬੁਰਾਈ ਹੈ। ਵਿਆਹ ਕੋਈ ਇਕ ਦੋ ਦਿਨ ਦੀ ਗੱਲ ਨਹੀਂ ਹੈ। ਦੋ ਜਿੰਦੜੀਆਂ ਦਾ ਸਾਰੀ ਉਮਰ ਦਾ ਬੰਧਨ ਹੈ। ਦੇ ਹਾਂ ਦੇ ਵਿਚਾਰਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਪਿਛੋਂ ਦੁਖਾਂਤ ਦਾ ਹੈ। ਦੋਵੇ ਮੰਡਾ ਤੇ ਕੁੜੀ ਅਤੇ ਦੋਹਾਂ ਦੇ ਘਰ ਵਾਲ ਤੰਗ ਹੁੰਦੇ ਹਨ। ਚੰਗਾ ਹੋਵੇ ਜੇ ਕੁੜੀ ਮੁੰਡੇ ਨੂੰ ਇਕ ਥਾਂ ਕਿਸੇ ਸਿਆਣੇ ਦੀ ਨਿਗਰਾਨੀ ਵਿਚ ਕੁਝ ਚਿਰ ਰਹਿਣ ਦਾ ਅਵਸਰ ਮਿਲ ਜਾਏ ਤਾਂ ਜੋ ਉਨ੍ਹਾਂ ਨੂੰ ਇਕ ਦੂਜੇ ਦੀਆਂ ਆਦਤਾਂ ਦਾ ਪਤਾ ਲੱਗ ਸਕੇ ਤਾਂ ਹੀ ਇਹ ਸਮਾਜਕ ਬੁਰਾਈ ਦੂਰ ਕੀਤੀ ਜਾ ਸਕਦੀ ਹੈ।
ਵਿਆਹਾਂ-ਸ਼ਾਦੀਆਂ ਤੇ ਫਜ਼ੂਲ ਖਰਚੀ ਕਰਨ ਦੀ ਵੀ ਰੀ ਆਦਤ ਹੈ। ਕਈਆਂ ਕੁੜੀਆਂ ਦੇ ਮਾਪਿਆਂ ਨੂੰ ਵਧੇਰੇ ਖਰਚ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ I ਮੁੰਡੇ ਨੂੰ ਵਾਲੇ ਦਾਜ ਮੰਗਦੇ ਹਨ। ਕਈਆਂ ਜਾਤੀਆਂ ਵਿਚ ਤਾਂ ਮੁੰਡਿਆਂ ਦੇ ਸੌਦੇ ਹੁੰਦੇ ਹਨ। ਇਹ ਬੁਰਾਈ ਬਹੁਤ ਬੁਰੀ ਹੈ। ਇਸੇ ਲਈ ਮਾਂ-ਬਾਪ ਧੀਆਂ ਨੂੰ ਆਪਣੇ ਸਿਰ ਤੇ ਭਾਰ ਸਮਝਦੇ ਹਨ। ਦਾਜ ਦੀ ਰਸਮ ਤਾਂ ਕਾਨੂੰਨ ਰਾਹੀਂ ਬੰਦ ਕਰ ਦੇਣੀ ਚਾਹੀਦੀ ਹੈ। ਅਖਬਾਰਾਂ ਵਿਚ ਕਈ ਵਾਰ ਪੜੀਦਾ ਹੈ ਕਿ ਲੜਕੇ ਦੇ ਪਿਤਾ ਨੇ ਦਾਜ ਮੰਗਿਆ, ਕੁੜੀ ਦਾ ਪਿਤਾ ਨਹੀਂ ਦੇ ਸਕਿਆ ਤੇ ਜਨੇਤ ਵਾਪਸ ਚਲੀ ਗਈ। ਕਈ ਥਾਈਂ ਬਗਾਵਤਾਂ ਵੀ ਹੋਈਆਂ ਹਨ। ਪੱਤਰਾਂ ਨੇ ਆਪਣੇ ਮਾਪਿਆਂ ਦੀ ਪਰਵਾਹ ਨਾ ਕਰਦੇ ਹੋਏ ਬਿਨਾਂ ਦਾਜ ਤੋਂ ਸ਼ਾਦੀ ਕੀਤੀ । ਲੋੜ ਹੈ ਨਵੀਂ ਪੀੜੀ ਨੂੰ ਨੂੰ ਸਿਰ ਚੁੱਕਣ ਦੀ ਤਾਂ ਹੀ ਇਹ ਸਮਾਜਿਕ ਬੁਰਾਈ ਦੂਰ ਕੀਤੀ ਜਾ ਸਕਦੀ ਹੈ।
ਸਾਡੇ ਸਮਾਜ ਵਿਚ ਇਕ ਹੋਰ ਬੀਮਾਰੀ ਹੈ। ਇਕ ਆਦਮੀ ਦੇ ਅੱਠ ਪੱਤਰ, ਹਨ। ਉਹ ਵਿਆਹ ਪਿਛੋਂ ਵੀ ਇਕੱਠੇ ਹੀ ਰਹਿੰਦੇ ਹਨ। ਉਨਾਂ ਦੇ ਇਕੱਠੇ ਰਹਿਣ ਨਾਲ ਪਿਆਰ ਘਟਦਾ ਹੈ। ਕਈ ਬੁਰਾਈਆਂ ਤੇ ਨਰਾਜ਼ਗhਆਂ ਹੋ ਜਾਂਦੀਆਂ ਹਨ ਜੋ ਪਿਛੋਂ ਬਹੁਤ ਭਿਆਨਕ ਰੂਪ ਧਾਰ ਲੈਂਦੀਆਂ ਹਨ। ਇਸ ਲਈ ਇਹ ਚੰਗਾ ਹੈ। ਕਿ ਸ਼ੁਰੂ ਤੋਂ ਹੀ ਜਦੋਂ ਕਿਸੇ ਦਾ ਵਿਆਹ ਹੋਵੇ ਉਹ ਆਪਣਾ ਵੱਖਰਾ ਘਰ ਵਸਾ : ਲਵੇਂ ।
ਸਾਡਾ ਸਮਾਜ ਕਈਆਂ ਵਹਿਮਾਂ ਭਰਮਾਂ ਵਿਚ ਫਸਿਆ ਹੋਇਆ ਹੈ। ਮੜੀਆਂ ਦੀ ਪਜਾ, ਸੱਪ ਦੀ ਪੂਜਾ, ਪਖੰਡੀ ਸਾਧੂਆਂ ਦੀ ਸੇਵਾ ਆਦਿ ਬਹੁਤ ਬੁਰਾਈਆਂ ਹਨ ਜਿਨਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਕਈ ਜਾਤੀਆਂ ਅਜੇ ਵੀ ਜਾਦੂ ਟੂਣਿਆਂ ਤੇ ਵਿਸ਼ਵਾਸ ਰੱਖਦੀਆਂ ਹਨ। ਆਜ਼ਾਦੀ ਪਿੱਛੋਂ ਇਹ ਵਹਿਮ ਤੇ ਕੁਰੀਤੀਆਂ ਕਾਫੀ ਘੱਟ ਗਈਆਂ ਹਨ। ਆਸ ਹੈ ਕਿ ਆਉਣ ਵਾਲਿਆਂ ਕੁਝ ਸਾਲਾਂ ਵਿਚ ਇਹ ਸਭ ਖਤਮ ਹੋ ਜਾਣਗੀਆਂ !