ਬਿਜਲੀ ਦਾ ਸਾਡੇ ਜੀਵਨ ਵਿਚ ਮਹੱਤਵਪੂਰਣ ਸਥਾਨ ਬਣ ਗਿਆ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਹੀ ਲੈ ਲਈਏ । ਇਹਨਾਂ ਵਿਚੋਂ ਕਿੰਨੀਆਂ ਹੀ fਬਿਜਲੀ ਦੀ ਸ਼ਕਤੀ ਨਾਲ ਚੱਲਣ ਵਾਲੇ ਕਾਰਖਾਨਿਆਂ ਵਿਚ ਬਣੀਆਂ ਹਨ। ਉਦਯੋਗਾਂ ਤੋਂ ਬਿਨਾਂ ਖੇਤੀ-ਬਾੜੀ ਲਈ ਵਰਤੀਆਂ ਜਾਂਦੀਆਂ ਕਈ ਮਸ਼ੀਨਾਂ ਵੀ ਬਿਜਲੀ ਨਾਲ ਚਲਦੀਆਂ ਹਨ। ਸੋ ਸਪੱਸ਼ਟ ਹੈ ਕਿ ਸਾਡੀ ਜ਼ਿੰਦਗੀ ਵਿਚ ਬਿਜਲੀ ਦੀ ਵਰਤੋਂ ਵਿਚ ਵਾਧਾ ਹੋ ਰਿਹਾ ਹੈ।
ਸਮੁੱਚੇ ਦੇਸ਼ ਦੀ ਉਸਾਰੀ ਦੇ ਕੰਮਾਂ ਵਿਚ ਬਿਜਲੀ ਦੀ ਰੋਜ਼ਾਨਾ ਵੱਧਦੀ ਜਾ ਰਹੀ ਮੰਗ ਦੇ ਕਾਰਨ, ਬਿਜਲੀ ਦੀ ਸ਼ਕਤੀ ਦੀ ਥੁੜ ਹੋ ਰਹੀ ਹੈ। ਇਹ ਥੜ ਪੂਰੀ ਕਰਨ ਲਈ ਬਿਜਲੀ ਦੀ ਉਪਜ ਵਿਚ ਵਾਧਾ ਕਰਨ ਦੀ ਲੋੜ ਹੈ। ਇਸ ਕੰਮ ਲਈ ਕਰੋੜਾਂ ਰੁਪਿਆ ਅਤੇ ਲੰਮਾ ਸਮਾਂ ਚਾਹੀਦਾ ਹੈ। ਦੇਸ਼ ਵਿਚ ਸੀਮਤ ‘ ਸਾਧਨਾਂ ਕਾਰਨ ਅਜੇ ਬਿਜਲੀ ਦੀ ਪੈਦਾਵਾਰ ਵਧਾਉਣਾ ਸੰਭਵ ਨਹੀਂ। ਇਸ ਲਈ ਇਹ ਸੋਚਣ ਦੀ ਲੋੜ ਹੈ ਕਿ ਜਿੰਨੀ ਸ਼ਕਤੀ ਸਾਡੇ ਕੋਲ ਹੈ ਉਸ ਨੂੰ ਸੰਜਮ ਨਾਲ ਕਿਵੇਂ ਵਰਤਿਆ ਜਾਵੇ । ਆਧੁਨਿਕ ਸਾਧਨਾਂ ਨੂੰ ਹੀ ਠੀਕ ਢੰਗ ਨਾਲ ਵਰਤਣ ਦਾ ਸਾਰੇ ਦੇਸ਼ ਦੀ ਉਪਚ, ਵਿਸ਼ੇਸ਼ ਕਰਕੇ ਕਾਰਖਾਨਿਆਂ ਅਤੇ ਖੇਤਾਂ ਵਿਚੋਂ ਹੋਣ ਵਾਲੀ ਉਪਜ ਤੇ ਲਾਹੇਵੰਦ ਅਸਰ ਪਵੇਗਾ ।
ਘਰ ਵਿਰ ਖਰਚੇ ਜਾਣ ਵਾਲੇ ਧਨ-ਦੌਲਤ ਵਾਂਗ ਬਿਜਲੀ ਦਾ ਖਰਚ ਵੀ ਯੋਜਨਾ-ਬੱਧ ਢੰਗ ਨਾਲ ਕਰਨ ਦੀ ਲੋੜ ਹੈ। ਬਿਜਲੀ ਦੀ ਸ਼ਕਤੀ ਨਾਲ ਸੰਬੰਧ ਰੱਖਣ ਵਾਲੀਆਂ ਲੋੜਾਂ ਘਟਾਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਬਿਜਲੀ ਦੀ ਖਪਤ ਵਾਲ ਸਾਧਨਾਂ ਨੂੰ ਵਰਤਨ ਵੇਲੇ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ। ਬਿਜਲੀ ਵਿਭਾਗ ਦੇ ਮਾਹਿਰਾਂ ਅਨੁਸਾਰ ਜੇ ਖਪਤਕਾਰ ਇਕ ਯੂਨਿਟ ਦੀ ਬੱਚਤ ਕਰਦਾ ਹੈ ਤਾਂ ਉਹ ਕੌਮੀ ਪੱਧਰ ਤੇ ਪੈਦਾ ਕੀਤੇ ਜਾਣ ਵਾਲੇ 1. 25 ਯੂਨਿਟ ਦੇ ਬਰਾਬਰ ਹੁੰਦਾ ਹੈ।
ਬਿਜਲੀ ਦੀ ਆਮ ਵਰਤੋਂ ਸਮੇਂ ਸੰਜਮ ਵਾਲਾ ਰਵੱਈਆ ਅਪਨਾਉਣਾ ਚਾਹੀਦਾ ਹੈ। ਘਰਾਂ ਵਿਚ ਬਲਬਾਂ, ਟਿਊਬਾਂ ਅਤੇ ਪੱਖਿਆਂ ਦੀ ਵਰਤੋਂ ਨਾ ਦੇਰ ਕੀਤੀ ਜਾਵੇ ਜਿੰਨੀ ਦੇਰ ਸੱਚ-ਮੁੱਚ ਲੋੜੀਂਦੀ ਹੋਵੇ । ਵਰਤੋਂ ਤੋਂ ਫੌਰਨ ਬਾਅਦ ਇਹਨਾਂ ਨੂੰ ਬੰਦ ਕਰ ਦੇਣ ਦੀ ਆਦਤ ਬਣਾਉਣ ਦੀ ਲੋੜ ਹੈ। ਬੋਲ ਜ਼ਾਇਆ ਹੋ ਰਹੀ ਬਿਜਲੀ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਜੀਵਨ ਵਿਚ ਬਿਜਲੀ ਦੁਆਰਾ ਮਿਲੇ ਸੁਖਾਂ ਸਹੂਲਤਾਂ ਨੂੰ ਸਮਝ ਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਬਿਜਲੀ ਦੀ ਬੱਚਤ ਆਮ ਲੋਕਾਂ ਨੇ ਆਪ ਹੀ ਕਰਨੀ ਹੈ। ਇਸ ਲਈ ਕਈ ਨਿਸ਼ਚਿਤ ਕਾਨੂੰਨ ਨਹੀਂ ਬਣਾਏ ਜਾ ਸਕਦੇ।
ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਰੌਸ਼ਨੀ ਦੀ ਸਜਾਵਟ ਜਿੱਥੇ ਵਿਆਹ ਲਈ ਫਜ਼ੂਲ ਖਰਚ ਹੈ ਉੱਥੇ ਬਿਜਲੀ ਦਾ ਵੀ ਬੜਾ ਨੁਕਸਾਨ ਹੈ। ਜੇ ਬਿਜਲ ਦੀ ਵਰਤੋਂ ਸੰਬੰਧੀ ਸਾਰੇ ਦੇਸ਼ ਵਾਸੀ ਪੂਰੀ ਤਰਾਂ ਸਾਵਧਾਨੀ ਵਰਤਣ ਅਤੇ ਸੰਜਮ ਤੋਂ ਕੰਮ ਲੈਣ ਤਾਂ ਬਿਨਾਂ ਕਿਸੇ ਕੰਮ ਦਾ ਹਰਜ ਕੀਤਿਆਂ ਲੱਖਾਂ ਯੂਨਿਟਾਂ ਦੀ ਬੱਚਤ ਹੋ ਸਕਦੀ ਹੈ। ਬਿਜਲੀ ਵਿਭਾਗ ਦੇ , ਇਹਨਾਂ ਸਭਾਵਾਂ ਤੇ ਅਮਲ ਕਰਨ ਨਾਲ ਵੀ ਬਿਜਲੀ ਦੀ ਬੱਚਤ ਹੋ ਸਕਦੀ ਹੈ। ਵੱਖ-ਵੱਖ ਕਮਰਿਆਂ ਵਿਚ ਬੈਠਣ ਦੀ ਬਜਾਏ ਜਿੱਥੋਂ ਤੱਕ ਹੋ ਸਕੇ ਇਕ ਕਮਰੇ ਦੀ ਹੀ ਵਰਤੋਂ ਕੀਤੀ ਜਾਵੇ। ਫਰਿਜ ਦਾ ਦਰਵਾਜ਼ਾ ਘੱਟ ਖੋਲਿਆ ਜਾਵੇ । ਖਾਣ-ਪੀਣ ਦੀਆਂ ਚੀਜ਼ਾਂ ਫਰਿਜ ਵਿਚ ਰੱਖਣ ਤੋਂ ਪਹਿਲਾਂ ਕੁਦਰਤੀ ਤੌਰ ਤੇ ਠੰਡਾ ਕਰ ਲਿਆ ਜਾਵੇ। ਘਰ ਵਿਚ ਬਿਜਲੀ ਦੇ ਉਪਕਰਨ ਬੜੀ ਚੰਗੀ ਕੁਆਲਿਟੀ ਦੇ ਵਰਤਣੇ ਚਾਹੀਦੇ ਹਨ ਤਾਂ ਕਿ ਉਹਨਾਂ ਦੁਆਰਾ ਬਿਜਲੀ ਦੀ ਖਪਤ ਘੱਟ ਤੋਂ ਘਟ ਹੋਵੇ। ਬਿਜਲੀ ਦੀ ਬੱਚਤ ਕੁਝ ਵਿਅਕਤੀਆਂ ਦੇ ਉਦਮ ਨਾਲ ਨਹੀਂ ਹੋ ਸਕਦੀ । ਲੋੜ ਹੈ ਸਾਰੇ ਦੇਸ਼ ਵਾਸੀ ਇਸ ਦੀ ਵਰਤੋਂ ਪ੍ਰਤੀ ਸੁਚੇਤ ਰਹਿਣ । ਸਾਰੀ ਕੌਮ ਦਾ ਇਹ ਸੰਜਮ ਵਾਲਾ ਰਵੱਈਆ ਦੇਸ਼ ਲਈ ਲਾਹੇਵੰਦ ਹੋਵੇਗਾ।