ਮੇਰੀ ਫਿਲਮੀ ਆਤਮ-ਕਥਾ (ਸਵੈ-ਜੀਵਨੀ) ਬਲਰਾਜ ਸਾਹਨੀ
ਪਹਿਲਾ ਭਾਗ 1ਫਿਲਮਾਂ ਵਿਚ ਇਕ ਚੀਜ਼ ਨੂੰ ‘ਫਲੈਸ਼-ਬੈਕ’ ਆਖਦੇ ਹਨ, ਅਰਥਾਤ ਵਰਤਮਾਨ ਤੋਂ ਭੂਤਕਾਲ ਵਿਚ ਛਾਲ ਮਾਰ ਜਾਣਾ। ਅਤੇ ‘ਫਲੈਸ਼-ਬੈਕ’ ਤਾਂ ਹੀ ਸਫਲ ਹੁੰਦਾ ਹੈ, ਜੇ ਵਰਤਮਾਨ ਦੇ ਡਰਾਮੇ ਦਾ ਦਰਸ਼ਕਾਂ ਨੂੰ ਚੋਖਾ ਅਹਿਸਾਸ ਕਰਾ ਦਿੱਤਾ ਜਾਏ। ਫੇਰ, ਉਹਨਾਂ ਨੂੰ ਉਂਗਲੀ ਲਾ ਕੇ ਭੂਤ, ਭਵਿੱਖ ਕਿਤੇ ਵੀ ਫਿਰਾਇਆ ਜਾ ਸਕਦਾ ਹੈ।ਆਪਣੀ ਫਿਲਮੀ ਜੀਵਨ-ਕਥਾ ਦਾ ‘ਫਲੈਸ਼-ਬੈਕ’ […]