ਅਨੋਖਾ ਦਰਖਤ
ਇੱਕ ਸੀ ਗਰੀਬ ਵਿਧਵਾ ਮਾਂ, ਇੱਕ ਸੀ ਉਸ ਦਾ ਪੁੱਤਰ। ਸੁਹਣਾ, ਗੋਰਾ, ਗੋਲ-ਮਟੋਲ, ਮੋਟੀਆਂ ਮੋਟੀਆਂ ਅੱਖਾਂ, ਤਿੱਖਾ ਨੱਕ, ਮੋਤੀਆਂ ਵਰਗੇ ਦੰਦ, ਗੁਲਾਬੀ ਮਸੂੜੇ, ਲੰਮੀ ਗਰਦਨ, ਮਿੱਠੀ ਬੋਲੀ। ਸਿਰ ਉਪਰ ਕਾਲੇ ਸਿਆਹ ਮੁਲਾਇਮ ਵਾਲਾਂ ਦਾ ਜੂੜਾ। ਸਵੇਰੇ ਉਠਣ ਸਾਰ ਮਾਂ ਜ਼ਮੀਨ ਉਪਰ ਤਿੰਨ ਵਾਰ ਥੁੱਕਦੀ ਕਿ ਕਿਤੇ ਨਜ਼ਰ ਨਾ ਲੱਗ ਜਾਏ। ਕੱਜਲ ਦੀ ਡੱਬੀ ਕੱਢ ਕੇ […]