ਚੂਹੇ ਦੀ ਸੌਦੇਬਾਜ਼ੀ
ਚੂਹਿਆਂ ਦੀ ਟੋਲੀ ਲਕੀਰ ਵਾਹ ਕੇ ਕਬੱਡੀ ਖੇਡ ਰਹੀ ਸੀ। ਇੱਕ ਚੂਹੇ ਦੀ ਪੂਛ ਬਹੁਤੀ ਲੰਮੀ। ਹਰ ਕੋਈ ਉਸ ਨੂੰ ਫਟਾਫਟ ਫੜ ਲੈਂਦਾ, ਇਉਂ ਉਹ ਵਾਰ-ਵਾਰ ਬਾਜ਼ੀ ਹਾਰਦਾ। ਉਸ ਦੇ ਸਾਥੀ ਅੱਕ ਗਏ, ਕਹਿਣ ਲੱਗੇ, “ਤੂੰ ਪਹਿਲਾਂ ਆਪਣੀ ਪੂਛ ਕਟਵਾ ਕੇ ਆ, ਫੇਰ ਖਿਲਾਵਾਂਗੇ। ਨਹੀਂ ਫੇਰ ਆਪਣੇ ਘਰ ਜਾਹ।” ਚੂਹੇ ਨੂੰ ਗੱਲ ਬੜੀ ਬੁਰੀ ਲੱਗੀ। […]