ਆਸ ਅਮਰ-ਧਨ
ਸਮੁੰਦਰ ਡੂੰਘਾ ਕਿ ਆਸ ਡੂੰਘੀ? ਧਰਤੀ ਭਾਰੀ ਕਿ ਆਸ ਭਾਰੀ? ਪਹਾੜ ਥਿਰ ਕਿ ਆਸ? ਫੁੱਲ ਹਲਕਾ ਕਿ ਆਸ? ਹਵਾ ਸੱਚੀ ਕਿ ਆਸ ਸੱਚੀ? ਸੂਰਜ ਰੌਸ਼ਨ ਕਿ ਆਸ ਰੌਸ਼ਨ? ਪਰਮੇਸ਼ਰ ਅਮਰ ਕਿ ਆਸ ਅਮਰ? ਇਨ੍ਹਾਂ ਸਵਾਲਾਂ ਦਾ ਨਿਰਣਾ ਸਿਆਣੇ ਕਰੀ ਜਾਣਗੇ, ਆਪਾਂ ਨੂੰ ਤਾਂ ਏਨਾ ਪਤੈ ਕਿ ਪਿੰਡ ਬਾਹਰ ਪੁਰਾਣੇ ਖੱਡੇ ਕਿਨਾਰੇ ਕਿਸਾਨ ਦੀ ਝੋਂਪੜੀ ਸੀ। […]