ਨਸੀਹਤ
“ਤੂੰ ਰੋਜ਼ ਹੀ ਲੇਟ ਆਉਨੈਂ, ਰੋਜ਼ ਹੀ ਕੁੱਟ ਖਾਨੈ………ਤੂੰ ਸਕੂਲ ਵਕਤ ਨਾਲ ਆਇਆ ਕਰ ਖਾਂ!” ਰਾਣੋ ਨੇ ਮੈਨੂੰ ਕਿਹਾ, ਕਿਉਂਕਿ ਮੇਰੇ ਸਕੂਲ ਦੇਰ ਨਾਲ ਜਾਣ ਕਰਕੇ ਹਰ ਰੋਜ਼ ਹੀ ਕੁਟਾਪਾ ਚੜ੍ਹਦਾ ਸੀ । ਮੈਨੂੰ ਕਦੇ ਆਪਣੇ-ਆਪ ‘ਤੇ ਤਰਸ ਨਹੀਂ ਸੀ ਆਇਆ । ਪਰ ਅੱਜ ਇਸ ਦੇ ਉਲਟ ਰਾਣੋ ਮੇਰੇ ਪ੍ਰਤੀ ਹਮਦਰਦੀ ਜਿਤਾ ਰਹੀ ਸੀ । […]