ਸੁਰੰਗ-ਸਲੇਟੀ
ਇਕ ਵਾਰੀ ਦੀ ਗਲ ਏ, ਇਕ ਬੁੱਢਾ ਆਦਮੀ ਹੁੰਦਾ ਸੀ, ਜਿਹਦੇ ਤਿੰਨ ਪੁੱਤਰ ਸਨ। ਦੋਵੇਂ ਵੱਡੇ ਪੁਤਰ ਚੰਗੇ ਨਿਵਾਜੇ ਹੋਏ ਨੌਜਵਾਨ ਸਨ, ਉਹਨਾਂ ਨੂੰ ਸੁਹਣੇ ਕਪੜੇ ਪਾਣ ਦਾ ਸ਼ੌਕ ਸੀ ਤੇ ਵਾਹੀ ਦਾ ਕੰਮ ਸੰਜਮ ਨਾਲ ਕਰ ਸਕਣ ਦੀ ਜਾਚ ਸੀ, ਪਰ ਸਭ ਤੋਂ ਛੋਟੇ ਪੁੱਤਰ, ਮੂਰਖ ਈਵਾਨ, ਵਿਚ ਇਹੋ ਜਿਹੀ ਕੋਈ ਗਲ ਨਹੀਂ ਸੀ। […]