38, ਕ੍ਰਿਸ਼ਨਾ ਨਗਰ
ਮਿਤੀ..
ਪਿਆਰੇ ਵੀਰ ਕਿਰਪਾਲ,
ਨਿੱਘੀ ਯਾਦ
ਮੈਨੂੰ ਤੇਰੇ ਮਿੱਤਰ ਸਰਬਜੀਤ ਕੋਲੋਂ ਪਤਾ ਲੱਗਾ ਹੈ ਕਿ ਤੂੰ ਹਰ ਵੇਲੇ ਕਿਤਾਬਾਂ ਨੂੰ ਹੀ ਚੰਬੜਿਆ ਰਹਿੰਦਾ ਹੈ ਤੇ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖਦਾ | ਇਹ ਤਾਂ ਬਹੁਤ ਬੁਰੀ ਗੱਲ ਹੈ । ਜੇ ਸਿਹਤ ਹੈ ਤਾਂ ਸਭ ਕੁਝ ਹੈ । ਹਰ ਵੇਲੇ ਕੀੜੇ ਵਾਂਗ ਕਿਤਾਬਾਂ ਨੂੰ ਚੰਬੜੇ ਰਹਿਣਾ ਬੇਸ਼ੱਕ ਸਿਹਤ ਨੂੰ ਡੇਗ ਦੇਵੇਗਾ ।
ਪਿਆਰੇ ਕਿਰਪਾਲ, ਤੂੰ ਕੁਝ ਵਿਹਲ ਆਰਾਮ ਕਰਨ ਲਈ ਕੱਢ ਲਿਆ, ਕਰ ਤੇ ਖੇਡਾਂ ਵਿੱਚ ਵੀ ਹਿੱਸਾ ਲਿਆ ਕਰ ਸਿਹਤਮੰਦ ਆਦਮੀ ਹੀ ਔਖੀਆਂ ਮੰਜ਼ਿਲਾਂ ਮੁਕਾ ਸਕਦਾ ਹੈ । ਕੀ ਮੈਂ ਆਸ ਕਰਾਂ ਕਿ ਤੂੰ ਮੇਰੇ ਵੱਲ ਧਿਆਨ ਦੇ ਕੇ ਸਿਹਤ ਦਾ ਵੀ ਧਿਆਨ ਰੱਖੇਗਾ?
ਮਾਤਾ ਜੀ ਤੇ ਪਿਤਾ ਜੀ ਨੂੰ ਪ੍ਰਣਾਮ |
ਤੇਰਾ ਵੱਡਾ ਵੀਰ,