ਇਕ ਦੁਖਦਾਈ ਘਟਨਾ

26 ਜਨਵਰੀ 2001 ਦੀ ਸਵੇਰੇ 8.45 ਵਜੇ ਜਿਥੇ ਇਕ ਪਾਸੇ ਰਾਸ਼ਟਰੀ ਤਿਓਹਾਰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਸੀ, ਉਥੇ ਕੁਦਰਤ ਦੇ ਪ੍ਰਕੋਪ ਨੇ ਭੁਕੰਪ ਦਾ ਰੂਪ ਲੈ ਕੇ ਗੁਜਰਾਤ ਨੂੰ ਬਾਹਾਂ ਵਿੱਚ ਜਕੜ ਲਿਆ । ਦੇਖਦੇ ਹੀ ਦੇਖਦੇ ਭੁੱਜ, ਅੰਜਾਰ ਅਤੇ ਭਚਾਉ ਖੇਤਰ ਕਬਰੀਸਤਾਨ ਅਤੇ ਖੰਡਰ ਦੇ ਰੂਪ ਵਿੱਚ ਬਦਲ ਗਏ ।

ਰਿਅਕੈਟਰ ਪੈਮਾਨੇ ਤੇ ਇਸ ਭੂਕੰਪ ਦੀ ਸਪੀਡ 6.9 ਸੀ । ਇਸਦਾ ਕੇਂਦਰ ਭੁੱਜ ਤੋਂ 20 ਕਿ.ਮੀਟਰ ਉੱਤਰ-ਪੂਰਵ ਵਿੱਚ ਦੱਸਿਆ ਗਿਆ| ਇਸ ਵਿਨਾਸ਼ ਲੀਲਾ ਨੇ ਲਾਚਾਰ ਮਨੁੱਖਾਂ ਦੀ ਸਹਾਇਤਾ ਅਤੇ ਉਹਨਾਂ ਦੇ ਬਚਾਓ ਲਈ ਸਰਕਾਰੀ ਤੌਰ ਤੇ ਦੇਰੀ ਨਾਲ ਕੰਮ ਸ਼ੁਰੂ ਹੋਇਆ। ‘ ਸਭ ਤੋਂ ਪਹਿਲਾਂ ਖੇਤਰੀ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਨੇ ਲੋਕਾਂ ਨੂੰ ਸਹਾਇਤਾ ਦੇਣੀ ਸ਼ੁਰੂ ਕੀਤੀ । ਮੀਡੀਆ ਦੀ ਅਹਿਮ ਭੂਮਿਕਾ ਨੇ ਕਰੋਪੀ ਦੀ ਗੰਭੀਰਤਾ ਦਾ ਸਹੀ ਤੇ ਸਿੱਧਾ ਪ੍ਰਸਾਰਣ ਕੀਤਾ । ਇਸ ਪ੍ਰਸਾਰਨ ਨੇ ਨਾ ਕੇਵਲ ਭਾਰਤ ਸਰਕਾਰ ਨੂੰ ਹਿਲਾ ਦਿੱਤਾ ਬਲਕਿ ਭਾਰਤ ਸਹਿਤ ਸਮੁੱਚੀ ਦੁਨੀਆਂ ਨੂੰ ਸਹਾਇਤਾ ਦੇ ਲਈ ਮ੍ਰਿਤ ਕੀਤਾ । ਪਾਕਿਸਤਾਨ ਵਰਗਾ ਦੇਸ਼ ਵੀ ਆਪਣੇ ਆਪ ਨੂੰ ਰੋਕ ਨਾ ਸਕਿਆ।

ਸਹਾਇਤਾ ਦੇ ਲਈ ਪੈਸੇ ਤੋਂ ਇਲਾਵਾ ਹਰ ਪ੍ਰਕਾਰ ਦੀ ਜ਼ਰੂਰਤ ਦਾ ਸਾਮਾਨ ਪਹੁੰਚਣ ਲੱਗੇ । ਰੇਲਵੇ ਸੁਵਿਧਾਵਾਂ ਮੁਫ਼ਤ ਕਰ ਦਿੱਤੀਆਂ ਗਈਆਂ- ਕਈ ਟਰਾਂਸਪੋਰਟਰਾਂ ਨੇ ਵੀ ਸਮਾਨ ਮੁਫ਼ਤ ਭੇਜਣ ਦੇ ਲਈ ਆਪਣੇ ਟਰੱਕ ਲਾ ਦਿੱਤੇ । ਮਿਲਟਰੀ ਦੇ 22500 ਸੈਨਿਕ ਅਤੇ ਰਾਸ਼ਟਰੀ ਸੇਵਕ ਸੰਘ ਦੇ 8000 ਕਾਰਕੁੰਨ ਸਹਾਇਤਾ ਵਿੱਚ ਲੱਗ ਗਏ ।

ਇਸ ਕਰੋਪੀ ਵਿੱਚ 6000 ਕਰੋੜ ਰੁਪਏ ਦੀ ਨਿਜੀ ਜਾਇਦਾਦ ਜਾਂ 1000 ਕਰੋੜ ਰੁਪਏ ਦੀ ਸਰਕਾਰੀ ਜਾਇਦਾਦ, ਬਿਜਲੀ ਤੇ ਪਾਣੀ ਅਦਾਰੇ ਦੇ 1000 ਕਰੋੜ ਰੁਪਏ । ਇਸ ਤੋਂ ਇਲਾਵਾ 2000 ਕਰੋੜ ਰੁਪਏ ਦਾ ਘਾਟਾ ਵਪਾਰਕ ਥਾਵਾਂ ਅਤੇ ਸਨਅਤਾਂ ਨੂੰ ਹੋਇਆ । ਇੱਕ ਸਰਵੇਖਣ ਦੇ ਅਨੁਸਾਰ ਗੁਜਰਾਤ ਦੇ ਦੁਬਾਰਾ ਨਿਰਮਾਣ ਵਿੱਚ 20,000 ਕਰੋੜ ਰੁਪਏ ਲੱਗਣ ਦਾ ਨਿਰਮਾਣ ਕੀਤਾ ਗਿਆ ਹੈ । 26 ਜਨਵਰੀ ਨੂੰ ਹੀ ਕੇਂਦਰ ਸਰਕਾਰ ਨਾਲ ਰਾਹਤ ਦੇ ਰੂਪ ਵਿੱਚ ਗੁਜਰਾਤ ਨੂੰ 500 ਕਰੋੜ ਰੁਪਏ ਜਾਰੀ ਕੀਤੇ ਗਏ ਸੀ ।

ਇਕ ਅੰਦਾਜੇ ਦੇ ਅਨੁਸਾਰ ਇਸ ਪ੍ਰਕੋਪੀ ਵਿੱਚ 30,000 ਤੋਂ 100000 ਤੱਕ ਲੋਕ ਮਾਰੇ ਗਏ । ਲਗਭਗ 50,000 ਲੋਕ ਫਟੜ ਅਤੇ ਲੱਖਾਂ ਲੋਕ ਬੇਘਰ ਹੋ ਗਏ । ਇਥੇ ਲੋਕਾਂ ਦੇ ਆਮ ਜੀਵਨ ਨੂੰ ਸ਼ੁਰੂ ਕਰਨ ਵਿੱਚ ਜ਼ਿਆਦਾ ਸਮਾਂ ਲੱਗੇਗਾ। ਲੇਕਿਨ ਬਾਕੀ ਸਹੂਲਤਾਂ ਅਤੇ ਆਵਾਜਾਈ ਬਣਾਈ ਰੱਖਣ ਦੇ ਲਈ ਵਿਕਾਸ ਵਿੱਚ ਤੇਜ਼ੀ ਦੀ ਜ਼ਰੂਰਤ ਹੈ । ਇਹੋ ਜਿਹੇ ਦਿਲ ਕੰਬਾਊ ਕਰੋਪੀਆਂ ਤੋਂ ਰੱਬ ਸਾਡੀ ਰੱਖਿਆ ਕਰੇ ।

Leave a Comment

Your email address will not be published. Required fields are marked *

Scroll to Top