ਸੇਵਾ ਵਿਖੇ,
ਸਤਿਕਾਰ ਯੋਗ ਪਿੰਸੀਪਲ ਸਾਹਿਬ
ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ,
ਦੇਵਨਗਰ, ਨਵੀਂ ਦਿੱਲੀ
ਸ਼ੀਮਾਨ ਜੀ,
ਬੇਨਤੀ ਇਹ ਹੈ ਕਿ ਆਪ ਜੀ ਦੇ ਸਕੂਲ ਵਿੱਚ ਮੈਂ ਦੱਸਵੀਂ ਸੀ ਜਮਾਤ ਦਾ ਵਿਦਿਆਰਥੀ ਹਾਂ । ਮੈਂ ਬਹੁਤ ਗਰੀਬ ਵਿਦਿਆਰਥੀ ਹਾਂ । ਮੇਰੇ ਪਿਤਾ ਜੀ ਦੀ ਮਾਸਕ ਆਮਦਨੇ 1000 ਰੁਪਏ ਹੈ ਜਿਸ ਕਾਰਨ ਉਹ ਮੇਰੀ ਸਕੂਲ ਦੀ ਫੀਸ ਨਹੀਂ ਦੇ ਸਕਦੇ ।
ਮੈਂ ਸਕੂਲ ਦੀ ਹਰ ਪ੍ਰੀਖਿਆ ਪਹਿਲੀ ਸ਼੍ਰੇਣੀ ਵਿਚ ਪਾਸ ਕੀਤੀ ਹੈ ਤੇ ਆਪਣੀ ਕਲਾਸ ਵਿਚ ਸਦਾ ਹਾਜ਼ਰ ਰਹਿੰਦਾ ਹਾਂ ।
ਇਸ ਲਈ ਆਪ ਅੱਗੇ ਬੇਨਤੀ ਹੈ ਕਿ ਆਪ ਮੇਰੀ ਫੀਸ ਮੁਆਫ ਕਰਨ ਦੀ ਕਿਰਪਾਲਤਾ ਕਰਨੀ | ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।