ਸੇਵਾ ਵਿਖੇ,
….ਕੰਪਨੀ
ਔਖਲਾ ਇੰਡਸਟਰੀਅਲ ਏਰੀਆ,
ਨਵੀਂ ਦਿੱਲੀ
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਆਪ ਜੀ ਦੀ ਕੰਪਨੀ…….165 ਲੀਟਰ ਦਾ ਫਰੀਜ ਆਪ ਦੇ ਡੀਲਰ ਪ੍ਰਕਾਸ਼ ਇਲੈਕਟਰਨਿਕਸ, ਫਰੈਂਡਜ ਕਾਲੋਨੀ ਤੋਂ ਖਰੀਦਿਆ ਸੀ | ਫਰੀਜ ਦਾ ਨੰ. 0147892 ਹੈ । ਇਸ ਫਰੀਜ ਨੇ ਸਿਰਫ਼ 15 ਦਿਨ ਹੀ ਕੰਮ ਕੀਤਾ ਤੇ ਫੇਰ ਕੰਪੈਸਰ ਨੇ ਕੰਮ ਕਰਨਾ ਬੰਦ ਕਰ ਦਿੱਤਾ |
ਇਸ ਲਈ ਆਪ ਨੂੰ ਬੇਨਤੀ ਹੈ ਕਿ ਕੰਪਨੀ ਦਾ ਮਕੈਨਿਕ ਭੇਜ ਕੇ ਮੇਰੇ ਫਰੀਜ ਨੂੰ ਠੀਕ ਕਰਾਉਣ ਦੀ ਖੇਚਲ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ
ਨਿਵੇਦਕ
ਮਹਿੰਦਰ ਸਿੰਘ
3567 ਪਟੇਲ ਨਗਰ
ਨਵੀਂ ਦਿੱਲੀ