ਆਖਦੇ ਹਨ ਕਿ ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਹੈ ਤਾਂ ਕੋਈ-ਨਾ-ਕੋਈ ਦੇਵੀ ਜੋਤ ਜਗਦੀ ਹੈ ਜੋ ਸੜ ਭੁਜ ਰਹੀ ਲੁਕਾਈ ਦਾ ਪਾਰ-ਉਤਾਰਾ ਕਰਦੀ ਹੈ । ਠੀਕ ਇਸੇ ਤਰ੍ਹਾਂ ਦਾ ਹੀ ਸਮਾਂ ਸੀ ਜਦ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ। ਉਸ ਸਮੇਂ ਮਲਕ ਭਾਗ ਤੇ, ਦੁਨੀ ਚੰਦ ਵਰਗੇ ਪੰਜੀਪਤੀ ਜੋਕਾਂ ਵਾਂਗ ਗਰੀਬਾਂ ਦਾ ਖੂਨ ਚੂਸ ਚੂਸ ਕੇ ਆਪਣਾ ਢਿੱਡ ਵਧਾ ਰਹੇ ਸਨ । ਰਾਜੇ ਸ਼ੀਹ ਤੇ ਮੁਕੱਦਮ ਕਤ ਬਣ ਚੁੱਕੇ ਸਨ । ਉਹ ਕਸਾਈ ਬਣ ਕੇ ‘ਕਲ ਕਾਤੀ ਦੁਆਰਾ ਜਨਤਾ ਦੇ ਗੱਲ ਕਟ ਰਹੇ ਸਨ।
ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ ਭੋਇ ਦੀ ਤਲਵੰਡੀ ਵਿਚ ਸ੍ਰੀ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਦੀ ਕੁਖੋਂ ਹੋਇਆ| ਆਪ ਦੇ ਜਨਮ ਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਇਸ ਤਰਾਂ ਕੀਤਾ ਹੈ:
ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ ।
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰ ਧਰੋਆ।
ਬਚਪਨ ਤੋਂ ਹੀ ਆਪ ਵਿਚਾਰਸ਼ੀਲ ਸੁਭਾਅ ਦੇ ਮਾਲਿਕ ਸਨ । ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿਚ ਪੜ੍ਹਨੇ ਪਾਇਆ ਗਿਆ ਪਰ ਆਪ ਨੇ ਪੰਡਤ, ਪਾਧੇ ਤੇ ਮੌਲਵੀ ਸਭ ਨੂੰ ਹੈਰਾਨ ਕਰ ਦੇਣ ਵਾਲੇ ਪ੍ਰਸ਼ਨ-ਉੱਤਰ ਕੀਤੇ, ਜਿਸ ਤੇ ਆਪ ਨੇ ਸਕੂਲ ਜਾਣਾ ਛੱਡ ਦਿੱਤਾ !
ਆਪ ਦੇ ਪਿਤਾ ਮਹਿਤਾ ਕਾਲੂ ਆਪ ਦਿਆਂ ਰੱਬੀ ਰੰਗਾਂ ਤੋਂ ਜਾਣੂ ਨਹੀਂ ਸਨ । ਉਹ ਆਮ ਮਾਪਿਆਂ ਵਾਂਗ ਆਪਣੇ ਪੁੱਤਰ ਨੂੰ ਵੀ ਜੀਵਨ ਵਿਚ ਸਫਲ ਤੇ ਕਮਾਊ ਬਣਾਉਣਾ ਚਾਹੁੰਦੇ ਸਨ । ਇਕ ਵਾਰ ਉਨਾਂ ਨੂੰ ਵੀਹ ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਕਿ ਸ਼ਾਇਦ ਵਪਾਰ ਵਿਚ . ਆਪ ਦਾ ਦਿਲ ਲੱਗ ਜਾਵੇ । ਆਪ, ਪਿੰਡੋ ਬਾਹਰ ਬੈਠੇ ਭੁੱਖੇ ਸਾਧੂਆਂ ਨੂੰ ਉਹਨਾਂ ਰੁਪਿਆਂ ਦਾ ਰਾਸ਼ਨ ਪਾਣੀ ਲੈ ਕੇ ਭੋਜਨ ਖੁਆ ਆਏ । ਪਿਤਾ ਜੀ ਆਉਂਦਿਆਂ ਨੂੰ ਨਾਰਾਜ਼ ਹੋਏ, ਪਰ ਗੁਰੂ ਨਾਨਕ ਦੇਵ ਜੀ ਉੱਤੇ ਕੋਈ ਅਸਰ ਨਾ ਹੋਇਆ। ਆਪ ਨੂੰ ਦੁਨਿਆਵੀ ਕੰਮਾਂ ਵਿਚ ਪਾਉਣ ਲਈ ਪਿਤਾ ਕਾਲੂ ਜੀ ਨੇ ਆਪ ਦਾ ਵਿਆਹ ਕਰ ਦਿੱਤਾ। ਆਪ ਦੇ ਘਰ ਦੇ ਪੁੱਤਰਾਂ ਨੇ ਜਨਮ ਲਿਆ ਪਰ ਆਪ ਲਈ ਸ਼ਾਦੀ ਵੀ ਹਾਲ ਨਾ ਬਣ ਸਕੀ ।
ਮਹਿਤਾ ਕਾਲੂ ਜੀ ਨੇ ਅੰਤ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਬੀਬੀ ਨਾਨਕੀ ਪਾਸ ਸੁਲਤਾਨਪੁਰ ਲੋਧੀ ਭੇਜ ਦਿੱਤਾ। ਬੀਬੀ ਨਾਨਕੀ ਆਪਣੇ ਭਰਾ ਦੀਆਂ ਰੱਬੀ ਰੰਗਾਂ ਤੋਂ ਜਾਣੂ ਸੀ। ਆਪ ਨੇ ਸੁਲਤਾਨਪੁਰ ਵਿਚ ਨਵਾਬ ਦੇ ਮੋਦੀ-ਖਾਨੇ ਵਿੱਚ ਨੌਕਰੀ ਕੀਤੀ ਪਰ ਆਪਣੀ ਕਮਾਈ ਦਾ ਬਹੁਤਾ ਹਿੱਸਾ ਸਾਧੂਆਂ-ਸੰਤਾਂ, ਗਰੀਬਾਂ ਤੇ ਲੋੜਵੰਦਾਂ ਵਿਚ ਵੰਡ ਦਿੰਦੇ ਸਨ| ਸੁਲਤਾਨਪੁਰ ਲੋਧੀ ਵਿਚ ਹੀ ਇਕ ਦਿਨ ਆਪ ਬੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਤਾਂ ਆਪ ਨੂੰ ਰੱਬੀ ਦਰਸ਼ਨ ਹੋਏ|ਆਪ ਨੇ ਨੌਕਰੀ ਛੱਡ ਦਿੱਤੀ ਤੇ ਲੋਕ ਕਲਿਆਣ ਲਈ ਚਾਰ ਵੱਡੀਆਂ ਯਾਤਰਾਵਾਂ ਕੀਤੀਆਂ ਜਨਾਂ ਨੂੰ ਚਾਰ ਉਦਾਸੀਆਂ ਆਖਿਆ ਜਾਂਦਾ ਹੈ ।
ਚਾਰ ਉਦਾਸੀਆਂ ਪਿਛੋਂ ਆਪ ਨੇ ਕਰਤਾਰਪੁਰ (ਜ਼ਿਲਾ ਗੁਰਦਾਸਪੁਰ) ਵਿਖੇ ਰਹਿ ਕੇ ਵਾਹੀ ਕਰਨੀ ਆਰੰਭ ਕਰ ਦਿੱਤੀ । ਆਪ ਨੇ ਬਹੁਤ ਸਾਰੀ ਬਾਣੀ ਰਚੀ ਜੋ ਪੰਜਾਬੀ ਵਿਚ ਹੈ । ਜਪੁਜੀ ਸਾਹਿਬ, ਬਾਰਾਂ ਮਾਹ, ਸਿੱਧ ਗੋਸ਼ਟ ਤੇ ਆਸਾ ਦੀ ਵਾਰ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ । ਆਪ ਦੀ ਸਾਰੀ ਬਾਣੀ ਸ੍ਰੀ ਗੁਰੂ ਗੰਥ ਸਾਹਿਬ ਵਿਚ ਦਰਜ਼ ਹੈ । ਆਪ ਦੀ ਸਿੱਖਿਆ ਬੜੀ ਸਰਲ ਤੇ ਸਿੱਧੀ ਸਾਦੀ ਸੀ । ਆਪ ਨੇ ਨਾਮ ਜੱਪਣ ਤੇ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਾਰਨ ਦੀ ਸਿੱਖਿਆ ਦਿੱਤੀ । ਉਨਾਂ ਨੇ ਦਸਾਂ ਨਹੁੰਆਂ ਦੀ ਕਿਰਤ ਉਤੇ ਜ਼ੋਰ ਦਿੱਤਾ। ਆਪ ਨੇ ਜਿਥੇ ਸਿੱਖ ਧਰਮ ਦੀ ਨੀਂਹ ਰੱਖੀ, ਉਥੇ ਸਮਾਜ ਸੁਧਾਰ ਦਾ ਵੀ ਬਹੁਤ ਕੰਮ ਕੀਤਾ। ਉਨਾਂ – ਪਹਿਲੀ ਵਾਰ ਇਸ ਦੇ ਹੱਕ ਵਿਚ ਆਵਾਜ਼ ਉਠਾਈ । ਆਪ ਨੇ ਆਖਿਆ-“ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ।“
ਭੁੱਲ ਭਟਕੀ ਲੁਕਾਈ ਨੂੰ ਸਿੱਧੇ ਰਾਹ ਪਾਉਂਦੇ ਹੋਏ ਆਪ 70 ਸਾਲ ਦੀ ਉਮਰ ਵਿਚ 1538 ਈ: ਨੂੰ ਜੋਤੀ ਜੋਤ ਸਮਾ ਗਏ। ਇਸ ਤੋਂ ਪਹਿਲਾਂ ਆਪ ਨੇ ਗੁਰਿਆਈ ਦੀ ਗੱਦੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਦਾ ਨਾਉਂ ਦਿੱਤਾ ।
ਆਪ ਦੇ ਜੀਵਨ ਵਿਚੋਂ ਬਹੁਤ ਸਾਰੀਆਂ ਉਗਰਾਹੀਆਂ ਇਸ ਤਰਾਂ ਦੀਆਂ ਮਿਲਦੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਆਪ ਮਨੁੱਖਤਾ ਦੇ ਪਿਆਰੇ, ਗੁਰਬਾਂ ਦੇ ਹਮਦਰਦ; ਕਿਰਤੀਆਂ ਦੇ ਦੋਸਤ ਅਤੇ ਬਹੁਤ ਹੀ ਖਲ ਦਿਲੇ ਇਨਸਾਨ ਸਨ । ਹੱਥੀ ਕਿਰਤ ਕਰਕੇ ਉਸ ਵਿਚੋਂ ਗਰੀਬਾਂ ਦੀ ਸਹਾਇਤਾ ਕਰਨ ਵਿਚ ਉਨ੍ਹਾਂ ਦਾ ਬਹੁਤ ਵਿਸ਼ਵਾਸ ਸੀ । ਇਸ ਲਈ ਆਪ ਆਪਣੀ ਉਮਰ ਦੇ ਅੰਤਲੇ ਸਮੇਂ ਤਾਈ ਹੱਥੀ, ਕਿਰਤ ਕਰਦੇ ਰਹੇ । ਉਨਾਂ ਦੀ ਚਲਾਈ ( ਗੁਰਗੱਦੀ ਉਤੇ ਪਿਛੇ ਦਸ ਗੁਰੂ ਸਾਹਿਬਾਨ ਨੇ ਬਹੁਤ ਦੇਰ ਤਾਈ ਭਾਰਤੀਆਂ ਦੇ ਧਾਰਮਿਕ ਤੇ ਸਦਾਚਾਰਕ ਜੀਵਨ ਦੀ ਅਗਵਾਈ ਕੀਤੀ।