ਸੇਵਾ ਵਿਖੇ,
ਮਾਨਯੋਗ ਸਿਹਤ ਮੰਤਰੀ ਜੀ,
5, ਅਸ਼ੋਕ ਰੋਡ, ਨਵੀਂ ਦਿੱਲੀ-1
ਸ੍ਰੀ ਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਇਸ ਪੱਤਰ ਰਾਹੀਂ ਆਪ ਦਾ ਧਿਆਨ ਇਲਾਕੇ ਦੀਆਂ ਔਕੜਾਂ ਵਲ ਦੁਆਉਣਾ ਚਾਹੁੰਦਾ ਹਾਂ। ਸਾਡੇ ਇਲਾਕੇ ਸੋਨੀਪਤ ਵਿਚ ਕਈ ਚੀਜ਼ਾਂ ਦੀ ਘਾਟ ਹੈ, ਜਿਨ੍ਹਾਂ ਵਿੱਚੋਂ ਡਿਸਪੈਂਸਰੀ ਵੀ ਇਕ ਹੈ । ਡਿਸਪੈਂਸਰੀ ਨਾ ਹੋਣ ਕਰਕੇ ਲੋਕਾਂ ਨੂੰ ਦੂਜੇ ਇਲਾਕੇ ਵਿਚ ਦਵਾਈ ਲੈਣ ਵਾਸਤੇ-ਜਾਣਾ ਪੈਂਦਾ ਹੈ ।
ਦਵਾਈ ਦੀ ਘਾਟ ਕਰਕੇ ਕਈ ਵਾਰੀ ਮਰੀਜਾਂ ਨੂੰ ਬਿਨਾਂ ਦਵਾਈ ਦੇ ਹੀ ਮੁੜਨਾ ਪੈਂਦਾ ਹੈ । ਇਸ ਲਈ ਆਪ ਅੱਗੇ ਬੇਨਤੀ ਹੈ ਕਿ ਆਪ ਸਾਡੇ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਸਾਡੇ ਇਲਾਕੇ ਵਿਚ ਵੀ ਡਿਸਪੈਂਸਰੀ ਖੋਲ੍ਹਣ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਹਿਰਬਾਨੀ ਹੋਵੇਗੀ ।
ਧੰਨਵਾਦ
ਸਮੂਹ ਇਲਾਕਾ ਨਿਵਾਸੀ
ਰਾਮ ਨਗਰ, ਸ਼ਾਹਦਰਾ