ਸੇਵਾ ਵਿਖੇ,
ਜ਼ਿਲ੍ਹਾ ਇਨਕਮ ਟੈਕਸ ਅਫ਼ਸਰ
ਸਦਰ ਬਜਾਰ, ਨਵੀ ਦਿੱਲੀ
ਸ਼੍ਰੀਮਾਨ ਜੀ,
ਆਦਰ ਸਹਿਤ ਬੇਨਤੀ ਹੈ ਕਿ ਮੈਂ ਸਦਰ ਬਜਾਰ ਦਾ ਨਿਵਾਸੀ ਹਾਂ । ਮੇਰੇ 1600 ਰੁ: ਇਨਕਮ ਟੈਕਸ ਦੇ ਰੀਫੰਡ ਹੋਣੇ ਸਨ ਪਰ ਮੈਨੂੰ । ਇਕ ਸਾਲ ਦੇ 800 ਰੁਪਏ ਦਾ ਹੀ ਰੀਫੰਡ ਮਿਲਿਆ ਹੈ । ਪਿਛਲੇ ਦੋ ਸਾਲਾਂ ਦੀਆਂ ਟੈਕਸ ਦੀਆਂ ਰਿਟਰਨਾਂ ਵੀ ਇਸ ਨਾਲ ਹੀ ਨੱਥੀ ਹਨ । ਕ੍ਰਿਪਾ ਕਰਕੇ ਮੇਰੀ ਬਕਾਇਦਾ ਰਕਮ ਮੈਨੂੰ ਦਿੱਤੀ ਜਾਵੇ । ਮੇਰਾ ਖਾਤਾ ਨੰਬਰ 22003 ਹੈ ।
ਮੈਨੂੰ ਉਮੀਦ ਹੈ ਕਿ ਮੇਰੀ ਅਰਜ਼ੀ ਵੱਲ ਉਚੇਚਾ ਧਿਆਨ ਦੇਵੋਗੇ ਅਤੇ ਮੈਨੂੰ ਰੀਫੰਡ ਰਕਮ ਦੇ ਕੇ ਧੰਨਵਾਦੀ ਬਣਾਉਗੇ ।
ਆਪ ਦਾ ਵਿਸ਼ਵਾਸਪਾਤਰ
ਅਮਿਤ ਬਹਰਾਲ
2312 ਰੂਪ ਨਗਰ, ਦਿੱਲੀ