28 ਮਾਰਚ, 2001 ਨੂੰ ਜੀ.ਐੱਸ.ਐੱਲ.ਵੀ. (ਜਿਓ-ਸਿੰਕਰੋਨਸ ਸੈਟੇਲਾਈਟ ਲਾਂਚ ਵਹੀਕਲ) ਦੇ ਪ੍ਰਯੋਗ ਨੂੰ 4 ਸਕਿੰਟ ਵਿੱਚ ਕੈਂਸਲ ਕਰਨਾ । ਪਿਆ । ਸ਼ਾਇਦ ਰਾਕਟ ਦੇ ਬੂਸਟਰ ਵਿੱਚ ਇਕ ਤਕਨੀਕੀ ਖ਼ਰਾਬੀ ਹੋ ਗਈ ਸੀ । ਜੇਕਰ ਸਮਾਂ ਰਹਿੰਦੇ ਵਿਗਿਆਨਕਾਂ ਨੇ ਇਸ ਦੀ ਸਥਾਪਨਾ ਨੂੰ ਕੈਂਸਲ ਨਾ ਕੀਤਾ ਹੁੰਦਾ ਤਾਂ 125 ਕਰੋੜ ਰੁਪਏ ਦੀ ਲਾਗਤ ਦਾ । ਇਹ ਰਾਕਟ ਜਾਂ ਤਾਂ ਲਾਂਚਰ ਤੇ ਹੀ ਨਸ਼ਟ ਹੋ ਜਾਂਦਾ ਜਾਂ ਬੰਗਾਲ ਦੀ । ਖਾੜੀ ਵਿੱਚ ਡਿੱਗ ਪੈਂਦਾ ।
ਜੀ.ਐੱਸ.ਐੱਲ. ਵੀ ਦੇ ਨਿਰਮਾਣ ਵਿੱਚ 87,600 ਘੰਟੇ ਅਰਥਾਤ ਲਗਭਗ 10 ਵਰੇ ਲੱਗੇ । ਇਸਦੀ ਉਚਾਈ 49.1 ਮੀਟਰ, ਕੁਲ ਭਾਰ 401.4 ਟਨ ਸੀ । ਇਹ ਭਾਰਤ ਦਾ ਅੱਜ ਤੱਕ ਦਾ ਸਭ ਤੋਂ ਵੱਡੀ ਕੋਸ਼ਿਸ਼ ਸੀ । ਇਸ ਰਾਕਟ ਦੁਆਰਾ 153 ਟਨ ਦੇ ਉਪਹਿ ਨੂੰ 36,000 ਕਿ.ਮੀਟਰ ਦੀ ਉਚਾਈ ਤੇ ਪੁਲਾੜ ਦੀ ਜਿਓ – ਸਟੇਸ਼ਨਰੀ (ਜਮੀਨੀ-ਹਾਲਾਤ) ਜਮਾਤ ਵਿੱਚ ਸਥਾਪਤ ਕਰਨਾ ਸੀ ।
18 ਅਪ੍ਰੈਲ 2001 ਨੂੰ 3.43 ਵਜੇ ਜੀ.ਐੱਸ.ਐੱਲ.ਵੀ. ਦਾ ਦੁਬਾਰਾ ਸਥਾਪਨ ਕੀਤਾ । ਇਹਦੀ ਸਥਾਪਨਾ (ਚੇਨੱਈ ਵਿੱਚ ਕੁੱਝ ਦੂਰੀ ਤੇ ਸਥਿਤ) ਸ਼੍ਰੀਹਰੀਕੋਟਾ ਦੇ ਇਕ ਛੋਟੇ ਜਿਹੇ ਟਾਪੂ ਵਿੱਚ ਕੀਤਾ ਗਿਆ । ਇਸਦੇ ਦੁਬਾਰਾ ਸਫ਼ਲ ਪਰੀਖਣ ਵਿੱਚ ਭਾਰਤ ਨੂੰ ਪੁਲਾੜ ਦੇ ਮਹਾਬਲੀਆਂ ਵਿੱਚ ਸ਼ਾਮਲ ਕਰ ਲਿਆ । ਇਸ ਦੇ ਭਾਰਤ ਪੁਲਾੜ ਸੰਚਾਰ ਦੇ ਖੇਤਰ ਵਿੱਚ 10 ਅਰਬ ਡਾਲਰ (ਅਰਥਾਤ 47,000 ਕਰੋੜ ਰੁਪਏ) ਦੇ ਵਿਸ਼ਵ ਬਾਜ਼ਾਰ ਵਿੱਚ ਸ਼ਾਮਲ ਹੋ ਗਿਆ ਹੈ। ਪ੍ਰਤੀਰੱਖਿਆ ਦੀ ਦ੍ਰਿਸ਼ਟੀ ਨਾਲ ਵੀ ਜੀ.ਐੱਸ.ਐੱਲ. ਵੀ. ਦੇ ਸਫ਼ਲ ਪਰੀਖਣ ਨੇ ਭਾਰਤ ਨੂੰ ਵਧੇਰੇ ਸਮਰਥਸ਼ਾਲੀ ਬਣਾ ਦਿੱਤਾ ਹੈ । ਜੀ.ਐੱਸ.ਐੱਲ.ਵੀ. ਵਧੇਰੇ ਲਾਹਾ ਲੈਣ ਦੇ ਲਈ ਸਾਨੂੰ ਇਸ ਵਿੱਚ ਜ਼ਿਆਦਾ ਸੁਧਾਰ ਕਰਨੇ ਹੋਣਗੇ । ਸਾਨੂੰ ਅੱਧੀ ਲਾਗਤ ਤੇ ਭਾਰ ਦੀ ਚੋਣ ਦੀ ਸ਼ਕਤੀ ਨੂੰ ਦੁਗਣਾ ਕਰਨ ਦੀ ਜ਼ਰੂਰਤ ਹੈ ।
ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਸ ਕਮੀ ਨੂੰ ਦੂਰ ਕਰਦੇ ਹੋਏ ਭਾਰਤੀ ਵਿਗਿਆਨਕਾਂ ਨੇ ਜੀ.ਐੱਸ.ਐੱਲ.ਵੀ. ਦੀ ਸਫਲ ਸਥਾਪਨਾ ਕਰਕੇ ਦੁਨੀਆਂ ਵਿੱਚ ਭਾਰਤ ਦੇ ਨਾਂ ਨੂੰ ਚਾਰ ਚੰਨ ਲਾਏ ਹਨ । ਹੁਣ ਭਾਰਤ ਵੀ ਇਸ ਸਫਲਤਾ ਨਾਲ ਪੁਲਾੜ ਦਾ ਤੀਰਥ ਬਣ ਗਿਆ ਹੈ । ਭਾਰਤ ਦੀ ਸਾਰੀ ਲੋਕਾਈ ਇਹਨਾਂ ਵਿਗਿਆਨਕਾਂ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ।