Skip to content- ਪੁਰਖਵਾਚਕ ਪੜਨਾਂਵ – ਜਿਹੜੇ ਸ਼ਬਦ ਕਿਸੇ ਪੁਰਖ ਦੀ ਥਾਂ ਤੇ ਵਰਤੇ ਜਾਣ । ਉਹਨਾਂ ਨੂੰ ਪੁਰਖਵਾਚਕ ਪੜਨਾਂਵ ਕਹਿੰਦੇ ਹਨ ‘ ਜਿਵੇਂ ਮੈਨੂੰ, ਤੁਸੀ ਆਦਿ ।
- ਨਿੱਜ ਵਾਚਕ ਪੜਨਾਂਵ- ਜਿਹੜਾ ਪੜਨਾਂਵ ‘ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਨਿੱਜ ਵਾਚਕ ਪੜਨਾਂਵ ਕਹਿੰਦੇ ਹਨ ਜਿਵੇਂ ਆਪਸ, ਆਪੇ ਆਦਿ ।
- ਸੰਬੰਧ ਵਾਚਕ ਪੜਨਾਂਵ – ਜਿਹੜਾ ਸ਼ਬਦ ਪੜਨਾਂਵ ਵੀ ਹੋਵੇ ਅਤੇ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਵੀ ਕਰੇ, ਉਸ ਨੂੰ ਸੰਬੰਧ ਵਾਚਕ ਪੜਨਾਂਵ ਕਹਿੰਦੇ ਹਨ। ਜਿਵੇਂ:-ਜਿਹੜੇ, ਜੋ, ਉਹ, ਸੋ ਆਦਿ ।
- ਪ੍ਰਸ਼ਨ ਵਾਚਕ ਪੜਨਾਂਵ -ਪ੍ਰਸ਼ਨਾਂ ਦਾ ਗਿਆਨ ਕਰਵਾਉਣ ਵਾਲੇ ਪੜਨਾਂਵਾਂ ਨੂੰ ਜਾਂ ਉਹ ਸ਼ਬਦ ਜੋ ਪੜਨਾਂਵ ਵੀ ਹੋਣ ਅਤੇ ਉਹਨਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ, ਪ੍ਰਸ਼ਨ ਵਾਚਕ ਪੜਨਾਂਵ ਕਹਿੰਦੇ ਹਨ ਜਿਵੇਂ:- ਕੌਣ, ਕਿਹੜਾ ਕੀ ਆਦਿ ।
- ਨਿਸ਼ਚੇਵਾਚਕ ਪੜਨਾਂਵ -ਜਿਹੜੇ ਪੜਨਾਂਵ ਕਿਸੇ ਦੁਰ ਜਾਂ ਨੇੜੇ ਦੀ ਚੀਜ਼ ਵੱਲ ਸੰਕੇਤ ਕਰਕੇ ਉਸਦੇ ਨਾਂ ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਨਿਸ਼ਚੇਵਾਚਕ ਪੜਨਾਂਵ ਕਹਿੰਦੇ ਹਨ । ਜਿਵੇਂ:- ਉਹ, ਉਹਨਾਂ, ਨਿਸ਼ਚੇਵਾਚਕ ਪੜਨਾਂਵ ।