ਅਗੇਤਰ ਉਹਨਾਂ ਅੱਖਰਾਂ ਜਾਂ ਵਰਣਾਂ ਨੂੰ ਕਹਿੰਦੇ ਹਨ, ਜਿਹੜੇ ਕਿੰਨੀ ਹੈ ਸ਼ਬਦ ਦੇ ਆਰੰਭ ਵਿੱਚ ਲੱਗ ਕੇ ਉਸ ਸ਼ਬਦ ਦਾ ਅਰਥ ਹੀ ਬਦਲ ਦੇਣ ਅਰਥਾਤ ਮੁਲ ਸ਼ਬਦ ਦੇ ਅੱਗੇ ਲੱਗਦੇ ਹਨ । ਜਿਵੇਂ ਮੂਲ ਸ਼ਬਦ ਹੈ ਪੁੱਤਰ । ਲੇਕਿਨ ਜੇਕਰ ਇਸ ਦੇ ਅੱਗ ‘ਕ’ ਅੱਖਰ ਲਾ ਦਿੱਤਾ ਜਾਵੇ ਤਾਂ ਮੂਲ ਸ਼ਬਦ ਦਾ ਪੂਰਾ ਅਰਥ ਹੀ ਬਦਲ ਜਾਵੇਗਾ । ਭਾਵ ਉਹ ਅੱਖਰ ਭਾਵੇਗਾ ‘ਕਪੁੱਤਰ’ |
ਪਿਛੇਤਰ ਉਹਨਾਂ ਅੱਖਰਾਂ ਨੂੰ ਕਹਿੰਦੇ ਹਨ ਜਿਹੜੇ ਕਿ ਮੂਲ ਸ਼ਬਦ ਦੇ ਪਿੱਛੇ ਲੱਗ ਕੇ ਨਵੇਂ ਅਰਥਾਂ ਵਾਲੇ ਸ਼ਬਦ ਬਣਾਉਂਦੇ ਹਨ । ਜਿ ਕਿ ਅਗੇਤਰ ਸਾਰਥਕ ਸ਼ਬਦਾਂ ਨਾਲ ਹੀ ਲੱਗਦੇ ਹਨ ਉਸੇ ਤਰ੍ਹਾਂ ਪਿਛੇਤ ਵੀ ਸਾਰਥਕ ਸ਼ਬਦਾਂ ਨਾਲ ਹੀ ਲੱਗਦੇ ਹਨ । ਜਿਵੇਂ ਮੂਲ ਸ਼ਬਦ ਦੀ ਸ਼ਕਤੀ । ਲੇਕਿਨ ਜੇਕਰ ਇਸ ਦੇ ਪਿੱਛੇ ਪਿਛੇਤਰ ਸ਼ਬਦ ‘ਮਾਨ’ ਲਈ
ਦਿੱਤਾ ਜਾਵੇ ਤਾਂ ਉਹ ਸ਼ਬਦ ਬਣ ਜਾਵੇਗਾ ‘ਸ਼ਕਤੀਮਾਨ’