ਮਨੁੱਖ ਆਪਣੇ ਮਨ ਦੇ ਭਾਵਾਂ ਨੂੰ ਜਾਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ, ਜਿਨ੍ਹਾਂ ਸਾਰਥਕ ਆਵਾਜਾਂ ਦੀ ਵਰਤੋਂ ਕਰਦਾ ਹੈ, ਉਹਨਾਂ ਨੂੰ ਬੋਲੀ ਕਿਹਾ ਜਾਂਦਾ ਹੈ । ਬੋਲੀ ਸ਼ਬਦਾਂ ਦਾ ਸਮੂਹ ਹੁੰਦੀ ਹੈ । ਇਸ ਦੇ ਬਹੁ ਵਿਆਪਕ ਅਰਥ ਹੁੰਦੇ ਹਨ। ਜਿੰਨਾਂ ਸ਼ਬਦਾਂ ਦੇ ਕੋਈ ਅਰਥ ਨਹੀਂ ਨਿਕਲਦੇ ਉਹਨਾਂ ਨੂੰ ਬੋਲੀ ਨਹੀਂ ਆਖਦੇ | ਮਨੁੱਖ ਦੁਆਰਾ ਆਪਣੇ ਮਨ ਦੇ ਵਿਚਾਰ
ਬੋਲੀ ਦੋ ਤਰ੍ਹਾਂ ਦੀ ਹੁੰਦੀ ਹੈ ।
- ਬੋਲਚਾਲ ਦੀ ਬੋਲੀ – ਬੋਲਚਾਲ ਦੀ ਬੋਲੀ ਆਮ ਲੋਕਾਂ ਦੀਬੋਲੀ ਹੁੰਦੀ ਹੈ । ਇਹ ਉਸ ਦੇਸ਼ ਦੇ ਲੋਕਾਂ ਦੇ ਰੀਤੀ ਰਿਵਾਜ ਅਨੁਸਾਰ ਬੋਲੀ ( ਜਾਂਦੀ ਹੈ । ਬੋਲੀਆਂ ਵਿੱਚ ਥੋੜਾ ਅੰਤਰ ਹੋ ਸਕਦਾ ਹੈ । ਇਸੇ ਕਰਕੇ ਇਕੋ ਇਲਾਕੇ ਦੀ ਬੋਲੀ ਵਿੱਚ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ । ਜਿਵੇਂ ਝਾਂਗੀ, ਦੁਆਬੀ, ਪੋਠੋਹਾਰੀ, ਮਾਝੀ, ਮਲਵਈ, ਪੁਆਦੀ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ।
- ਸਾਹਿੱਤਕ ਬੋਲੀ – ਸਾਹਿੱਤਕ ਬੋਲੀ ਨੂੰ ਆਮ ਤੌਰ ਤੇ ਟਕਸਾਲੀ ਬੋਲੀ ਵੀ ਕਿਹਾ ਜਾਂਦਾ ਹੈ । ਇਹ ਲੇਖਕਾਂ, ਸਾਹਿੱਤਕਾਰਾਂ ਤੇ ਸਰਕਾਰੀ ਦਫ਼ਤਰਾਂ ਦੀ ਬੋਲੀ ਹੁੰਦੀ ਹੈ । ਇਹੋ ਬੋਲੀ ਅਖਬਾਰਾਂ ਤੇ ਸਿੱਖਿਆ ਸੰਸਥਾਵਾਂ ਵਰਤੀ ਜਾਂਦੀ ਹੈ ਤਾਂ ਜੋ ਦੂਰ-ਦੂਰ ਇਲਾਕਿਆਂ ਵਿੱਚ ਬੈਠੇ ਲੋਕ ਵੀ ਇਸ ਨੂੰ ਸਮਝ ਸਕਣ । ਇਹ ਬੋਲਚਾਲ ਦੀ ਬੋਲੀ ਨਾਲੋਂ ਵਧੇਰੇ ਨਿਯਮ-ਬੱਧ ਹੁੰਦੀ ਹੈ ।