ਸ਼ਬਦਾਂ ਦੇ ਜਿਸ ਰੂਪ ਤੋਂ ਜੀਵਾਂ ਅਤੇ ਚੀਜ਼ਾਂ ਦੀ ਗਿਣਤੀ ਇਕ ਜਾਂ ਇੱਕ ਤੋਂ ਵੱਧ ਦਾ ਗਿਆਨ ਹੋਵੇ ਉਸ ਨੂੰ ਵਚਨ ਕਹਿੰਦੇ ਹਨ।
ਵਚਨ ਦੋ ਤਰ੍ਹਾਂ ਦੇ ਹੁੰਦੇ ਹਨ ।
- ਇਕ ਵਚਨ :– ਸ਼ਬਦਾਂ ਦੇ ਜਿਸ ਰੂਪ ਤੋਂ ਸਿਰਫ਼ ਇਕ ਚੀਜ ਦਾ ਗਿਆਨ ਹੋਵੇ ਉਸ ਨੂੰ ਇਕ ਵਚਨ, ਕਹਿੰਦੇ ਹਨ । ਜਿਵੇਂ :- ਮੋਰ ਸਾਡਾ ਰਾਸ਼ਟਰੀ ਪੰਛੀ ਹੈ ।
- ਬਹੁਵਚਨ :- ਸ਼ਬਦਾਂ ਦੇ ਜਿਸ ਰੂਪ ਤੋਂ ਇਕ ਤੋਂ ਵੱਧ ਜ. ਬਹੁਤੀਆਂ ਚੀਜ਼ਾਂ ਜੀਵਾਂ ਅਤੇ ਸਥਾਨਾਂ ਦਾ ਗਿਆਨ ਹੋਵੇ ਉਸ ਨੂੰ ਬਹੁਵਚਨ ਕਹਿੰਦੇ ਹਨ । ਜਿਵੇਂ ਕੁੜੀਆਂ, ਤੋਤੇ, ਘੋੜੇ ਆਦਿ ।