ਜਿਹੜੇ ਸ਼ਬਦ ਕਿਸੇ ਮਨੁੱਖ, ਜੀਵ, ਚੀਜ਼ ਥਾਂ ਦੇ ਨਾਂ ਨੂੰ ਪ੍ਰਗਟ ਕਰਨ ਉਹਨਾਂ ਨੂੰ ਨਾਂਵ ਆਖਦੇ ਹਨ । ਜਿਵੇਂ : ਦਿੱਲੀ, ਕਿਤਾਬ, ਖੋਤਾ ਆਦਿ ।
ਨਾਂਵ ਪੰਜ ਤਰ੍ਹਾਂ ਦੇ ਹੁੰਦੇ ਹਨ ।
- ਖਾਸ ਨਾਂਵ – ਜਿਹੜੇ ਸ਼ਬਦ ਕਿਸੇ ਖਾਸ ਮਨੁੱਖ, ਖਾਸ ਚੀਜ਼ ਦੇ ਨਾਂ ਨੂੰ ਪ੍ਰਗਟ ਕਰਨ ਉਹਨਾਂ ਨੂੰ ਖਾਸ ਨਾਂਵ ਆਖਦੇ ਹਨ । ਜਿਵੇਂ ਅਮਰੀਕਾ, ਮਹਿੰਦਰ ਸਿੰਘ, ਯਮਨਾ ਆਦਿ ।
- ਆਮ ਨਾਂਵ ਜਾਂ ਜਾਤੀਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਤਰ੍ਹਾਂ ਦੀਆਂ ਸਾਰੀਆਂ ਚੀਜਾਂ ਜਾਂ ਸਮੁੱਚੀ ਜਾਤੀ ਲਈ ਵਰਤੇ ਜਾਣ ਉਹਨਾਂ ਨੂੰ ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਕਹਿੰਦੇ ਹਨ । ਜਿਵੇਂ ਸਕੂਲ, ਪਹਾੜ, ਮਾਂ ਆਦਿ ।
- ਇੱਕਠ ਵਾਚਕ ਨਾਂਵ -ਜਿਹੜੇ ਸ਼ਬਦ ਕੁੱਝ ਗਿਣੀਆਂ ਜਾ ਸਕਣ ਵਾਲੀ ਚੀਜ਼ਾਂ ਦੇ ਇੱਕਠ ਜਾਂ ਸਮੂਹ ਲਈ ਵਰਤੇ ਜਾਣ ਉਹਨਾਂ ਨੂੰ ਇੱਕਠ ਵਾਚਕ ਨਾਂਵ ਕਹਿੰਦੇ ਹਨ ਜਿਵੇਂ ਫੌਜ, ਟੀਮ ਆਦਿ ।
- ਵਸਤੂ ਵਾਚਕ ਨਾਂਵ – ਜਿਹੜੇ ਸ਼ਬਦ ਕੁੱਝ ਤੋਲੀਆਂ ਜਾ ਮਿਣੀਆਂ ਜਾ ਸਕਣ ਵਾਲੀਆਂ ਚੀਜਾਂ ਲਈ ਵਰਤੇ ਜਾਣ ਉਹਨਾਂ ਨੂੰ ਵਸਤੂ ਵਾਚਕ ਨਾਂਵ ਕਹਿੰਦੇ ਹਨ ਜਿਵੇਂ ਲੋਹਾ, ਪਾਣੀ, ਰੇਤ, ਕਪੜਾ ਆਦਿ ।
- ਭਾਵ ਵਾਚਕ ਨਾਂਵ – ਜਿਹੜੇ ਸ਼ਬਦਾਂ ਤੋਂ ਕਿਸੇ ਚੀਜ ਦੇ ਗੁਣ ਜਾਂ ਦੋਸ਼ ਦਾ ਗਿਆਨ ਹੋਵੇ ਜਾਂ ਕੇਵਲ ਅਨੁਭਵ ਕੀਤਾ ਜਾ ਸਕੇ ਉਹਨਾਂ ਨੂੰ ਭਾਵ ਵਾਚਕ ਨਾਂਵ ਕਹਿੰਦੇ ਹਨ । ਜਿਵੇਂ ਪਾਪ, ਬਿਮਾਰੀ, ਬਚਪਨ ਆਦਿ ।